BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੋਡਵੇਜ ਕਰਮਚਾਰੀਆਂ ਕੀਤਾ ਚੱਕਾ ਜਾਮ, ਮਾਮਲਾ ਸਵਾਰੀਆਂ ਨਾਲ ਹੋਈ ਤਲਖ ਕਲਾਮੀ ਦਾ

ਗੁਰੂਹਰਸਹਾਏ, 21 ਮਾਰਚ (ਮਨਦੀਪ ਸਿੰਘ ਸੋਢੀ)- ਫਿਰੋਜ਼ਪੁਰ ਫਾਜਿਲਕਾ ਜੀ.ਟੀ.ਰੋਡ 'ਤੇ ਪੰਜਾਬ ਰੋਡਵੇਜ ਦੇ ਡਰਾਇਵਰ ਨਾਲ ਬਦਸਲੂਕੀ ਕਰਨ ਤੋਂ ਖਫ਼ਾ ਹੋਏ ਰੋਡਵੇਜ ਮੁਲਾਜ਼ਮਾਂ ਨੇ ਸੜਕ ਵਿਚਾਲੇ ਬਸ ਖੜੀ ਕਰਕੇ ਟ੍ਰੈਫਿਕ ਜਾਮ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਦੀ ਬੱਸ ਪੀ.ਬੀ.03 6803 ਜੋ ਕਿ ਫਾਜਿਲਕਾ ਤੋਂ ਫਿਰੋਜ਼ਪੁਰ ਵੱਲ ਜਾ ਰਹੀ ਸੀ ਨੂੰ ਗਜਨੀ ਵਾਲਾ ਮੋੜ 'ਤੇ ਕੁਝ ਸਵਾਰੀਆਂ ਨੇ ਰੁਕਣ ਲਈ ਇਸ਼ਾਰਾ ਕੀਤਾ ਜਦ ਬੱਸ ਇਥੇ ਨਹੀਂ ਰੁਕੀ ਤਾਂ ਇੰਨਾਂ ਵਿਅਕਤੀਆਂ ਨੇ ਆਪਣਾ ਪ੍ਰਾਈਵੇਟ ਵਹੀਕਲ ਪਿੰਡ ਲਾਲਚੀਆਂ ਬੱਸ ਸਟੈਂਡ 'ਤੇ ਬੱਸ ਦੇ ਅੱਗੇ ਖੜਾ ਕਰ ਦਿੱਤਾ ਅਤੇ ਡਰਾਇਵਰ ਕੰਡਕਟਰ ਨੂੰ ਮੰਦਾ ਚੰਗਾ ਬੋਲੇ। ਇਸ ਬਾਅਦ ਡਰਾਇਵਰ ਸੂਬਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਵਾਂ ਥਾਣਾ ਘੱਲ ਖੁਰਦ, ਕੰਡਕਟਰ ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ ਨੇ ਬੱਸ ਸੜਕ ਵਿਚਾਲੇ ਖੜੀ ਕਰ ਦਿੱਤੀ। ਇੰਨੀ ਦੇਰ ਨੂੰ ਹਾਈਵੇਅ ਪ੍ਰੈਟਰੋਲਿੰਗ ਪਾਰਟੀ ਨੇ ਇਸ ਦੀ ਸੂਚਨਾ ਐਸ.ਐਚ.ਓ.ਪੁਲਿਸ ਥਾਣਾ ਲੱਖੋ ਕੇ ਬਹਿਰਾਮ ਨੂੰ ਦਿੱਤੀ, ਜਿਸ 'ਤੇ ਐਸ.ਐਚ.ਓ.ਨੇ ਮੌਕੇ 'ਤੇ ਪੁੱਜ ਕੇ ਦੋਵਾਂ ਧਿਰਾਂ ਵਿਚਾਲੇ ਰਾਜੀਨਾਮਾ ਕਰਵਾ ਕੇ ਆਵਾਜਾਈ ਬਹਾਲ ਕਰਵਾਈ।

No comments: