BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਲੇਮਪੁਰ ਵਿਖੇ ਜਮਹੂਰੀ ਕਿਸਾਨ ਸਭਾ ਪੰਜਾਬ ਜਿਲਾ ਹੁਸ਼ਿਆਰਪੁਰ ਦਾ ਹੋਇਆ ਪਲੇਠਾ ਅਜਲਾਸ

ਹੁਸ਼ਿਆਰਪੁਰ, 21 ਮਾਰਚ (ਤਰਸੇਮ ਦੀਵਾਨਾ)- ਜਮੂਹੂਰੀ ਕਿਸਾਨ ਸਭਾ ਪੰਜਾਬ ਜਿਲਾ ਹੁਸ਼ਿਆਰਪੁਰ ਵਲੋਂ ਯਾਦਗਾਰੀ ਹਾਲ ਸਵਰਗੀ ਕਾਮਰੇਡ ਧਰਮ ਸਿੰਘ ਸਲੇਮਪੁਰ ਪਲੇਠਾ ਅਜਲਾਸ ਕੀਤਾ ਗਿਆ ਇਸ ਅਜਲਾਸ ਵਿੱਚ ਜਿਲੇ ਭਰ ਵਿਚੋਂ ਵੱਡੀ ਗਿਣਤੀ ਵਿੱਚ ਕਿਸਾਨਾ ਨੇ ਸ਼ਮੂਲੀਅਤ ਕੀਤੀ ਅਜਲਾਸ ਦੇ ਸ਼ੁਰੂ ਵਿੱਚ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਸ਼ਹੀਦਾ ਦੀ ਮੀਨਾਰ ਤੇ ਸ਼ਹੀਦ ਹੋਏ ਸਾਥੀਆਂ ਨੂੰ ਸਤਿਕਾਰ ਵਜੋਂ ਸ਼ਰਧਾ ਦੇ ਫੁਲ ਅਰਪਨ ਕਰਕੇ ਸ਼ਰਧਾਜਲੀ ਦਿੱਤੀ ਗਈ ਅਜਲਾਸ ਦੀ ਪ੍ਰਧਾਨਗੀ ਸਾਥੀ ਸਵਰਨ ਸਿੰਘ ਮੁਕੇਰੀਆਂ, ਮਲਕੀਤ ਸਿੰਘ ਸਲੇਮਪੁਰ, ਨੰਬਰਦਾਰ ਤਰਲੋਚਨ ਸਿੰਘ ਪੱਟੀ ਤੇ ਅਧਾਰਿਤ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸਹਾਇਕ ਸਕੱਤਰ ਸਾਥੀ ਰਘਬੀਰ ਸਿੰਘ ਬਟਾਲਾ ਅਜਲਾਸ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਾਥੀ ਰਘਬੀਰ ਸਿੰਘ ਬਟਾਲਾ ਦੇ ਉਦਘਾਟਨੀ ਭਾਸ਼ਨ ਨਾਲ ਅਜਲਾਸ ਦੀ ਸ਼ੁਰੂਆਤ ਕੀਤੀ ਗਈ ਉਨਾਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਕਾਰਨ ਕਿਸਾਨ ਦਿਨ ਪ੍ਰਤੀ ਦਿਨ ਹੋਰ ਅਤੇ ਹੋਰ ਕਰਜਿਆਂ ਦੇ ਜਾਲ ਵਿੱਚ ਫਸ ਕੇ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ ਮੋਦੀ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ 6 ਲੱਖ ਕਰੋੜ ਰੁਪਏ ਦੀਆਂ ਰਿਆਇਤਾਂ ਅਤੇ ਹਜਾਰਾਂ ਕਰੋੜ ਰੁਪਏ ਉਨਾਂ ਦੇ ਮੁਆਫ ਕਰਨ ਲਈ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਖਤਮ ਕਰਕੇ, ਕੀੜੇ ਮਾਰ ਦਵਾਈਆਂ ਦੇ ਰੇਟਾਂ ਵਿੱਚ ਵੱਡਾ ਵਾਧਾ ਕੀਤਾ ਹੈ ਅਤੇ ਖੇਤੀ ਦੀਆਂ ਲਾਗਤਾਂ ਵਿੱਚ ਵਾਧਾ ਹੋਇਆਂ ਹੈ ਮੌਕੇ ਦੀਆਂ ਸਰਕਾਰਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਤੈਅ ਕਰਨ ਅਤੇ ਫਸਲਾਂ ਦੀ ਖ੍ਰੀਦ ਕਰਨ ਤੋਂ ਭਾਜੂ ਹੋ ਰਹੀਆਂ ਹਨ ਐਫ.ਸੀ.ਆਈ. ਜੇ ਕਰ ਰਹਿਣੀ ਨਹੀ ਤਾਂ ਕਿਸਾਨਾ ਦੀ ਫਸਲ ਕਿਸੇ ਨੇ ਖ੍ਰੀਦਣੀ ਨਹੀਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਘਾਤਕ ਹਮਲਿਆਂ ਦੇ ਟਾਕਰੇ ਲਈ ਕਿਸਾਨਾਂ ਨੂੰ ਜੱਥੇਬੰਦ ਹੋ ਕੇ ਲਹਿਰ ਉਸਾਰਨ ਦਾ ਸੱਦਾ ਦਿੱਤਾ ਮਹਿੰਦਰ ਸਿੰਘ ਖੈਰੜ ਦਿਹਾਤੀ ਮਜਦੂਰ ਸਭਾ ਦੇ ਜਿਲਾ ਪ੍ਰਧਾਨ ਅਤੇ ਸਾਥੀ ਰਜਿੰਦਰ ਸਿੰਘ ਰੋੜਵੇਂ ਮੁਲਾਜਮਾਂ ਦੇ ਉਘੇ ਆਗੂਆਂ ਨੇ ਭਵਿੱਖ ਵਿੱਚ ਸਰਕਾਰਾਂ ਵਲੋਂ ਕੀਤੇ ਜਾਣ ਵਾਲੇ ਕਿਸਾਨ ਵਿਰੋਧੀ ਹਮਲਿਆਂ ਦੇ ਟਾਕਰੇ ਲਈ ਕਿਸਾਨਾਂ ਨੂੰ ਜੱਥੇਬੰਦ ਹੋ ਕੇ ਸੰਘਰਸ਼ ਕਰਨ ਦਾ ਆਹਵਾਨ ਕੀਤਾ ਅਜਲਾਸ ਦੇ ਅੰਤ ਵਿੱਚ ਜੱਥੇਬੰਦੀ ਦੀ ਚੋਣ ਲਈ ਪ੍ਰਧਾਨ ਸਵਰਨ ਸਿੰਘ ਮੁਕੇਰੀਆਂ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ, ਮੀਤ ਪ੍ਰਧਾਨ ਨੰਬਰਦਾਰ ਤਰਲੋਚਨ ਸਿੰਘ, ਇੰਦਰ ਸਿੰਘ ਕੈਂਪ, ਅਮਰੀਕ ਸਿੰਘ ਹਰਿਆਣਾ, ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ, ਸਹਾਇਕ ਸਕੱਤਰ ਅਮਰਜੀਤ ਸਿੰਘ ਕੰਨੂਗੋ, ਜਸਵੰਤ ਸਿੰਘ ਲਾਬੜਾ, ਸਲਵਿੰਦਰ ਸਿੰਘ ਗਿੱਲ ਪ੍ਰੈਸ ਸਕੱਤਰ ਡਾ: ਸੁੱਖਦੇਵ ਸਿੰਘ ਢਿਲੋਂ, ਅਤੇ ਖਜਾਨਚੀ ਹਰਜਾਪ ਸਿੰਘ ਆਦਿ 31 ਮੈਬਰੀ ਟੀਮ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਸਟੇਜ ਸਕੱਤਰ ਦੀ ਭੁਮਿਕਾ ਦਵਿੰਦਰ ਸਿੰਘ ਕੱਕੋਂ ਨੇ ਬਾ-ਖੂਬੀ ਨਿਭਾਈ।

No comments: