BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਬੇਰੁਜ਼ਗਾਰੀ ਖਤਮ ਕਰੇਗੀ ਪੰਜਾਬ ਸਰਕਾਰ-ਵਰਦੇਵ ਮਾਨ

ਗੁਰੂਹਰਸਹਾਏ/ਮਮਦੋਟ, 25 ਮਾਰਚ (ਮਨਦੀਪ ਸਿੰਘ ਸੋਢੀ)- ਹਲਕਾ ਗੁਰੂਹਰਸਹਾਏ ਵਿਚ ਪਿਛਲੇ 4 ਸਾਲਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਪਿੰਡਾਂ ਅੰਦਰ ਕਰੀਬ 100 ਕਿਲੋਮੀਟਰ ਤੋਂ ਵੱਧ ਲਿੰਕ ਸੜਕਾਂ ਦਾ ਨਿਰਮਾਣ ਕਰਵਾਇਆ ਹੈ ਅਤੇ ਪਿੰਡਾਂ ਨੂੰ ਹਰ ਸਹੂਲਤ ਦਿੱਤੀ ਹੈ, ਜੋ ਲੋਕ ਪਿਛਲੇ ਕਈ ਸਾਲਾਂ ਤੋਂ ਵਾਂਝੇ ਸਨ। ਗੁਰੂਹਰਸਹਾਏ ਅੰਦਰ ਸ. ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਹਿਯੋਗ ਨਾਲ ਇਥੇ ਨਵੇਂ ਏ.ਸੀ.ਬੱਸ ਅੱਡੇ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਸ ਉਪਰ ਕਰੀਬ 5 ਕਰੋੜ ਤੋਂ ਵੱਧ ਦੀ ਰਾਸ਼ੀ ਖਰਚ ਹੋਈ ਹੈ।  ਇਹ ਵਾਰਤਾ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ ਨੇ ਵਿਸ਼ੇਸ਼ ਤੌਰ 'ਤੇ ਹੋਈ ਗੱਲਬਾਤ ਦੌਰਾਨ ਕੀਤਾ। ਸ.ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ  ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਹੇਠ ਆਉਂਦੇ ਸਾਰੇ ਲੋਕਾਂ ਨੂੰ ਪੱਕਾ ਮਕਾਨ ਬਣਾ ਕੇ ਦੇਣਾ, ਆਟਾ ਦਾਲ ਸਕੀਮ, ਗਰੀਬ ਲੋਕਾਂ ਦੀਆਂ ਲੜਕੀਆਂ ਲਈ 31 ਹਜ਼ਾਰ ਰੁਪਏ ਸ਼ਗਨ ਸਕੀਮ, ਬੁਢਾਪਾ ਪੈਨਸ਼ਨ 250 ਤੋਂ ਵਧਾ ਕੇ 500 ਰੁਪਏ ਕਰਨਾ, ਹਰ ਪਿੰਡ ਵਿਚ ਸਾਫ਼ ਪਾਣੀ ਪੀਣ ਲਈ ਆਰ.ਓ.ਸਿਸਟਮ ਦਾ ਪ੍ਰਬੰਧ, ਪਿੰਡਾਂ ਵਿਚ ਸੀ.ਸੀ.ਫਲੋਰਿੰਗ ਗਲੀਆਂ ਨਾਲੀਆਂ, ਪਿੰਡਾਂ ਅੰਦਰ ਕੰਮਿਊਨਟੀ ਹਾਲ ਬਣਾਉਣੇ, ਗ੍ਰਾਮ ਪੰਚਾਇਤਾਂ ਨੂੰ ਹਰ ਸਹੂਲਤ ਦੇਣੀ ਆਦਿ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ। ਸ. ਵਰਦੇਵ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਅਤੇ ਵਿਕਾਸ ਤਾਂ ਕਿਸੇ ਵੀ ਪਿੰਡ ਅੰਦਰ ਨਹੀਂ ਕਰਵਾਇਆ, ਕਾਂਗਰਸੀ ਆਗੂ ਸਿਰਫ਼ ਫ਼ੋਕੀਆਂ ਬਿਆਨਬਾਜੀਆਂ ਕਰਨ ਵਾਲੇ ਹਨ। ਜਦਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਆਗੂ ਜੋ ਕਹਿੰਦੇ ਹਨ ਉਹ ਕਰਕੇ ਦਿਖਾਉਂਦੇ ਹਨ ਅਤੇ ਪੰਜਾਬ ਅੰਦਰ ਰਿਕਾਰਡ ਤੋੜ ਵਿਕਾਸ ਕਰਵਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਨੂੰ ਲੱਖਾਂ ਦੇ ਹਿਸਾਬ ਨਾਲ ਨਵੀਆਂ ਨੌਕਰੀਆਂ ਦੇ ਕੇ ਰੁਜ਼ਗਾਰ ਦਿੱਤਾ ਹੈ, ਜਿਸ ਨਾਲ ਪੰਜਾਬ ਵਿਚੋਂ ਬੇਰੁਜ਼ਗਾਰੀ ਦਾ ਖਾਤਮਾ ਹੋਵੇਗਾ ਅਤੇ ਪੰਜਾਬ ਵਿਚ ਵੱਡੀਆਂ ਇੰਡਸਟਰੀਆਂ ਖੜੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਵੀ ਪੰਜਾਬ ਦੇ ਨੌਜਵਾਨ ਕੰਮ ਕਰਨਗੇ।

No comments: