BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੇਅਰ ਸ਼ਿਵ ਸੂਦ ਨੇ ਨਗਰ ਨਿਗਮ ਦੇ ਸਟੋਰ ਵਿੱਚ ਕਲੋਰੀਨ ਦੇ ਸਟਾਕ ਦੀ ਕੀਤੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ, 28 ਮਾਰਚ (ਤਰਸੇਮ ਦੀਵਾਨਾ)- ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸ਼ਿਵ ਸੂਦ ਨੇ ਟਿਊਬਵੈਲਾਂ ਰਾਂਹੀ ਪੀਣ ਵਾਲੇ ਪਾਣੀ ਵਿੱਚ ਮਿਲਾ ਕੇ ਸਪਲਾਈ ਕੀਤੇ ਜਾਣ ਵਾਲੇ ਕਲੋਰੀਨ ਦੇ ਸਟਾਕ ਦੀ ਅਚਨਚੇਤ ਚੈਕਿੰਗ ਕੀਤੀ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਲੋਰੀਨ ਦਾ ਲੋੜੀਦਾਂ ਸਟਾਕ ਰਖਿਆ ਜਾਵੇ ਅਤੇ ਜਿਸ ਟਿਊਬਵੈਲ ਤੇ ਕਲੋਰੀਨ ਦੀ ਜਰੂਰਤ ਹੋਵੇ ਉੱਥੇ ਸਮੇਂ ਸਿਰ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤਾਂ ਜਂੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਕਿਟਾਨੂੰ ਰਹਿਤ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਇਆ ਜਾ ਸਕੇ ਉਹਨਾਂ ਨੇ ਦਸਿਆ ਕਿ ਨਗਰ ਨਿਗਮ ਦੇ ਸਾਰੇ ਟਿਊਬਵੈਲਾਂ ਰਾਂਹੀ ਕਲੋਰੀਨ ਮਿਲਾ ਕੇ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈਨਗਰ ਨਿਗਮ ਦੇ ਜੇ.ਈ ਅਸ਼ਵਨੀ ਸ਼ਰਮਾ, ਇੰਸ: ਰਵਿੰਦਰ ਠਾਕੁਰ, ਕੋਂਸਲਰ ਨਿਪੁਨ ਸ਼ਰਮਾ, ਰਮੇਸ਼ ਕੁਮਾਰ ਠਾਕੁਰ, ਵਿਨੋਦ ਪਰਮਾਰ ਅਤੇ ਅਸ਼ਵਨੀ ਗੈਂਦ ਵੀ ਇਸ ਮੋਕੇ ਤੇ ਹਾਜਰ ਸਨ।

No comments: