BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਡੀ.ਸੀ. ਵਲੋਂ ਰਾਜਨੀਤਕ ਪਾਰਟੀਅਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

  • 10 ਜੂਨ ਤੱਕ ਲਗਾਤਾਰ ਚੱਲੇਗੀ ਸੁਧਾਈ ਪ੍ਰਕ੍ਰਿਆ
  • ਸਿਆਸੀ ਪਾਰਟੀਆਂ ਨੂੰ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ
ਜਲੰਧਰ 31 ਮਾਰਚ (ਬਿਊਰੋ)- ਜਲੰਧਰ ਜਿਲੇ ਵਿਚ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ ਵਲੋਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਵੋਟਰ ਸੂਚੀਅਾਂ ਦੀ ਸੁਧਾਈ ਦਾ ਕੰਮ 10 ਜੂਨ 2016  ਤੱਕ ਲਗਾਤਾਰ ਚੱਲੇਗਾ ਜਿਸ ਪਿੱਛੋਂ 20 ਸਤੰਬਰ 2016 ਨੂੰ ਫੋਟੋ ਵਾਲੀਆਂ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨਾ ਹੋਵੇਗੀ। ਇਸ ਪ੍ਰਕ੍ਰਿਆ ਦੌਰਾਨ ਕੋਈ ਵੀ  ਨਵੀਂ ਵੋਟ ਬਣਵਾਉਣ ਤੋਂ ਇਲਾਵਾ ਵੋਟ ਕਟਾਉਣ ਜਾਂ ਸੁਧਾਈ ਕੀਤੀ ਜਾ ਸਕਦੀ ਹੈ।
ਅੱਜ ਇੱਥੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਭਾਰਚੀ ਚੋਣ ਕਮਿਸ਼ਨ ਦੀਅਾਂ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਬੂਥ ਲੈਵਲ ਅਫਸਰਾਂ ਵਲੋਂ 4 ਅਪ੍ਰੈਲ ਤੋਂ 4 ਮਈ ਤੱਕ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ ਜਿਸ ਤਹਿਤ ਨਵੀਆਂ ਵੋਟਾਂ ਦਰਜ ਕਰਨ ਤੇ ਪਹਿਲਾਂ ਬਣੀਅਾਂ ਵੋਟਾਂ ਵਿਚ ਸੁਧਾਈ ਕੀਤੀ ਜਾ ਸਕੇਗੀ। ਉਨਾਂ ਇਹ ਵੀ ਕਿਹਾ ਕਿ 31 ਮਾਰਚ ਤੱਕ ਹੀ ਚੋਣ ਪ੍ਰਕ੍ਰਿਆ ਵਿਚ ਲੱਗੇ ਅਧਿਕਾਰੀਆਂ ਨੂੰ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ।
ਨਵੀਂ ਵਸੋਂ ਦੀ ਲੋੜ ਮੁਤਾਬਿਕ ਨਵੇਂ ਪੋਲਿੰਗ  ਸਟੇਸ਼ਨਾਂ ਦੀ ਸਥਾਪਨਾ  ਤੇ ਤਬਦੀਲੀ ਸਬੰਧੀ ਉਨਾਂ  ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੇਂਡੂ ਖੇਤਰਾਂ ਵਿਚ ਇਕ ਪੋਲਿੰਗ ਬੂਥ 'ਤੇ ਵੱਧ ਤੋਂ ਵੱਧ 1200 ਅਤੇ ਸ਼ਹਿਰੀ ਖੇਤਰਾਂ ਵਿਚ 1400 ਵੋਟਰ ਹੋਣਗੇ। ਇਸ ਤੋਂ ਇਲਾਵਾ ਇਸ ਪ੍ਰਕਿਆ ਦੌਰਾਨ ਪੋਲਿੰਗ ਬੂਥਾਂ ਨੂੰ ਤਰਕ ਸੰਗਤ ਬਣਾਇਆ ਜਾਵੇਗਾ ਤਾਂ ਜੋ ਵੋਟਰਾਂ ਨੂੰ ਕਿਸੇ ਵੀ ਹਾਲਤ ਵਿਚ 2 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰਕੇ ਵੋਟ ਪਾਉਣ ਲਈ ਨਾ ਜਾਣਾ ਪਵੇ।
ਉਨਾਂ ਸਿਆਸੀ ਪਾਰਟੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਹਰ ਪੋਲਿੰਗ ਸਟੇਸ਼ਨ 'ਤੇ ਆਪੋ ਆਪਣੇ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਜ਼ਰੂਰ ਕਰਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨੀ, ਭਾਜਪਾ ਦੇ ਰਮੇਸ਼ ਸ਼ਰਮਾ, ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ, ਸੀ.ਪੀ.ਆਈ ਐਮ ਦੇ ਗੁਰਮੀਤ ਢੱਡਾ, ਕਾਂਗਰਸ ਦੇ ਹਰਪਾਲ ਸਿੰਘ, ਬਹੁਜਨ ਸਮਾਜ ਪਾਰਟੀ ਦੇ ਗੋਪਾਲ ਚੰਦ ਤੇ ਹੋਰ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

No comments: