BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਰਗਾ ਸੇਵਾ ਸੰਮਿਤੀ ਵਲੋਂ ਲਗਾਏ ਗਏ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਤਿਕਸ਼ਨ ਸੂਦ ਨੇ ਕੀਤਾ ਉਦਘਾਟਨ

ਅੱਜ ਦੇ ਮੈਡੀਕਲ ਚੈਕਅਪ ਕੈਂਪ ਵਿਚ 192 ਲੋਕਾ ਨੇ ਕਰਵਾਈ ਮੈਡੀਕਲ ਜਾਂਚ
ਹੁਸ਼ਿਆਰਪੁਰ, 21 ਮਾਰਚ (ਤਰਸੇਮ ਦੀਵਾਨਾ)-
ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਦੇ ਮਹੰਤ ਰਮਿੰਦਰ ਦਾਸ ਜੀ ਦੀ ਦੇਖ ਰੇਖ ਵਿਚ ਦੁਰਗਾ ਸੇਵਾ ਸੰਮਿਤੀ (ਰਜਿ:) ਵਲੋਂ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤਿਕਸ਼ਨ ਸੂਦ ਨੇ ਕੀਤਾ ਇਸ ਮੌਕੇ ਤੇ ਉਹਨਾਂ ਨੇ ਨਾਰਦ ਹਸਪਤਾਲ ਦੇ ਮਾਹਿਰ ਡਾਕਟਰਾ ਵਲੋਂ ਕੰਨ, ਨੱਕ, ਗਲੇ, ਥਾਇਰਡ, ਗੋਡਿਆ ਦੀ ਜਂੋੜਾ ਦੀ ਦਰਦ ਅਤੇ ਅਲੱਗ ਅਲੱਗ ਤਰਾਂ ਦੇ ਟੈਸਟ ਕਰਨ ਲਈ ਲਗਾਏ ਗਏ ਕਾਊਂਟਰ ਜਿਨਾ ਵਿਚ ਮੁੱਖ ਤੌਰ ਤੇ ਥਾਇਰਡ, ਸ਼ੂਗਰ, ਬੀ.ਪੀ, ਬਹਿਰੇਪਨ ਦੇ ਟੈਸਟ ਕਰਨ ਲਈ ਲਗਾਏ ਗਏ ਕਾਊਂਟਰਾਂ ਦਾ ਮੁਆਇਨਾ ਕਰਨ ਉਪਰੰਤ ਉਹਨਾਂ ਨੇ ਕਿਹਾ ਕਿ ਦੁਰਗਾ ਸੇਵਾ ਸੰਮਿਤੀ ਵਲੋਂ ਲੋਕਾ ਦੀ ਸਿਹਤ ਸਬੰਧੀ ਬਿਮਾਰੀਆ ਦੀ ਜਾਂਚ ਲਈ ਲਗਾਇਆ ਗਿਆ ਇਹ ਕੈਂਪ ਬਹੁਤ ਹੀ ੂਲਾਘਾਯੋਗ ਹੈ ਇਸ ਤਰਾਂ ਦੇ ਮੁਫਤ ਮੈਡੀਕਲ ਚੈਕਅਪ ਕੈਂਪ ਗਰੀਬ, ਜਰੂਰਤਮੰਦ ਪਰਿਵਾਰਾ ਲਈ ਗਰੀਬ ਬਸਤੀਆਂ ਵਿਚ ਵੀ ਲਗਾਏ ਜਾਣੇ ਚਾਹੀਦੇ ਹਨ ਤਾਂ ਜਂੋ ਹਰ ਗਰੀਬ ਪਰਿਵਾਰ ਨੂੰ ਇਸ ਦੀ ਸੁਵਿਧਾ ਉਪਲੱਬਧ ਹੋ ਸਕੇ ਦੁਰਗਾ ਸੇਵਾ ਸੰਮਿਤੀ ਰਜਿ: ਦੇ ਸਰਪ੍ਰਸਤ ਡੇਰਾ ਬਾਬਾ ਚਰਨ ਸ਼ਾਹ ਦੇ ਮਹੰਤ ਰਮਿੰਦਰ ਦਾਸ, ਪ੍ਰਧਾਨ ਅਸ਼ਵਨੀ ਵਿੱਗ ਨੇ ਇਸ ਮੌਕੇ ਤੇ ਤਿਕਸ਼ਨ ਸੂਦ ਅਤੇ ਉਹਨਾਂ ਦੇ ਨਾਲ ਆਏ ਮੇਅਰ ਸ਼ਿਵ ਸੂਦ ਜਿਲਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਕੌਂਸਲਰ ਰਮੇਸ਼ ਕੁਮਾਰ, ਸ਼ਿਵ ਕੁਮਾਰ ਕਾਕੂ, ਰਾਮਦੇਵ ਯਾਦਵ ਅਤੇ ਡਾਕਟਰ ਇੰਦਰਜੀਤ ਦਾ ਧੰਨਵਾਦ ਕਰਦੇ ਹੋਏ ਇਹਨਾਂ ਦਾ ਸਨਮਾਨ ਕੀਤਾ ਇਸ ਮੌਕੇ ਤੇ ਮੁਫਤ ਮੈਡੀਕਲ ਚੈਕਅਪ ਕੈਂਪ ਵਿਚ ਨਾਰਦ ਹਸਪਤਾਲ ਵਲੋਂ ਆਏ ਮਾਹਰ ਡਾਕਟਰਾ ਜਿਨਾਂ ਵਿਚ ਡਾਕਟਰ ਅਮਿਤ ਗੁਪਤਾ ਈ.ਐਨ.ਟੀ ਸਪੈਸ਼ਲਿਸਟ, ਡਾ: ਸੰਜੇ ਨਾਰਦ ਆਰਥੋ ਸਪੂੈਲਿਸਟ ਅਤੇ ਉਹਨਾਂ ਦੀ ਟੀਮ ਦਾ ਵੀ ਸਨਮਾਨ ਕੀਤਾ ਗਿਆ ਦੁਰਗਾ ਸੇਵਾ ਸੰਮਿਤੀ ਰਜਿ: ਦੇ ਪ੍ਰਧਾਨ ਅਸ਼ਵਨੀ ਵਿਗ ਨੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਮੁਫਤ ਮੈਡੀਕਲ ਚੈਕਅਪ ਕੈਂਪ ਵਿਚ 192 ਲੋਕਾ ਨੇ ਆਪਣੀ ਮੈਡੀਕਲ ਚੈਕਅਪ ਕਰਵਾਇਆ ਅੱਜ ਦੇ ਮੈਡੀਕਲ ਚੈਕਅਪ ਕੈਂਪ ਵਿਚ ਐਡਵੋਕੇਟ ਵਰਿੰਦਰ ਗੁਪਤਾ, ਰਿਟ: ਪ੍ਰਿੰਸੀਪਲ ਏ.ਐਸ.ਬੇਦੀ, ਅਜੇ ਅਨੰਦ, ਨਰੇਸ਼, ਪਵਨ ਕੁਮਾਰ, ਰਕੇਸ਼ ਕੁਮਾਰ, ਵਿਨੋਦ ਕੁਮਾਰ ਗੁਪਤਾ, ਅਮਰਜੀਤ ਸਿੰਘ, ਕੀਮਤੀ ਲਾਲ, ਸੁਰਿੰਦਰ ਪ੍ਰੈਸ਼ਰ, ਰਾਮਪ੍ਰਕਾਸ਼ ਅੇਰੀ, ਅਰੁਨ ਕੁਮਾਰ, ਅਸ਼ਵਨੀ ਵਧਾਵਨ, ਕਰਿਤਕਾ, ਵਿਨੇ, ਜਤਿੰਦਰ, ਨਰੋਤਮ ਅਨੰਦ, ਮਹਿੰਦਰਪਾਲ ਨੇ ਵੀ ਆਪਣੀਆ ਸੇਵਾਵਾਂ ਦਿੱਤੀਆਂ।

No comments: