BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਖੇਪ ਜੀਵਨੀ ਸ: ਰਣਜੀਤ ਸਿੰਘ ਭੁੱਲਰ ਡੀ.ਐਸ.ਪੀ./ਪੀਪੀਐਸ

ਮਿਤੀ 30 ਮਾਰਚ 2016 ਲਈ ਭੋਗ ਤੇ ਵਿਸ਼ੇਸ਼
ਸ ਰਣਜੀਤ ਸਿੰਘ ਭੁੱਲਰ ਇੱਕ ਇਮਾਨਦਾਰ,ਨਿੱਡਰ ਅਤੇ ਹੌਸਲੇ ਵਾਲੇ ਅਫ਼ਸਰਾਂ ਵਿਚੋਂ ਸੀ। ਅੱਤਵਾਦ ਦੇ ਦਿਨਾਂ ਦੌਰਾਨ ਜਦੋਂ ਕੋਈ ਬਾਘਾਪੁਾਰਾਣਾ ਵਿਖੇ ਲੱਗਣ ਲਈ ਤਿਆਰ ਨਹੀਂ ਸੀ,ਉਸ ਵੇਲੇ 1987 ਵਿਚ ਇਨਾਂ ਨੂੰ ਨਿਯੁੱਕਤ ਕੀਤਾ ਗਿਆ। ਉਨਾਂ ਦੀ ਨਿਯੁਕਤੀ ਨਾਲ ਅੱਤਵਾਦੀਆਂ ਦੀਆਂ ਗੱਤੀਵਿਧੀਆਂ ਵਿਚ ਖੜੋਤ ਆਈ। ਉਨਾਂ ਨੇ ਕਈ ਅੱਤਵਾਦੀਆਂ ਨਾਲ ਜਾਨ ਦੀ ਬਾਜੀ ਲਾਕੇ ਮੁਕਾਬਲਾ ਕੀਤਾ ਤੇ ਉਨਾਂ ਨੂੰ ਮਾਰ ਮੁਕਾਇਆ। ਜਿਸ ਦੇ ਬਦਲੇ ਵਿਚ ਅੱਤਵਾਦੀਆਂ ਨੇ ਉਨਾਂ ਦੇ ਵੱਡੇ ਲੜਕੇ ਸ ਸਤਨਾਮ ਸਿੰਘ ਭੁੱਲਰ ਨੂੰ 28 ਅਕਤੂਬਰ 1989 ਅਤੇ ਉਨਾਂ ਦੇ ਭਾਈ ਸ ਗੁਰਚਰਨ ਸਿੰਘ ਭੁੱਲਰ ਨੂੰ ਪਿੰਡ ਥੇਹ ਵਿਚ ਸਹੀਦ ਕਰ ਦਿੱਤਾ ਸੀ।
ਸਵਰਗੀ ਸ: ਰਣਜੀਤ ਸਿੰਘ ਭੁੱਲਰ ਰਿਟਾਇਰਡ ਡੀ.ਐਸ.ਪੀ./ਪੀਪੀਐਸ ਦਾ ਜਨਮ ਮਿਤੀ 1 ਫਰਵਰੀ 1939 ਨੂੰ ਸ: ਲਛਮਣ ਸਿੰਘ ਭੁੱਲਰ ਦੇ ਘਰ ਮਾਤਾ ਗੁਰਮੇਜ ਕੌਰ ਦੀ ਕੁੱਖੋ ਪਿੰਡ ਸਰਹਾਲੀ ਜਿਲਾ ਲਾਹੋਰ (ਪਾਕਿਸਤਾਨ) ਵਿੱਚ ਹੋਇਆ। ਆਪ ਜੀ ਦੇ ਦਾਦਾ ਜੀ ਸ. ਹਜਾਰਾ ਸਿੰਘ ਭੁੱਲਰ ਲਾਹੋਰ ਜਿਊਰੀ ਦੇ ਮੈਬਰ ਸਨ। ਸ: ਰਣਜੀਤ ਸਿੰਘ ਭੁੱਲਰ ਜਦੋ 5-6 ਸਾਲ ਦੇ ਸਨ ਤਾਂ ਉਦੋ ਇਹਨਾਂ ਦਾ ਰਿਸ਼ਤਾ ਸ. ਅੱਛਰ ਸਿੰਘ ਛੀਨਾ ਐਮ.ਐੱਲ.ਏ ਦੀ ਸਕੀ ਭਤੀਜੀ ਅਤੇ ਨਾਮੀ ਦਿਉਲ ਪਰਿਵਾਰ ਦੀ ਲੜਕੀ ਮਹਿੰਦਰ ਕੌਰ ਨਾਲ ਹੋਇਆ। 1947 ਵਿੱਚ ਦੇਸ਼ ਦੀ ਵੰਡ ਤੋ ਬਾਅਦ ਰਣਜੀਤ ਸਿੰਘ ਭੁੱਲਰ ਦਾ ਪਰਿਵਾਰ ਪਾਕਿਸਤਾਨ ਤੋ ਭਾਰਤ ਆ ਕੇ ਪਿੰਡ ਥੇਹ ਸਰਹਾਲੀ (ਵਲਟੋਹਾ) ਤਹਿਸੀਲ ਪੱਟੀ ਜਿਲਾ ਤਰਨਤਾਰਨ ਵਿੱਖੇ ਵਸ ਗਿਆ। ਸ: ਰਣਜੀਤ ਸਿੰਘ ਭੁੱਲਰ ਨੇ ਮੁੱਢਲੀ ਵਿਦਿੱਆ ਪਾਕਿਸਤਾਨ ਵਿੱਚੋਂ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਵਲਟੋਹਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਤੋਂ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ ਮਹਿੰਦਰ ਕੌਰ ਨਾਲ ਹੋਇਆ। ਸ ਰਣਜੀਤ ਸਿੰਘ ਭੁੱਲਰ ਸਾਲ 1957 ਵਿੱਚ ਪੰਜਾਬ ਪੁਲੀਸ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਅਤੇ ਤਰੱਕੀ ਉਪਰੰਤ ਤਕਰੀਬਨ 20 ਥਾਣਿਆਂ ਦੇ ਐਸ.ਐੱਚ.ਓ ਰਹੇ।ਪਮਜਾਬ ਸਰਕਾਰ ਨੇ ਆਪਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਡੀ.ਐਸ.ਪੀ./ਪੀਪੀਐਸ  ਪੱਦਉੱਨਤ ਕਰ ਦਿੱਤਾ ਤੇ ਆਪ ਮਲੋਟ, ਭੁਲੱਥ ਅਤੇ ਸਬ ਡਿਵੀਜ਼ਨ ਸਿਟੀ ਮੋਗਾ ਵਿਖੇ ਰਹੇ। ਸਾਲ 1997 ਵਿੱਚ ਜ਼ਿਲਾ ਮੋਗਾ ਤੋਂ ਸੇਵਾ ਮੁੱਕਤ ਹੋਏ ਤੇ ਉੱਥੇ ਹੀ ਰਹਿਣ ਲਗੇ।ਆਪ ਨੇ ਸੇਵਾ ਮੁੱਕਤੀ ਉਪਰੰਤ ਪਿੰਡ ਥੇਹ ਸਰਹਾਲੀ ਦੇ ਵਾਸੀਆਂ ਨਾਲ ਨਿਰੰਤਰ ਸੰਪਰਕ ਜਾਰੀ ਰੱਖਿਆ।ਉਨਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਉਸਾਰੀ ਤੇ ਪਿੰਡ ਦੇ ਸਾਂਝੇ ਕੰਮਾਂ ਵਿਚ ਉੱਗਾ ਯੋਗਦਾਨ ਪਾਇਆ।
ਆਪ  ਜੀ ਦੇ ਤਿੰਨ ਲੜਕੇ ਸਨ ਜਿਨਾਂ ਵਿਚੋਂ ਸਭ ਤੋ ਵੱਡੇ ਲੜਕੇ ਨੂੰ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ ਅਤੇ ਇੱਕ ਲੜਕੀ ਹੈ। ਆਪ ਦਾ ਇੱਕ ਲੜਕਾ ਸ ਗੁਰਵਿੰਦਰ ਸਿੰਘ ਭੁੱਲਰ ਇੰਸਪੈਕਟਰ, ਅਜਕਲ ਐਸ.ਐੱਚ.ਓ ਥਾਣਾ ਬਾਜਾਖਾਨਾ ਜਿਲਾ ਫਰੀਦਕੋਟ ਵਿਖੇ ਲੱਗਾ ਹੋਇਆ ਹੈ। ਛੋਟਾ ਲੜਕਾ ਗੁਰਇਕਬਾਲ ਸਿੰਘ ਭੁੱਲਰ ਪੰਜਾਬ ਪੁਲੀਸ ਦੇ ਮਹਿਕਮਾ ਵਿਜੀਲੈਸ ਵਿੱਚ ਬਤੌਰ ਹੌਲਦਾਰ ਮੋਗਾ ਵਿਖੇ ਲੱਗਾ ਹੋਇਆ ਹੈ। ਆਪ ਜੀ ਦੀ ਲੜਕੀ ਕੁਲਜੀਤ ਕੌਰ ਪਿੰਡ ਹੁਸ਼ਿਆਰ ਨਗਰ ਦੇ ਨਾਮੀ ਪਰਿਵਾਰ ਦੇ ਅਮਰੀਕ ਸਿੰਘ ਸਰਾਂ ਨਾਲ ਸ਼ਾਦੀਸੁਦਾ ਹੈ। ਆਪ ਪਿੱਛਲੇ ਸਾਲ ਮਾਰਚ 2015  ਤੋਂ ਬਿਮਾਰ ਚਲੇ ਆ ਰਹੇ ਸਨ। ਇਸ ਔਖੀ ਘੜੀ ਸਮੇਂ ਵਿਚ ਆਪ ਦੇ ਪੋਤਰੇ ਕੰਵਰਪਾਲ ਸਿੰਘ ਭੁੱਲਰ ਅਤੇ ਨੂੰਹਾਂ ਸੁਖਪਾਲ ਕੌਰ ਅਤੇ ਨਿਮਰਤ ਕੌਰ ਨੇ ਆਪ ਜੀ ਦੀ ਤਨਦੇਹੀ ਨਾਲ ਸੇਵਾ ਕੀਤੀ ਪਰ ਬਿਮਾਰੀ ਦੀ ਬਹਾਨਾ ਤੇ ਆਕਾਲ ਪੁੱਰਖ ਦੇ ਹੁਕਮ ਅਨੁਸਾਰ ਸ ਰਣਜੀਤ ਸਿੰਘ ਭੁੱਲਰ ਡੀ.ਐਸ.ਪੀ.(ਸੇਵਾ ਮੁੱਕਤ)  ਮਿਤੀ 21 ਮਾਰਚ 2016 ਨੂੰ ਸਦੀਵੀ ਵਿਛੋੜਾ ਦੇ ਗਏ। ਸ ਰਣਜੀਤ ਸਿੰਘ ਭੁੱਲਰ ਦੀ ਅੰਤਿਮ ਅਰਦਾਸ ਅਤੇ ਭੋਗ ਮਿਤੀ 30 ਮਾਰਚ 2016 ਨੂੰ ਉਨਾਂ ਦੇ ਜੱਦੀ ਪਿੰਡ ਥੇਹ ਸਰਹਾਲੀ (ਪੱਟੀ ਤੋਂ ਵਲਟੋਹਾ ਰੋੜ) ਜਿਲਾ ਤਰਨਤਾਰਨ ਵਿਖੇ ਹੋਵੇਗੀ।

No comments: