BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਯੂਸ਼ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਪਿੰਡ ਡਗਾਣਾ ਕਲਾਂ ਵਿਖੇ ਲਗਾਇਆ ਪੰਜਵਾਂ ਕੈਂਪ

ਹੁਸ਼ਿਆਰਪੁਰ, 29 ਮਾਰਚ (ਤਰਸੇਮ ਦੀਵਾਨਾ)- ਆਯੂਸ਼ ਵਿਭਾਗ ਪੰਜਾਬ ਦੇ ਆਯੂਸ਼ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਪਿੰਡ ਡਗਾਣਾ ਕਲਾਂ ਵਿਖੇ ਸਥਿਤ ਬਾਬਾ ਬਾਲਕ ਨਾਥ ਮੰਦਿਰ ਵਿੱਚ ਪੰਜਵਾਂ ਕੈਂਪ ਦਾ ਉਦਘਾਟਨ ਜ਼ਿਲਾ ਸਿਹਤ ਸੇਵਾਵਾਂ ਦੇ ਮੁਖੀ ਡਾ.ਸੰਜੀਵ ਬਬੂਟਾ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਡਾ.ਰਵੀ ਦੱਤ ਜਿਲਾ ਆਯੂਸ਼ ਅਤੇ ਯੂਨਾਨੀ ਅਫਸਰ ਅਤੇ ਡਾ.ਕੁਲਵੀਰ ਠਾਕੁਰ ਜਿਲਾ ਹੋਮਿਓਪੈਥਿਕ ਅਫਸਰ ਦੀ ਮੌਜੂਦਗੀ ਅਤੇ ਨਿਗਰਾਨੀ ਹੇਠ ਆਯੂਰਵੈਦਿਕ ਵਿਭਾਗ ਦੇ ਡਾ.ਹਰੀਸ਼ ਭਾਟੀਆ, ਡਾ.ਭੁਪਿੰਦਰ ਕੌਰ, ਡਾ.ਗਗਨਦੀਪ ਕੌਰ, ਹੋਮਿਓਪੈਥੀ ਵਿਭਾਗ ਤੋਂ ਡਾ.ਰਾਜੀਵ ਲਖਨਪਾਲ, ਡਾ.ਸੀਮਾ, ਡਾ.ਕਰਮਜੀਤ ਸਿੰਘ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ। ਦੋਹਾਂ ਵਿਭਾਗਾਂ ਦੇ ਮਾਹਿਰ ਡਾਕਟਰਾਂ ਵੱਲੋਂ 273 ਮਰੀਜ਼ਾਂ ਨੂੰ ਆਯੂਰਵੈਦਿਕ ਅਤੇ 251 ਮਰੀਜ਼ਾਂ ਨੂੰ ਹੋਮਿਓਪੈਥੀ ਪ੍ਰਣਾਲੀ ਅਧੀਨ ਸੇਵਾਵਾਂ ਪ੍ਰਦਾਨ ਕਰਨ ਉਪੰਰਤ ਦਵਾਈਆਂ ਦਿੱਤੀਆਂ ਗਈਆਂ। ਆਈ.ਵੀ.ਵਾਈ. ਹਸਪਤਾਲ ਹੁਸ਼ਿਆਰਪੁਰ ਦੀ ਟੀਮ ਵੱਲੋਂ ਲੋੜਵੰਦਾਂ ਦੇ ਸ਼ੂਗਰ ਅਤੇ ਹੀਮੋਗਲੋਬੀਨ ਦੇ ਮੁਫਤ ਟੈਸਟ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਡਾ.ਸੰਜੀਵ ਬਬੂਟਾ ਨੇ ਕਿਹਾ ਅਜੋਕੇ ਸਮੇਂ ਵਿੱਚ ਭਾਰਤ ਸਮੇਤ ਕਈ ਮੁਲਕਾਂ ਵਿੱਚ ਆਯੂਰਵੈਦਿਕ ਅਤੇ ਯੂਨਾਨੀ ਪ੍ਰਣਾਲੀ ਰਾਂਹੀ ਇਲਾਜ ਕਰਵਾਉਣ ਦੀ ਪ੍ਰਕਿਰਿਆ ਵਿੱਚ ਲੋਕਾਂ ਦਾ ਰੂਝਾਨ ਅਤੇ ਉਤਸ਼ਾਹ ਵੱਧ ਰਿਹਾ ਹੈ ਕਿਉਂਕਿ ਅਸਰਕਾਰਕ ਹੋਣ ਦੇ ਨਾਲ-ਨਾਲ ਸਰੀਰ ਤੇ ਕਿਸੇ ਤਰਾਂ ਦੇ ਦੁਸ਼ਪ੍ਰਭਾਵ ਪਾਏ ਬਗੈਰ ਕੰਮ ਕਰਨ ਵਾਲੀਆਂ ਬੇਹਦ ਕਾਰਾਗਰ ਸਾਬਿਤ ਹੁੰਦੀਆਂ ਹਨ। ਇਹੋ ਕਾਰਣ ਹੈ ਕਿ ਵੱਧ ਤੋਂ ਵੱਧ ਲੋਕ ਇਸ ਪ੍ਰਣਾਲੀ ਰਾਂਹੀ ਇਲਾਜ਼ ਕਰਵਾਉਣ ਨੂੰ ਤਰਜ਼ੀਹ ਦੇ ਰਹੇ ਹਨ। ਉਨਾਂ ਕਿਹਾ ਕਿ ਆਯੂਰਵੈਦਿਕ ਅਤੇ ਹੋਮਿਓਪੈਥੀ ਪੁਰਾਣੀਆਂ ਅਤੇ ਲੋਕ ਪ੍ਰਚਲਿਤ ਇਲਾਜ ਦੀਆਂ ਪ੍ਰਣਾਲੀਆਂ ਹਨ ਤੇ ਇਨਾਂ ਵਿੱਚ ਹਰ ਬੀਮਾਰੀ ਦਾ ਇਲਾਜ ਸੰਭਵ ਹੈ ਬਸ਼ਰਤੇ ਕਿ ਡਾਕਟਰੀ ਸਲਾਹ ਅਨੁਸਾਰ ਇਲਾਜ ਪੂਰਾ ਕੀਤਾ ਜਾਵੇ। ਉਨਾਂ ਇਸ ਮੌਕੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ  ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਲਗਾਏ ਜਾਣ ਵਾਲੇ ਆਯੂਸ਼ ਕੈਂਪਾਂ ਦਾ ਲਾਭ ਪ੍ਰਾਪਤ ਕੀਤਾ ਜਾਵੇ। ਇਸ ਅਵਸਰ ਤੇ ਸਿਹਤ ਵਿਭਾਗ ਦਾ ਤੋਂ ਬਲਰਾਜ ਕੁਮਾਰ, ਹਰਦੀਪ ਕੌਰ, ਸ਼ਮਸ਼ੇਰ ਸਿੰਘ, ਪਵਨ ਕੁਮਾਰ, ਰਾਕੇਸ਼ ਕੁਮਾਰ, ਭੁਪਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਉਕਤ ਤੋਂ ਇਲਾਵਾ ਪੰਚਾਇਤ ਮੈਂਬਰ ਬਾਬਾ ਬਲਵੀਰ ਸਿੰਘ, ਸੰਤੋਸ਼ ਸਿੰਘ, ਲਖਵੀਰ ਸਿੰਘ, ਅਜੀਤ ਸਿੰਘ, ਬਿੱਲਾ ਡਗਾਣਾ, ਬਿੱਟੂ ਬੈਂਸ, ਬਲਰਾਮ ਸਿੰਘ, ਬਲਵਿੰਦਰ ਕੌਰ, ਨਿਰਮਲ ਕੌਰ, ਸੁਰਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਗੀਦਾਰਾਂ ਨੇ ਹਿੱਸਾ ਲਿਆ।

No comments: