BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ਵ ਓਰਲ ਹੈਲਥ ਹਫ਼ਤੇ ਦੀ ਹੋਈ ਸਮਾਪਤੀ

ਹੁਸ਼ਿਆਰਪੁਰ, 28 ਮਾਰਚ (ਤਰਸੇਮ ਦੀਵਾਨਾ)- ਮੂੰਹ ਦੀ ਸਾਫ ਸਫਾਈ ਉਨੀ ਹੀ ਜਰੂਰੀ ਹੈ, ਜਿਨੀ ਕਿ ਸਰੀਰ ਦੀ ਸਾਫ਼ ਸਫਾਈ। ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤਮੰਦ ਦੰਦ ਜਰੂਰੀ ਹਨ। ਦੰਦਾਂ ਨਾਲ ਬੋਲੇ ਗਏ ਬੋਲਾ ਦਾ ਸਹੀ ਉਚਾਰਨ ਹੁੰਦਾ ਹੈ ਤੇ ਵਿਅਕਤੀ ਵੀ ਸੋਹਣਾ ਦਿਖਦਾ ਹੈ। ਇਸੇ ਤਰਾਂ ਦੰਦਾਂ ਦੇ ਮਸੂੜਿਆਂ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਸੂੜੇ ਦੰਦਾਂ ਨੂੰ ਸਾਰੀ ਉਮਰ ਚੰਗੀ ਤਰਾਂ ਜਕੜ ਕੇ ਰੱਖ ਸਕਣ। ਇਹ ਵਿਚਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਦੂਲ ਸਿੰਘ ਜੀ ਵੱਲੋਂ ਵਿਸ਼ਵ ਓਰਲ ਹੈਲਥ ਹਫ਼ਤੇ ਦੀ ਸਮਾਪਤੀ 'ਤੇ ਪੀ.ਐਚ.ਸੀ. ਚੱਕੋਵਾਲ ਵਿਖੇ ਕੀਤੇ ਗਏ ਜਾਗਰੂਕਤਾ ਕੈਂਪ ਦੌਰਾਨ ਪੇਸ਼ ਕੀਤੇ ਗਏ। ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਜਾਗਰੂਕਤਾ ਕੈਂਪ ਦੌਰਾਨ ਐਸੋਸੀਏਸ਼ਨ ਵੱਲੋਂ ਲੋਕਾਂ ਨੂੰ ਮੁਫ਼ਤ ਟੂਥ ਪੇਸਟ ਅਤੇ ਜਾਗਰੂਕਤਾ ਲਿਟਰੇਚਰ ਵੰਡਿਆ ਗਿਆ। ਡਾ. ਸਰਦੂਲ ਸਿੰਘ ਨੇ ਆਪਣੇ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਦੰਦਾਂ ਵਿੱਚ ਜੋ ਭੋਜਨ ਫਸ ਜਾਂਦਾ ਹੈ ਉਸ ਨਾਲ ਦੰਦਾਂ ਵਿੱਚ ਸਾੜ ਪੈਦਾ ਹੋ ਜਾਂਦਾ ਹੈ ਜਿਸ ਕਾਰਣ ਮਸੂਡਿਟਾ ਵਿੱਚ ਸੋਜਸ ਅਤੇ ਬੁਰਸ਼ ਕਰਨ ਨਾਲ ਖੂਨ ਆਉਣ ਲੱਗ ਪੈਦਾ ਹੈ ਜੇਕਰ ਦੰਦਾਂ ਦੀ ਸਖਤ ਪੀਲੀ ਪਾਪੜੀ ਨੂੰ ਸਾਫ ਨਾ ਕੀਤਾ ਜਾਵੇ ਤਾਂ ਇਹ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦਾ ਮੁੱਖ ਕਾਰਣ ਬਣਦੀ ਹੈ। ਇਸ ਲਈ ਸਾਨੂੰ ਦੰਦਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਤੁਹਾਡੇ ਦੰਦਾਂ ਦੀ ਸਿਹਤ ਤੁਹਾਡੀ ਸਾਧਾਰਣ ਸਿਹਤ ਦਾ ਇੱਕ ਜਰੂਰੀ ਹਿੱਸਾ ਹੈ। ਦੰਦਾਂ ਦੀ ਉਪੇਖਿਆ ਤੁਹਾਡੀ ਆਮ ਦੇਖਭਾਲ ਦੀ ਸੂਚਕ ਹੈ। ਆਪਣੇ ਦੰਦਾਂ ਦਾ ਧਿਆਨ ਰੱਖੋ ਅਤੇ ਉਹ ਤੁਹਾਡਾ ਪੂਰਾ ਪੂਰਾ ਧਿਆਨ ਰੱਖਣਗੇ, ਕਿਉਂਕਿ ਅੱਖਾਂ ਗਈਆਂ ਜਹਾਨ ਗਿਆ, ਕੰਨ ਗਏ ਰਾਗ ਗਿਆ, ਦੰਦ ਗਏ ਸੁਆਦ ਗਿਆ। ਡਾ. ਸੁਰਿੰਦਰ ਕੁਮਾਰ ਡੈਂਟਲ ਸਰਜਨ ਨੇ ਦੰਦਾਂ ਦੀਆਂ ਵੱਖ ਵੱਖ ਸਟੇਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਿਆਦਾ ਮਿੱਠੀਆਂ ਚੀਜਾਂ, ਮਿੱਠੇ ਸ਼ਰਬਤ, ਆਈਸ ਕ੍ਰੀਮ, ਟੋਫੀਆਂ, ਚੌਕਲੇਟ ਆਦਿ ਦੰਦਾਂ ਨੂੰ ਖਰਾਬ ਕਰ ਦਿੰਦੀਆਂ ਹਨ। ਭੋਜਨ ਕਰਨ ਤੋਂ ਬਾਅਦ ਬਕਾਇਦਾ ਬੁਰਸ਼ ਕਰਨਾ ਚਾਹੀਦਾ ਹੈ ਜਾਂ ਫਿਰ ਘੱਟੋ ਘੱਟ ਰੋਜ ਸਵੇਰੇ ਅਤੇ ਰਾਤ ਨੂੰ ਬੁਰਸ਼ ਕਰਨ ਦੰਦਾਂ ਉੱਤੇ ਪੇਪੜੀ ਜੰਮਣ ਤੋਂ ਰੋਕਣ ਵਿੱਚ ਸਹਾਇਕ ਹੁੰਦਾ ਹੈ। ਹਮੇਸ਼ਾ ਫਲੋਰਾਇਡ ਯੁਕਤ ਟੁਥ ਪੇਸਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਹਰ ਤਿੰਨ ਚਾਰ ਮਹੀਨਿਆਂ ਦੇ ਅੰਤਰਾਲ ਤੇ ਬੁਰਸ਼ ਬਦਲਣਾ ਚਾਹੀਦਾ ਹੈ। ਜੇਕਰ ਫਿਰ ਵੀ ਦੰਦਾਂ ਦੀ ਕੋਈ ਤਕਲੀਫ ਹੁੰਦੀ ਹੈ ਤਾਂ ਤੁਰੰਤ ਦੰਦਾਂ ਦੇ ਡਾਕਟਰ ਕੋਲ ਦਖਾਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਛੋਟੀ ਮੋਟੀ ਤਕਲੀਫ ਇੱਕ ਭਿਆਨਕ ਰੂਪ ਧਾਰਨ ਕਰੇ ਇਸ ਲਈ ਡਾਕਰਟ ਦੀ ਸਲਾਹ ਦੰਦਾਂ ਨੂੰ ਸਹੀ ਹਾਲਤ ਵਿੱਚ ਰੱਖਣ ਅਤੇ ਛੋਟੀ ਤਕਲੀਫ ਦੇ ਉਪਚਾਰ ਵਿੱਚ ਸਹਾਇਕ ਹੁੰਦੀ ਹੈ। ਰਮਨਦੀਪ ਕੌਰ ਬੀ.ਈ.ਈ. ਨੇ ਦੱਸਿਆ ਕਿ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਣ ਅਤੇ ਮਜਬੂਤ ਦੰਦਾ ਲਈ ਪੰਜ ਸੁਨਹਿਰੇ ਨਿਯਮ ਹਨ। ਐਸਾ ਭੋਜਨ ਕਰੋ ਜਿਸ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ ਹੋਣ। ਫਲ ਅਤੇ ਹਰੀਆਂ ਸਬਜੀਆਂ ਦੀ ਸੇਵਨ ਕੀਤਾ ਜਾਵੇ। ਦੂਜਾ ਮਿੱਠੀਆਂ ਚੀਜਾਂ ਜਾਂ ਚਿਪਕਣ ਵਾਲੇ ਪਦਾਰਥ ਨਾ ਖਾਓ। ਤੀਜਾ ਨਿਯਮਿਤ ਸਵੇਰੇ ਤੇ ਸ਼ਾਮ ਨੂੰ ਬੁਰਸ਼ ਕੀਤਾ ਜਾਵੇ। ਚੌਥਾ ਚੰਗੇ ਟੁਥ ਪੇਸਟ ਅਤੇ ਟੂਥ ਬੁਰਸ਼ ਦਾ ਇਸਤੇਮਾਲ ਕੀਤਾ ਜਾਵੇ। ਅੰਤ ਵਿੱਚ ਸਭ ਤੋਂ ਜਰੂਰੀ ਹੈ ਕਿ ਨਿਯਮਿਤ ਰੂਪ ਨਾਲ ਹਰ ਛੇ ਮਹੀਨਿਆਂ ਦੇ ਵਕਫੇ ਤੇ ਆਪਣੇ ਦੰਦਾ ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਲੋਕਿਨ ਸਾਲ ਵਿੱਚ ਇੱਕ ਵਾਰ ਲਾਜ਼ਮੀ ਹੈ। ਜਾਗਰੂਕਤਾ ਕੈਂਪ ਦੌਰਾਨ ਉਕਤ ਤੋਂ ਇਲਾਵਾ ਡਾ. ਬਲਪ੍ਰੀਤ ਕੌਰ ਆਯੂਰਵੈਦਿਕ ਮੈਡੀਕਲ ਅਫ਼ਸਰ, ਸ਼ਾਮ ਸੁੰਦਰ ਅਪਥੈਲਮਿਕ ਅਫ਼ਸਰ, ਮਨਜੀਤ ਸਿੰਘ ਹੈਲਥ ਇੰਸਪੈਕਟਰ, ਸੁਰਿੰਦਰ ਕੌਰ ਐਲ.ਐਚ.ਵੀ., ਪਰਮਪ੍ਰੀਤਪਾਲ ਕੌਰ, ਕੁਲਦੀਪ ਕੌਰ, ਦਿਲਬਾਗ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਸ਼ਾਮਿਲ ਹੋਏ।

No comments: