BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਡਵੋਕੇਟ ਰਣਜੀਤ ਕੁਮਾਰ ਸੂਬਾਈ ਚੌ-ਖੰਬਾ ਰਾਜ ਸਮਾਗਮ ਦੀ ਸਵਾਗਤੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਹੁਸ਼ਿਆਰਪੁਰ, 31 ਮਾਰਚ (ਤਰਸੇਮ ਦੀਵਾਨਾ)- ਸੋਸ਼ਲਿਸਟ ਪਾਰਟੀ (ਇੰਡੀਆ) ਦੇ ਜ਼ਿਲਾ ਦਫ਼ਤਰ ਵਿਚ ਇਕ ਵਿਸ਼ੇਸ਼ ਬੈਠਕ ਕੇਵਲ ਸਿੰਘ ਮੂਨਕ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਓਮ ਸਿੰਘ ਸਟਿਆਣਾ ਸੂਬਾ ਜਨਰਲ ਸਕੱਤਰ ਨੇ ਲੁਧਿਆਣਾ ਵਿਖੇ ਹੋਈ ਸੂਬਾ ਕਮੇਟੀ ਦੀ ਬੈਠਕ ਦੇ ਹੋਏ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਸੂਬਾ ਪੱਧਰੀ ਚੌ-ਖੰਬਾ ਰਾਜ ਸਮਾਗਮ ਹੁਸ਼ਿਆਰਪੁਰ ਵਿਖੇ ਜੂਨ ਮਹੀਨੇ ਵਿਚ ਹੋਵੇਗਾ। ਇਸ ਵਿਚ ਲਗਭਗ 500 ਡੈਲੀਗੇਟ ਭਾਗ ਲੈਣਗੇ। ਇਸ ਸਮਾਗਮ ਵਿਚ ਰਜਿੰਦਰ ਸੱਚਰ ਸੇਵਾ ਮੁਕਤ ਚੀਫ਼ ਜਸਟਿਸ ਹਾਈ ਕੋਰਟ, ਉੱਘੇ ਕਾਨੂੰਨਦਾਨ ਪ੍ਰਸ਼ਾਂਤ ਭੂਸ਼ਨ ਅਤੇ ਹੋਰ ਨੇਤਾ ਪੁੱਜ ਰਹੇ ਹਨ। ਉਨਾਂ ਦੱਸਿਆ ਕਿ ਸਮਾਗਮ ਦੀ ਸਫਲਤਾ ਲਈ ਮੁੱਖ ਕਸਬਿਆਂ ਵਿਚ ਤਿਆਰੀ ਬੈਠਕਾਂ ਕੀਤੀਆਂ ਜਾਣਗੀਆਂ। ਬਲਵੰਤ ਸਿੰਘ ਖੇੜਾ ਨੇ ਐਡਵੋਕੇਟ ਰਣਜੀਤ ਕੁਮਾਰ ਸਾਬਕਾ ਪ੍ਰਧਾਨ ਬਾਰ ਕੌਂਸਲ ਦਾ ਨਾਮ 51 ਮੈਂਬਰੀ ਸਵਾਗਤੀ ਕਮੇਟੀ ਦੇ ਪ੍ਰਧਾਨ ਵਜੋਂ ਪੇਸ਼ ਕੀਤਾ ਜੋ ਕਿ ਸਰਬ-ਸੰਮਤੀ ਨਾਲ ਪਾਸ ਹੋਇਆ। ਉਨਾਂ ਨੂੰ ਹੋਰ ਅਹੁਦੇਦਾਰ ਨਿਯੁਕਤ ਕਰਨ ਦੇ ਅਧਿਕਾਰ ਸੌਂਪੇ ਗਏ। ਇਸ ਅਵਸਰ ਪਰ ਸਰਵ ਸ਼੍ਰੀ ਲਾਲ ਚੰਦ ਬੱਗਾ, ਧਰਮਪਾਲ, ਚਮਨ ਲਾਲ ਵਾਲੀਆ, ਹਰਭਜਨ ਸਿੰਘ, ਚੰਨਣ ਸਿੰਘ, ਬਲਵੀਰ ਸਿੰਘ ਅਤੇ ਚਮਨ ਲਾਲ ਪੁਰੀ ਨੇ ਵਿਚਾਰ ਪ੍ਰਗਟ ਕੀਤੇ। ਸਭਾ ਦੇ ਆਰੰਭ ਵਿੱਚ ਉੱਘੇ ਯੋਗ ਟੀਚਰ ਠਾਕੁਰ ਹਰਨਰਾਇਣ ਸਿੰਘ ਜਨੌੜੀ, ਬੀਬੀ ਨਿਰਮਲਾ ਦੇਵੀ ਸੁਪਤਨੀ ਮਾ. ਸੰਜੀਵ ਕੁਮਾਰ ਤੇ ਪਰਮਿੰਦਰ ਕੌਰ ਸੁਪਤਨੀ ਸ. ਹਰਜਗਦੀਸ਼ ਸਿੰਘ ਲਾਚੋਵਾਲ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪਾਸ ਕੀਤਾ ਗਿਆ।

No comments: