BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਿਆਤ ਬਾਹਰਾ ਵਿਖ਼ੇ ਜਿਲਾ ਕਾਨੂੰਨੀ ਸਹਾਇਤਾ ਅਥਾਰਿਟੀ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਤੇ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ 23 ਮਾਰਚ (ਤਰਸੇਮ ਦੀਵਾਨਾ)- ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿਖ਼ੇ ਜਿਲਾ ਕਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਰਸ਼ਮੀ ਸ਼ਰਮਾ ਸੈਕਟਰੀ ਲੀਗਲ ਸੈਲ ਹੁਸ਼ਿਆਰਪੁਰ ਦੀ ਅਗਵਾਈ ਹੇਠ  ਐਸਿਡ ਅਟੈਕ ਨਾਲ ਪੀੜਤਾਂ ਨੂੰ ਕਾਨੂੰਨੀ ਅਤੇ ਮੈਡੀਕਲ ਸਹਾਇਤਾ ਦੇ ਸਬੰਧ ਵਿਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਐਡਵੋਕੇਟ ਸ਼ੁਭਾ ਦੇਵੀ ਅਤੇ ਸੁਨੀਲ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਸੈਮੀਨਾਰ ਵਿਚ ਫ਼ਾਰਮੇਸੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੌਕੇ ਤੇ ਸਯੁੰਕਤ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਐਡਵੋਕੇਟ ਸ਼ੁਭਾ ਦੇਵੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਉਤੇ ਐਸਿਡ ਸੁੱਟਣਾ ਕਾਨੂੰਨੀ ਅਪਰਾਧ ਹੈ। ਇਸ ਦੌਰਾਨ ਦੋਸ਼ੀ ਤੇ ਧਾਰਾ 326 ਏ ਅਤੇ 326 ਬੀ ਅਧੀਨ ਮੁਕੱਦਮਾ ਦਰਜ਼ ਹੋ ਸਕਦਾ ਹੈ ਅਤੇ ਦੋਸ਼ੀ ਨੂੰ10 ਸਾਲ ਜਾਂ ਫ਼ਿਰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ  ਇਸ ਦੌਰਾਨ ਐਡਵੋਕੇਟ ਸੁਨੀਲ ਸ਼ਰਮਾ ਨੇ ਦੱਸਿਆ ਕਿ ਲੀਗਲ ਸੈਲ ਵਲੋਂ ਜ਼ਰੂਰਤਮੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਮੌਕੇ ਤੇ ਅਮਿਤ ਸ਼ਰਮਾ, ਗੁਰਵਿੰਦਰ ਸਿੰਘ, ਮਨੋਜ ਕੋਤਵਾਲ, ਰਾਜੇਸ਼ ਕੁਮਾਰ, ਜਗਜੀਤ ਸਿੰਘ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਮੌਜੂਦ ਸੀ।

No comments: