BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਦੀਆਂ ਚੋਣਾਂ ਵਿਚ ਡਾ. ਅਨੂਪ ਕੁਮਾਰ ਅਤੇ ਪਿੰ. ਅਨੰਦ ਧੜਾ ਮੁੁੜ ਕਾਬਜ਼

ਹੁਸ਼ਿਆਰਪੁਰ, 21 ਮਾਰਚ (ਤਰਸੇਮ ਦੀਵਾਨਾ)- ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਹੁਸ਼ਿਆਰਪੁਰ ਦੇ ਕੈਂਪਸ ਵਿਚ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਅਗਾਮੀ ਪੰਜ ਸਾਲ ਲਈ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿਚ ਡਾ. ਅਨੂਪ ਕੁਮਾਰ ਅਤੇ ਪ੍ਰਿੰਸੀਪਲ ਡੀ. ਐਲ. ਅਨੰਦ ਗਰੁੱਪ ਨੇ ਫਿਰ ਤੋਂ ਦੁਆਰਾ ਜਿੱਤ ਪ੍ਰਾਪਤ ਕੀਤੀ ਚੋਣ ਅਧਿਕਾਰੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਦੀ ਦੇਖ ਰੇਖ ਅਧੀਨ ਹੋਈ ਇਸ ਚੋਣ ਵਿਚ 20 ਮੈਂਬਰੀ ਕਮੇਟੀ ਲਈ 22 ਉਮੀਦਵਾਰ ਚੋਣ ਖੇਤਰ ਵਿਚ ਉਤਰੇ ਇਸ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਨ ਲਈ ਕੁਲ 113 ਵੋਟਰਾਂ ਵਿਚੋਂ 106 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਚੁਣੇ ਗਏ 20 ਮੈਂਬਰਾਂ ਦੇ ਨਾਮ ਡਾ. ਅਨੂਪ ਕੁਮਾਰ, ਪ੍ਰਿੰ. ਡੀ. ਐਲ. ਅਨੰਦ, ਡਾ. ਅਰਵਿੰਦ ਕੁਮਾਰ, ਐਡਵੋਕੇਟ ਡੀ. ਐਮ. ਸ਼ਰਮਾ, ਚੰਦਰ ਮੋਹਨ, ਰਾਹੁਲ ਸ਼ਰਮਾ, ਜਰਨੈਲ ਸਿੰਘ ਸੈਣੀ, ਡਾ. ਅਵਨੀਸ਼ ਉਹਰੀ, ਅਮਰਦੀਪ ਚਾਂਦ, ਲਾਲਾ ਅਮਰਨਾਥ, ਦਨੇਸ਼ ਦੁਗਲ, ਗੌਤਮ ਮਹਿਤਾ, ਹਰੀਸ਼ ਸ਼ਰਮਾ, ਜਰਨੈਲ ਸਿੰਘ, ਪਰਬੋਧ ਬਾਲਾ, ਪਰਦੀਪ ਕੁਮਾਰ, ਰਜੀਵ ਸੂਦ, ਰਮਨ ਕਪੂਰ, ਵਿਨੈ ਕੁਮਾਰ ਸ਼ਰਮਾ ਅਤੇ ਵਿਸ਼ਵਾ ਮਿਤਰ ਹਨ ਇਸ ਮੌਕੇ ਚੁਣੇ ਗਏ ਮੈਂਬਰਾਂ ਨੂੰ ਹਾਰ ਪਾਕ ਉਨਾਂ ਦਾ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿਚ ਲੱਡੂ ਵੰਡੇ ਗਏ।

No comments: