BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਲੀਦਾਨ ਦਿਵਸ ਮਨਾਇਆ

ਜਲੰਧਰ 28 ਮਾਰਚ (ਦਲਵੀਰ ਸਿੰਘ)- 27-3-16 ਨੂੰ ਪੰਡਿਤ ਦੀਨਦਿਆਲ ਉਪਾਧਿਆਏ ਯਾਦਗਾਰ ਮੰਚ ਪੰਜਾਬ ਵੱਲੋ ਪਰੀਤ ਨਗਰ ਲਾਡੋਵਾਲੀ ਰੋਡ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦਾ ਬਲੀਦਾਨ ਦਿਵਸ ਮਨਾਇਆ ਗਿਆ। ਪੋਰਗਰਾਮ ਦੀ ਸ਼ੁਰੂਆਤ ਦਿਵਯ ਜੋਤੀ ਸੰਸਥਾਨ ਤੋ ਆਏ ਸਾਧਵੀ ਜਯੰਤੀ ਭਾਰਤੀ, ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਸਕੱਤਰ ਸੁਖਮੰਦਰ ਸਿੰਘ ਗਰੇਵਾਲ, ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ, ਭਾਰਤ ਮਾਤਾ, ਪੰਡਿਤ ਦੀਨਦਿਆਲ ਉਪਾਧਿਆਏ ਦੀਆ ਤਸਵੀਰਾ ਅੱਗੇ ਜੋਤੀ ਜਗਾ ਕੇ ਕੀਤਾ ।ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਇਸ ਤਰ੍ਹਾ ਦੇ ਆਯੋਜਨ ਸਮਾਜ ਤੇ ਨੋਜਵਾਨਾਂ ਨੂੰ ਰਾਸ਼ਟਰ ਭਗਤੀ ਦਾ ਸੁਨੇਹਾ ਦਿੰਦੇ ਹਨ।ਕਿਸਾਨ ਮੋਰਚਾ ਭਾਜਪਾ ਦੇ ਰਾਸ਼ਟਰੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਆਜ਼ਾਦੀ ਲਈ ਬਲੀਦਾਨ ਦਿੱਤਾ ਸੀ। ਉਨ੍ਹਾ ਦੀ ਸੋਚ ਵਾਲੀ ਆਜ਼ਾਦੀ ਨੂੰ ਭੁੱਲ ਕੇ ਆਪਣੀ ਕੁਰਸੀ ਨੂੰ ਬਚਾਉਣ ਲੱਗੇ ਹਨ। ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਵਰਗੇ ਦੇਸ਼ ਭਗਤ ਦੀ ਭਾਵਨਾ ਪੈਦਾ ਕਰਨੀ ਹੋਵੇਗਾ ਅਸ਼ੋਕ ਸਰੀਨ ਹਿੱਕੀ  ਨੇ ਕਿਹਾ ਕਿ ਕੁਰਸੀ ਇਮਾਨਦਾਰ ਅਧਿਕਾਰੀਆ ਦੇ ਤਬਾਦਲੇ ਤਾ ਕਰ ਸਕਦੇ ਸਨ ਪਰ ਨੋਜਵਾਨ ਪੀੜੀ ਦੀ ਰਾਸ਼ਟਰ ਭਾਵਨਾ ਤੇ ਸਮਾਜਹਿਤ  ਦੀ ਦਿਸ਼ਾ 'ਚ ਕੰਮ ਕਰਨ ਦੀ ਸੋਚ ਨੂੰ ਨਹੀ ਬਦਲ ਸਕਦੇ  ਇਸ ਮੌਕੇ ਗੁਰਜੀਤ ਸਿੰਘ, ਗੁਰਮੀਤ ਸਿੰਘ, ਜਸਵੀਰ ਬੰਗਾ , ਅਨਿਲ ਸ਼ਰਮਾ ਅਜੇ ਜਗੋਤਾ, ਰਣਦੀਪ ਸਿੰਘ, ਸੋਨੂੰ ਕਿਕੀ, ਹੀਰਾ ਸਿੰਘ, ਸਤੀਸ਼, ਤਜਿੰਦਰ ਤੇਜਾ,ਖਰਬੰਦਾ, ਰਾਜਕੁਮਾਰ, ਮਨਿੰਦਰ ਖੇਰਾ, ਸੰਜੇ ਸ਼ਰਮਾ, ਮੁਨੀਸ਼, ਜਸਪਿੰਦਰ ਸਿੰਘ ਇਸ ਮੌਕੇ ਬਹੁਤ ਜਿਆਦਾ ਇਲਾਕਾ ਨਿਵਾਸੀ ਮੌਜੂਦ ਸਨ।

No comments: