BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਲਹਨ ਬਣੀ ਰਹੀ ਲੜਕੀ ਤੇ ਲੜਕਾ ਘਰੋਂ ਫਰਾਰ

  • ਲੜਕੀ ਪਰਿਵਾਰ ਨੇ ਕੀਤੀ ਕਾਨੂੰਨੀ ਕਾਰਵਾਈ ਦੀ ਮੰਗ
  • ਦੋ ਘੰਟੇ ਤੱਕ ਲਗਾਈ ਰੱਖਿਆ ਜਾਮ
ਹੁਸ਼ਿਆਰਪੁਰ, 28 ਮਾਰਚ (ਤਰਸੇਮ ਦੀਵਾਨਾ)- ਆਪਣੀ ਮੁਟਿਆਰ ਧੀ ਦੇ ਹੱਥਾਂ ਉੱਤੇ ਮਹਿੰਦੀ ਤੇ ਉਸ ਨੂੰ ਸੂਹੇ ਚੋਲੇ ਵਿੱਚ ਦੇਖਣਾ ਹਰੇਕ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਆਪਣੀ ਧੀ ਦੀ ਜ਼ਿੰਦਗੀ ਵਧੀਆਂ ਬਤੀਤ ਕਰਨ ਲਈ ਉਹ ਹਰ ਪੱਖੋਂ ਪੂਰੀ ਵਾਹ ਲਾਉਂਦੇ ਹਨ ਪ੍ਰੰਤੂ ਜਦ ਉਨਾਂ ਦੇ ਅਜਿਹੇ ਸੁਪਨਿਆਂ ਨਾਲ ਕੋਈ ਖਿਲਵਾੜ ਕਰਦਾ ਹੈ ਤਾਂ ਰੱਬ ਵਰਗੇ ਮਾਂ-ਬਾਪ ਦੇ ਦਿੱਲ 'ਤੇ ਕੀ ਬੀਤਦੀ ਹੋਵੇਗੀ। ਅਜਿਹਾ ਹੀ ਵਾਕਿਆ ਪਿੰਡ ਭੁੱਲਾ ਰਾਈ  ਦੀ 26 ਸਾਲਾ ਸੀਮਾ ਰਾਣੀ ਪੁੱਤਰੀ ਮਹਿੰਦਰ ਪਾਲ ਨਾਲ ਹੋਇਆ ਤੇ ਸੀਮਾ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਨਾਂ ਨੇ ਆਪਣੀ ਧੀ ਦਾ ਵਿਆਹ ਪਿੰਡ ਮਰਨਾਈਆਂ ਕਲਾਂ ਦੇ ਮਦਨ ਲਾਲ ਨਾਂ ਦੇ ਲੜਕੇ ਨਾਲ ਤਹਿ ਕੀਤਾ ਸੀ। ਪ੍ਰੰਤੂ ਲੜਕਾ ਵਿਆਹ ਵਾਲੇ ਦਿਨ ਘਰੋਂ ਫ਼ਰਾਰ ਹੋ ਗਿਆ। ਲੜਕੀ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਕਸਬਾ ਮੇਹਟੀਆਣਾ ਵਿਖੇ ਥਾਣੇ ਨਜ਼ਦੀਕ ਚੱਕਾ ਜ਼ਾਮ ਕੀਤਾ ਤੇ ਲੜਕੇ ਸਮੇਤ ਉਸ ਦੇ ਪਰਿਵਾਰ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਲੜਕੀ ਦੇ ਪਿਤਾ ਮਹਿੰਦਰ ਪਾਲ ਵਾਸੀ ਪਿੰਡ ਭੁੱਲਾ ਰਾਈ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਉਸ ਦੇ ਘਰ ਚਾਰ ਬੇਟੀਆਂ ਹਨ ਤੇ ਸਭ ਤੋਂ ਵੱਡੀ ਬੇਟੀ ਸੀਮਾ ਰਾਣੀ ਦਾ ਵਿਆਹ ਕੁਝ ਸਮਾਂ ਪਹਿਲਾਂ ਮਦਨ ਲਾਲ ਪੁੱਤਰ ਜੀਤ ਰਾਮ ਵਾਸੀ ਪਿੰਡ ਮਰਨਾਈਆਂ ਕਲਾਂ ਨਾਲ ਦੋਨਾਂ ਪਰਿਵਾਰਾਂ ਤੇ ਲੜਕੇ-ਲੜਕੀ ਦੀ ਸਹਿਮਤੀ ਨਾਲ ਤਹਿ ਕੀਤਾ ਸੀ। ਜਿਸ ਵਿੱਚ ਵਿਆਹ ਦੀ ਤਾਰੀਖ 27 ਮਾਰਚ ਦਿਨ ਐਤਵਾਰ ਨਿਯੁਕਤ ਕੀਤਾ ਗਿਆ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਦੇ ਕਾਰਡ ਛਪਵਾ ਕੇ ਸਾਰੇ ਰਿਸ਼ਤੇਦਾਰਾਂ ਵਿੱਚ ਵੰਡ ਦਿੱਤੇ ਗਏ ਤੇ ਵਿਆਹ ਲਈ ਪੈਲੇਸ ਵੀ ਬੁੱਕ ਕਰਵਾ ਦਿੱਤਾ ਗਿਆ। ਪ੍ਰੰਤੂ ਵਿਆਹ ਵਾਲੇ ਦਿਨ ਹੀ ਸਵੇਰੇ ਲੜਕੇ ਦੇ ਪਰਿਵਾਰ ਵੱਲੋਂ ਫੋਨ ਕਰ ਦਿੱਤਾ ਗਿਆ ਕਿ ਉਨਾਂ ਦਾ ਲੜਕਾ ਘਰੋਂ ਗਾਇਬ ਹੈ, ਜਦ ਇਸ ਬਾਰੇ ਲੜਕੀ ਨੂੰ ਪਤਾ ਲੱਗਾ ਤਾਂ ਉਸ ਨੇ ਦੱਸਿਆ ਕਿ ਵਿਆਹ ਤੋਂ ਇਕ ਦਿਨ ਪਹਿਲਾਂ ਸ਼ਾਮ ਵੇਲੇ ਉਸ ਦੇ ਮੰਗੇਤਰ ਮਦਨ ਲਾਲ ਨੇ ਉਸ ਨੂੰ ਫੋਨ ਕੀਤਾ ਸੀ ਤੇ ਕੁਝ ਮੰਗਾਂ ਰੱਖੀਆ ਸਨ ਤੇ ਕਿਹਾ ਗਿਆ ਸੀ ਕਿ ਜੇਕਰ ਉਸ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾ ਉਹ ਬਰਾਤ ਲੈ ਕੇ ਨਹੀਂ ਆਵੇਗਾ। ਲੜਕੀ ਪਰਿਵਾਰ ਨੂੰ ਧੱਕਾ ਉਸ ਵੇਲੇ ਲੱਗਿਆ ਜਦ ਉਨਾਂ ਦੀ ਧੀ ਨਾਲ ਸੂਹੇ ਚੋਲੇ ਵਿੱਚ ਤੇ ਹੱਥਾਂ 'ਤੇ ਮਹਿੰਦੀ ਲਗਾ ਕੇ ਦੁਲਹਨ ਸਜੀ ਹੋਈ ਲਾੜੇ ਦੀ ਉੁਡੀਕ ਕਰਦੀ ਰਹੀ ਤੇ ਲਾੜਾ ਸੱਚ ਮੁੱਚ ਹੀ ਬਰਾਤ ਲੈ ਕੇ ਨਹੀਂ ਪਹੁੰਚਿਆ। ਲੜਕੀ ਪਰਿਵਾਰ ਦੇ ਰਿਸ਼ਤੇਦਾਰਾਂ, ਸਕੇ ਸਬੰਧਿਆਂ ਨੇ ਇੱਕਠੇ ਹੋ ਕੇ ਕਸਬਾ ਮੇਹਟੀਆਣਾ ਵਿਖੇ ਦੋਸ਼ੀ ਲੜਕੇ ਤੇ ਉਸ ਦੇ ਪਰਿਵਾਰ 'ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਚੱਕਾ ਜ਼ਾਮ ਕਰ ਦਿੱਤਾ। ਕਰੀਬ ਦੋ ਢਾਈ ਘੰਟੇ ਜ਼ਾਮ ਵਿੱਚ ਫਸੇ ਰਹੇ ਤੇ ਦੋਵਾਂ ਸਾਈਡਾਂ 'ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆ। ਇਲਾਕੇ ਦੇ ਸੂਝਵਾਨ ਵਿਅਕਤੀਆਂ ਤੇ ਥਾਣਾ ਮੇਹਟੀਆਣਾ ਦੇ ਮੁੱਖੀ ਇੰਸਪੈਕਟਰ ਪਲਵਿੰਦਰ ਸਿੰਘ ਵੱਲੋਂ ਲੜਕੀ ਪਰਿਵਾਰ ਦੇ ਸਮਰਥਕਾਂ ਨੂੰ ਸਮਝਾਇਆ ਗਿਆ ਕਿ ਇਹ ਘਟਨਾ ਮੁਕਦਮਾ ਥਾਣਾ ਮੇਹਟੀਆਣਾ ਦੀ ਬਜਾਏ ਜਿਸ ਪੰਡ ਵਿੱਚ ਇਹ ਘਟਨਾ ਵਾਪਰੀ ਹੈ, ਨਾਲ ਸਬੰਧਿਤ ਥਾਣੇ ਵਿੱਚ ਦਰਜ ਹੋਵੇਗਾ। ਕਿਉਂਕਿ ਭੁੱਲਾ ਰਾਈ ਕਲੋਨੀ, ਥਾਣਾ ਸਦਰ ਫਗਵਾੜਾ ਦੇ ਅਧੀਨ ਹੈ ਤੇ ਇਹ ਕੇਸ ਉਸੇ ਥਾਣੇ ਵਿੱਚ ਦਰਜ਼ ਹੋਵੇਗਾ। ਉਸ ਤੋਂ ਬਾਅਦ ਲੜਕੀ ਪਰਿਵਾਰ ਦੇ ਸਮਰਥਕਾਂ ਨੇ ਰੋਸ ਧਰਨਾ ਬੰਦ ਕਰਕੇ ਆਵਾਜਾਈ ਬਹਾਲ ਕੀਤੀ। ਚੱਕਾ ਜਾਮ ਕਰਨ ਮੌਕੇ ਲੜਕੀ ਪਰਿਵਾਰ ਦੇ ਸਮਰਥਕਾਂ ਵਿੱਚ ਲੜਕੀ ਦੇ ਪਿਤਾ ਮਹਿੰਦਰ ਪਾਲ ਸਮੇਤ ਸਤਪਾਲ ਸਰਪੰਚ, ਤਰਸੇਮ ਲਾਲ ਲੜਕੀ ਦਾ ਚਾਚਾ, ਗਿਰਧਾਰੀ ਲਾਲ, ਮੰਗਤ ਰਾਮ, ਹਰੀਸ਼ ਕੁਮਾਰ, ਸਤਿੰਦਰ ਪਾਲ, ਹਰਮਿੰਦਰ ਕੁਮਾਰ, ਕਸ਼ਮੀਰੀ ਲਾਲ ਸਾਬਕਾ ਸਰਪੰਚ ਆਦਿ ਸ਼ਾਮਿਲ ਸਨ।

No comments: