BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰ ਖੁਦ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਨਹੀਂ ਚਾਹੁੰਦੀ-ਐਡਵੋਕੇਟ ਨਵੀਨ ਜੈਰਥ

ਨੌਜਵਾਨਾਂ ਲਈ ਪਰਸੋਵਾਲ ਵਿਖੇ ਖੇਡ ਮੈਦਾਨ ਦਾ ਨਿਰਮਾਣ ਤੁਰੰਤ ਕਰਵਾਇਆ ਜਾਵੇ
ਹੁਸ਼ਿਆਰਪੁਰ, 22 ਮਾਰਚ (ਤਰਸੇਮ ਦੀਵਾਨਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਨੀਯਤ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਬਿਲਕੁਲ ਵੀ ਨਹੀਂ ਹੈ। ਜੇਕਰ ਸਰਕਾਰ ਦੀ ਨੀਯਤ ਇਸ ਮੁੱਦੇ ਤੇ ਸਾਫ ਹੁੰਦੀ ਤਾਂ ਨਸ਼ੇ ਦੀ ਆਦਤ ਲਗਾ ਚੁੱਕੇ ਗਰੀਬ ਨੌਜਵਾਨਾਂ ਦੀ ਧਰਪਕੜ ਤੋਂ ਜਿਆਦਾ ਸਰਕਾਰ ਦੀ ਕੋਸ਼ਿਸ਼ ਇਸ ਨੂੰ ਜੜ ਤੋਂ ਖਤਮ ਕਰਨ ਦੀ ਹੋਣੀ ਚਾਹੀਦੀ ਸੀ। ਇਹ ਅਲਫਾਜ ਆਮ ਆਦਮੀ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਪਿੰਡ ਪਰਸੋਵਾਲ ਵਿਖੇ ਪਿੰਡਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਵੱਡੀਆਂ ਮੱਛੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇਸ ਵਿੱਚ ਜਿਆਦਾਤਰ ਅਕਾਲੀ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਦੇ ਨਾਮ ਹੀ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਹ ਸਮਝ ਚੁੱਕੀ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਬਿਲਕੁਲ ਵੀ ਗੰਭੀਰ ਨਹੀਂ ਅਤੇ ਸਰਕਾਰ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਨਸ਼ਿਆਂ ਦੇ ਨਾਲ ਪੰਜਾਬ ਦੇ ਹਜਾਰਾਂ ਪਰਿਵਾਰ ਉੱਜੜ ਚੁੱਕੇ ਹਨ। ਇਸ ਮੌਕੇ ਪਿੰਡਵਾਸੀਆਂ ਨੇ ਐਡਵੋਕੇਟ ਜੈਰਥ ਅਤੇ ਪਾਰਟੀ ਦੇ ਹੋਰ ਸਰਗਰਮ ਮੈਂਬਰਾਨ ਡਾ. ਕੁਲਵੰਤ ਸਿੰਘ, ਬਾਲ ਕ੍ਰਿਸ਼ਨ (ਜੇਜੋਂ), ਜੱਸੀ ਚੱਬੇਵਾਲ, ਦਲਜੀਤ ਕੁਮਾਰ, ਵਿਜੇ ਕੁਮਾਰ ਅਤੇ ਹੋਰਾਂ ਨੂੰ ਪਿੰਡ ਦੇ ਇੱਕੋਇੱਕ ਖੇਡ ਮੈਦਾਨ ਦੀ ਖਸਤਾ ਹਾਲਤ ਬਾਰੇ ਜਾਣੂ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਮੈਦਾਨ ਦੀ ਹਾਲਤ ਨੂੰ ਸੁਧਾਰਨ ਵਾਸਤੇ ਕਈ ਵਾਰ ਅਕਾਲੀ ਅਤੇ ਭਾਜਪਾ ਮੰਤਰੀਆਂ ਨੂੰ ਮਿਲ ਚੁੱਕੇ ਹਨ ਅਤੇ ਕੁੱਝ ਮੰਤਰੀ ਤਾਂ ਖੁਦ ਇਸ ਮੈਦਾਨ ਦਾ ਦੌਰਾ ਕਰ ਚੁੱਕੇ ਹਨ ਪਰ ਉਹਨਾਂ ਨੂੰ ਮੰਤਰੀਆਂ ਅਤੇ ਅਫਸਰਸ਼ਾਹੀ ਕੋਲੋਂ ਭਰੋਸੇ ਤੋ ਇਲਾਵਾ ਕੁੱਝ ਵੀ ਨਹੀਂ ਮਿਲਿਆ, ਇੱਥੇ ਤੱਕ ਕਿ ਇਕ ਸਰਕਾਰੀ ਮਹਿਕਮੇਂ ਨੇ ਤਾਂ ਪਿੰਡ ਦੇ ਗਰੀਬ ਲੋਕਾਂ ਨੂੰ ਹੀ ਇਸ ਕੰਮ ਵਾਸਤੇ 10 ਲੱਖ ਰੁਪਏ ਇਕੱਠੇ ਕਰਨ  ਨੂੰ ਕਹਿ ਦਿੱਤਾ।  ਜੈਰਥ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਵਾਸਤੇ ਇੱਕ ਵੱਡਾ ਕਦਮ ਨੌਜਵਾਨਾਂ ਨੂੰ ਖੇਡਾਂ ਵੱਲ ਲਗਾਉਣਾ ਹੋਵੇਗਾ ਪਰ ਇਹ ਤਦ ਹੀ ਹੋ ਸਕਦਾ ਹੈ ਜਦ ਉਹਨਾਂ ਨੂੰ ਖੇਡਣ ਲਈ ਚੰਗੇ ਮੈਦਾਨ ਮਿਲਣਗੇ।  ਉਹਨਾਂ ਅਕਾਲੀ ਭਾਜਪਾ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਨਣ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਵਰਲਡ ਲੈਵਲ ਦੇ ਖੇਡ ਮੈਦਾਨਾਂ ਦਾ ਨਿਰਮਾਣ ਕੀਤਾ ਜਾਵੇ।

No comments: