BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਵਾਸੀ ਸਿੱਖਾਂ ਦੇ ਨਾਮ ਕਾਲੀ ਸੂਚੀ ਵਿੱਚੋਂ ਹਟਾਏ ਜਾਣਾ ਅਕਾਲੀ ਦਲ ਦਿੱਲੀ ਦੇ ਅਣਥੱਕ ਯਤਨਾਂ ਦਾ ਨਤੀਜਾ–ਸਰਨਾ

ਨਵੀਂ ਦਿੱਲੀ 31 ਮਾਰਚ (ਬਿਊਰੋ)- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੇ ਇੱਕ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਵਾਸੀ ਸਿੱਖਾਂ ਦੇ ਨਾਮ ਕਾਲੀ ਸੂਚੀ ਵਿੱਚੋਂ ਹਟਾਏ ਜਾਣਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਿਛਲੇ ੧੫ ਸਾਲਾਂ ਤੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੁਆਰਾ ਸਹੀ ਦਿਸ਼ਾ ਵਿੱਚ ਲਿਆ ਗਿਆ ਇੱਕ ਸ਼ਲਾਘਾਯੋਗ ਸਾਰਥਕ ਕਾਰਜ ਹੈ।
ਸ. ਸਰਨਾ ਨੇ ਕਿਹਾ ਕਿ ਸਾਰੇ ਪ੍ਰਵਾਸੀ ਤੇ ਦੇਸ਼ ਵਿੱਚ ਵੱਸਦੇ ਸਿੱਖ ਜਾਣਦੇ ਹਨ ਕਿ ਬਾਦਲ (ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ) ਨੇ ਪੰਜਾਬ ਵਿੱਚ ਆਪਣੀ ਸਰਕਾਰ ਦੇ ਪਿਛਲੇ ੧੦ ਸਾਲਾਂ ਤੋਂ ਸਤਾ ਦਾ ਸੁੱਖ ਭੋਗਿਆ ਹੈ। ਪ੍ਰੰਤੂ ਇੱਕ ਵਾਰ ਵੀ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਕੋਈ ਵੀ ਯਤਨ ਨਹੀਂ ਕੀਤਾ ਤੇ ਹੁਣ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਦੇਖਦਿਆਂ ਹੋਇਆਂ ਇਸ ਮੁੱਦੇ ਨੂੰ ਆਪਣੇ ਪੱਖ ਵਿੱਚ ਇਸਤਮੇਲ ਕਰਕੇ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਜੇਕਰ ਬਾਦਲ ਨੇ ਈਮਾਨਦਾਰੀ ਨਾਲ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਬਾਰੇ ਕੋਈ ਇੱਕ ਕਦਮ ਵੀ ਪੁੱਟਿਆ ਹੁੰਦਾ ਤਾਂ ਇਹ ਕਾਲੀ ਸੂਚੀ ਕਈ ਵਰ੍ਹਿਆਂ ਪਹਿਲਾਂ ਹੀ ਖਤਮ ਹੋ ਚੁੱਕੀ ਹੋਣੀ ਸੀ, ਕਿਉਂਕਿ ਜ਼ਿਆਦਾਤਰ ਪ੍ਰਵਾਸੀ ਸਿੱਖਾਂ ਨੂੰ ਪੰਜਾਬ ਸਰਕਾਰ ਦੇ ਖੁਫੀਆ ਵਿਭਾਗ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਹੀ ਕਾਲੀ ਸੂਚੀ ਵਿੱਚ ਰੱਖਿਆ ਗਿਆ ਸੀ।
ਸ. ਸਰਨਾ ਨੇ ਕਿਹਾ ਕਿ ਹਾਲ ਹੀ ਵਿੱਚ ਜੋ ੩੬ ਪ੍ਰਵਾਸੀ ਸਿੱਖਾਂ ਦੇ ਨਾਮ ਕੇਂਦਰ ਸਰਕਾਰ ਨੇ ਕਾਲੀ ਸੂਚੀ ਵਿੱਚੋਂ ਹਟਾਏ ਹਨ, ਉਨ੍ਹਾਂ ਵਿੱਚੋਂ ੭ ਨਾਮ ਬੀਬੀ ਰਮਿੰਦਰ ਕੌਰ ਮਲਿਕ, ਬੀਬੀ ਗੁਰਸਿਮਰਨ ਕੌਰ ਮਲਿਕ, ਸ. ਗੁਰਦੀਪ ਸਿੰਘ ਮਲਿਕ, ਸ. ਜਪਨਾਮ ਸਿੰਘ ਮਲਿਕ, ਸ. ਕੁਲਦੀਪ ਸਿੰਘ ਮੈਨਕੂਵਰ, ਸ. ਬਲਕਾਰਨ ਸਿੰਘ ਟਰੰਟੋ, ਸ. ਲਖਵਿੰਦਰ ਸਿੰਘ ਟਰੰਟੋ ਦੇ ਨਾਮ ਉਨ੍ਹਾਂ ਦੀ (ਸਰਨਾ) ਸਿਫਾਰਿਸ਼ 'ਤੇ ਹਟਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਲਗਾਤਾਰ ਕੇਂਦਰ ਸਰਕਾਰ ਦੇ ਗ੍ਰਿਹ ਮੰਤਰਾਲੇ ਦੇ ਸੰਪਰਕ ਵਿੱਚ ਹਨ ਤੇ ਉਚ ਅਧਿਕਾਰੀਆਂ ਦੇ ਨਾਲ ਇਸ ਮੁੱਦੇ 'ਤੇ ਚਰਚਾ ਕਰਦੇ ਆ ਰਹੇ ਹਨ।
ਸ. ਸਰਨਾ ਨੇ ਕਿਹਾ ਕਿ ਜਦੋਂ ਵਿਦੇਸ਼ ਦੀ ਧਰਤੀ 'ਤੇ ਆਪਣੇ ਦੇਸ਼ ਦੀ ਛਵੀ ਤੇ ਕੌਮ ਦੇ ਵੱਡੇ ਹਿੱਤਾਂ ਦਾ ਸੁਆਲ ਹੋਵੇ ਤਾਂ ਸਾਨੂੰ ਦਲਗਤ ਰਾਜਨੀਤੀ ਤੋਂ ਉਪਰ ਉਠ ਕੇ ਸੋਚਣਾ ਤੇ ਕਾਰਜ ਕਰਨਾ ਚਾਹੀਦਾ ਹੈ। ਕਾਲੀ ਸੂਚੀ ਜਾਂ ਵੀਜੇ 'ਤੇ ਧਰਮ ਦੇ ਆਧਾਰ 'ਤੇ ਪ+ਤੀਬੰਦ ਜੀਵੰਤ ਲੋਕਤੰਤਰ ਦੇ ਪੱਖ ਵਿੱਚ ਨਹੀਂ। ਅਸੀਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਾਲੀ ਸੂਚੀ ਵਿੱਚੋਂਪ੍ਰਵਾਸੀ ਸਿੱਖਾਂ ਦੇ ਨਾਮ ਹਟਾਏ ਹਨ, ਜੋ ਮੂਲ ਰੂਪ ਵਿੱਚ ਭਾਰਤੀ ਹਨ ਤੇ ਭਾਰਤੀ ਸਮਾਜ ਦਾ ਹਿੱਸਾ ਹਨ। ਅਸੀਂ ਇਸ ਗੱਲ ਲਈ ਵੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਡੀਆਂ ਸਿਫਾਰਿਸ਼ਾਂ ਅਤੇ ਸਾਲਾਂ ਦੇ ਅਣਥੱਕ ਯਤਨਾਂ ਦਾ ਸਨਮਾਨ ਕਰਦਿਆਂ ਹੋਇਆਂ ਇਨ੍ਹਾਂਪ੍ਰਵਾਸੀ ਸਿੱਖਾਂ ਉਪਰ ਭਾਰਤ ਆਉਣ 'ਤੇ ਲੱਗੇ ਪ+ਤੀਬੰਧ ਨੂੰ ਹਟਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਸਾਲਾਂ ਪੁਰਾਣੀ ਕਾਲੀ ਸੂਚੀ ਜੋ ਭਾਰਤੀ ਲੋਕਤੰਤਰ ਉਪਰ ਇੱਕ ਕਾਲਾ ਧੱਬਾ ਹੈ, ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇ।
ਸ. ਸਰਨਾ ਨੇ ਕਿਹਾ ਕਿ ਭਾਰਤ ਇੱਕ ਵੱਡਾ ਲੋਕਤੰਤਰ ਦੇਸ਼ ਹੈ, ਜਿਥੇ ਆਪਣੇ ਹੀ ਦੇਸ਼ ਦੇ ਮੂਲ ਨਿਵਾਸੀਆਂ ਵਿਰੁੱਧ ਕਿਸੀ ਕਾਲੀ ਸੂਚੀ ਦੀ ਜ਼ਰੂਰਤ ਨਹੀਂ, ਅੱਜ ਭਾਰਤ ਵਿਸ਼ਵ ਵਿੱਚ ਇੱਕ ਵੱਡਾ ਸਥਾਨ ਰੱਖਦਾ ਹੈ, ਜਿਥੇ ਭਾਰਤ ਲੋਕਤੰਤਰ ਤੇ ਭਾਰਤੀਅਤਾ ਨੂੰ ਪ+ਭਾਸ਼ਿਤ ਕਰਦਾ ਹੈ ਅਤੇ ਆਪਣੇ ਦੇਸ਼ ਦੇ ਵੱਖ-ਵੱਖ ਲੋਕਾਂ, ਧਰਮਾਂ ਤੇ ਸਮੁਦਾਇਆ ਦਾ ਪ੍ਰਤੀਨਿਧਤਵ ਕਰਦੇ ਹੋਏ ਆਪਣੇ ਵਿਸ਼ਾਲ ਲੋਕਤੰਤਰ ਦੇ ਬਲ ਨੂੰ ਦ੍ਰਿਸ਼ਟੀਮਾਨ ਕਰਦਾ ਹੈ। ਭਾਰਤ ਕੋਈ ਕਮਜ਼ੋਰ ਦੇਸ਼ ਨਹੀਂ, ਜਿਸ ਨੂੰ ਆਪਣੇ ਹੀ ਦੇਸ਼ ਦੇ ਮੂਲ ਨਿਵਾਸੀਆਂ ਦੀ ਕਾਲੀ ਸੂਚੀ ਤਿਆਰ ਕਰਨੀ ਪਵੇ। ਅਜਿਹੀ ਕਾਲੀ ਸੂਚੀ ਕਮਜ਼ੋਰ ਦੇਸ਼ਾਂ ਦੇ ਕਮਜ਼ੋਰ ਪ+ਬੰਧਕਾਂ ਦੀ ਸੂਚਿਕ ਹੁੰਦੀ ਹੈ। ਭਾਰਤ ਇੱਕ ਮਹਾਨ ਲੋਕਤੰਤਰਿਕ ਦੇਸ਼ ਹੈ, ਜਿਸ ਨੂੰ ਵਿਸ਼ਵ ਦੇ ਸਾਰੇ ਦੇਸ਼ ਸਵਿਕਾਰ ਕਰਦੇ ਹਨ।
ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਆਪਣੇ ਨਿਰੰਤਰ ਯਤਨ ਜਾਰੀ ਰੱਖੇਗੀ, ਜਦੋਂ ਤੱਕ ਕੇਂਦਰ ਸਰਕਾਰਪ੍ਰਵਾਸੀ ਸਿੱਖਾਂ ਦੀ ਇਸ ਕਾਲੀ ਸੂਚੀ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੰਦੀ। ਸਾਨੂੰ ਪੂਰੀ ਉਮੀਦ ਹੈ ਕਿ ਮਾਨਯੋਗ ਗ੍ਰਿਹ ਮੰਤਰੀ ਖੁੱਲ੍ਹੇ ਦਿਲ ਨਾਲ ਸਾਡੀਆਂ ਮੰਗਾਂ ਨੂੰ ਸੁਣਨਗੇ, ਵਿਚਾਰ ਕਰਨਗੇ ਤੇ ਸਮਝਣਗੇ ਅਤੇ ਪ੍ਰਵਾਸੀ ਸਿੱਖਾਂ ਦੀ ਇਸ ਕਾਲੀ ਸੂਚੀ ਦੇ ਅਧਿਆਏ ਦਾ ਇਤਿਹਾਸਕ ਅੰਤ ਕਰਨਗੇ।

No comments: