BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੋਸ਼ਲਿਸਟ ਪਾਰਟੀ (ਇੰਡੀਆ) ਵੱਲੋਂ ਇੱਕ ਦਰਜਨ ਉਮੀਦਵਾਰ ਖੜੇ ਕਰਨ ਦਾ ਐਲਾਨ

ਸੂਬਾ ਪੱਧਰੀ ਚੌ-ਖੰਭਾ ਰਾਜ ਸਮਾਗਮ ਜੂਨ ਵਿੱਚ ਹੁਸ਼ਿਆਰਪੁਰ ਵਿਖੇ ਕਰਨੇ ਦਾ ਫ਼ੈਸਲਾ
ਹੁਸ਼ਿਆਰਪੁਰ 23 ਮਾਰਚ (ਤਰਸੇਮ ਦੀਵਾਨਾ)- ਸੋਸ਼ਲਿਸਟ ਪਾਰਟੀ (ਇੰਡੀਆ) ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਦਰਜਨ ਉਮੀਦਵਾਰ ਖੜੇ ਕਰੇਗੀ। ਇਸ ਸੰਬੰਧੀ ਗੁਰਤੇਜ ਸਿੰਘ ''ਰੱਬ ਜੀ'' ਦੀ ਪ੍ਰਧਾਨਗੀ ਹੇਠ ਪਾਰਲੀਮਾਨੀ ਬੋਰਡ ਦਾ ਗਠਨ ਕੀਤਾ ਗਿਆ। ਜਿਸ ਵਿੱਚ ਓਮ ਸਿੰਘ ਸਟਿਆਣਾ ਜ. ਸਕੱਤਰ, ਬੀਬੀ ਰਜਿੰਦਰ ਕੌਰ ਦਾਨੀ ਮਾਨਸਾ, ਹੁਕਮ ਚੰਦ ਸੁਨਕਰ ਜਲੰਧਰ, ਬਲਵੰਤ ਸਿੰਘ ਮੀਨੀਆਂ ਲੁਧਿਆਣਾ ਅਤੇ ਮਲਕੀਤ ਸਿੰਘ ਬਠਿੰਡਾ ਚੁਣੇ ਗਏ। ਇਹ ਬੋਰਡ ਹਲਕਿਆਂ ਅਤੇ ਉਮੀਦਵਾਰਾਂ ਸੰਬੰਧੀ ਸਿਫ਼ਾਰਸ਼ਾਂ ਕਰੇਗਾ। ਇਸ ਬੋਰਡ ਨੂੰ ਚੋਣ ਮੈਨੀਫੈਸਟੋ ਤਿਆਰ ਕਰਨੇ ਦਾ ਵੀ ਅਧਿਕਾਰ ਦਿੱਤਾ ਗਿਆ। ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ, ਕੌਮੀ ਕਾਰਜਕਾਰਨੀ ਮੈਂਬਰ ਬਲਜਿੰਦਰ ਸੰਗੀਲਾ, ਬਲਰਾਜ ਸਿੰਘ ਨੰਗਲ ਸੰਯੁਕਤ ਸਕੱਤਰ ਅਤੇ ਕੇਵਲ ਸਿੰਘ ਮੂਨਕ ਨੇ ਸੰਬੋਧਨ ਕੀਤਾ। ਆਰੰਭ ਵਿੱਚ ਇੱਕ ਮਤੇ ਰਾਹੀ ਬੀਬੀ ਰਜਿੰਦਰ ਕੌਰ ਸਟਿਆਣਾ ਦੇ ਅਕਾਲ ਚਲਾਣੇ ਸੰਬੰਧੀ 2 ਮਿੰਟ ਮੋਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸ੍ਰੀ ਖੇੜਾ ਨੇ ਪੰਜਾਬ ਦੇ ਸਿਆਸੀ ਹਾਲਾਤ ਸੰਬੰਧੀ ਬੋਲਦੇ ਹੋਏ ਕਿਹਾ ਕਿ ਜਨਤਾ ਅਕਾਲੀ-ਭਾਜਪਾ ਦੇ ਭ੍ਰਿਸ਼ਟਾਚਾਰ ਅਤੇ ਹਕੂਮਤੀ ਨਾਕਾਮੀਆਂ ਤੋਂ ਔਖੇ ਹਨ, ਪ੍ਰੰਤੂ ਕਾਂਗਰਸ ਵਿੱਚ ਵੀ ਸਭ ਅੱਛਾ ਨਹੀਂ ਹੈ। ਉਨਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਪੀ.ਪੀ.ਪੀ. ਵਾਂਗ ਆਮ ਆਦਮੀ ਪਾਰਟੀ ਵਿੱਚ ਸਾਰੀਆਂ ਪਾਰਟੀਆਂ ਦੇ ਦਲ-ਬਦਲੂ ਅਤੇ ਮੌਕਾਪ੍ਰਸਤ ਸ਼ਾਮਿਲ ਹੋ ਰਹੇ ਹਨ। ਉਨਾਂ ਅਨੁਸਾਰ ਬਸਪਾ ਸਾਰੇ 117 ਹਲਕਿਆਂ ਵਿੱਚ ਉਮੀਦਵਾਰ ਖੜੇ ਕਰਕੇ ਲੁਕਵੇਂ ਢੰਗ ਨਾਲ ਹਕੂਮਤੀ ਗੱਠ-ਜੋੜ ਦੀ ਮਦਦ ਕਰ ਰਹੀ ਹੈ। ਉਨਾਂ ਕਿਹਾ ਕਿ ਇਨਾਂ ਹਾਲਤਾਂ ਵਿੱਚ ਸਾਡੀ ਪਾਰਟੀ ਪਹਿਲ-ਕਦਮੀ ਕਰਕੇ ਖੱਬੀਆਂ ਪਾਰਟੀਆਂ, ਸਵਰਾਜ ਅਭਿਆਨ ਅਤੇ ਪੰਜਾਬ ਦੇ ਸ਼ੁੱਭਚਿੰਤਕ ਨਾਲ ਮਸ਼ਵਰਾ ਕਰਦੇ ਹਲਕਾ-ਵਾਰ ਚੰਗੇ ਉਮੀਦਵਾਰਾਂ ਨੂੰ ਕਾਮਯਾਬ ਕਰਨ ਲਈ ਸਿਰ-ਤੋੜ ਯਤਨ ਕਰੇਗੀ।     ਸ਼੍ਰੀ ਸਟਿਆਣਾ ਨੇ ਬੈਠਕ ਵਿੱਚ ਹੋਏ ਫ਼ੈਸਲਿਆਂ ਸੰਬੰਧੀ ਜਾਣਕਾਰੀ ਦੇਂਦਿਆਂ ਕਿਹਾ ਕਿ ਇੱਕ ਸੂਬਾ ਪੱਧਰੀ ਚੌ-ਖੰਭਾਂ ਰਾਜ ਸਮਾਗਮ ਜੂਨ ਮਹੀਨੇ ਹੁਸ਼ਿਆਰਪੁਰ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਸੰਵਿਧਾਨ ਦੀ 73-74ਵੀਂ ਸੋਧ ਅਨੁਸਾਰ ਪੰਚਾਇਤਾਂ ਨੂੰ ਵੱਧ ਬੱਜਟ ਅਤੇ ਅਧਿਕਾਰ ਦੇਣੇ ਦੀ ਮੰਗ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਸਾਬਕਾ ਚੀਫ਼ ਜਸਟਿਸ ਸ਼੍ਰੀ ਰਜਿੰਦਰ ਸੱਚਰ ਅਤੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਨ ਮੁਖ-ਮਹਿਮਾਨ ਹੋਣਗੇ। ਉਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਪਾਈ ਜਾਏਗੀ। ਉਨਾਂ ਦੱਸਿਆ ਕਿ ਸੰਗਠਨ ਸੰਬੰਧੀ ਨਿਰਨਾ ਕੀਤਾ ਗਿਆ ਹੈ ਕਿ ਰਾਸ਼ਟਰੀ ਸੰਮੇਲਨ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਜਨਵਰੀ 2017 ਵਿੱਚ ਹੋਵੇਗਾ। ਇਸ ਤੋਂ ਪਹਿਲਾ ਜ਼ਿਲਾਵਾਰ ਡੈਲੀਗੇਟ ਚੁਣਨ ਲਈ ਸਮਾਗਮ ਕਰਕੇ ਸੂਬਾਈ ਅਹੁਦੇਦਾਰਾਂ ਦੀ ਚੋਣ ਮੁਕੰਮਲ ਕੀਤੀ ਜਾਵੇਗੀ।

No comments: