BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਡਵੋਕੇਟ ਰਾਜੀਵ ਮਦਾਨ ਵੱਲੋਂ੍ਹ ਅਰੰਭੀ ਸਮਾਜਿਕ ਚੇਤਨਾ ਲਹਿਰ ਤਹਿਤ ਜਾਗਰੂਕਤਾ ਕੈਂਪ

ਐਡਵੋਕੇਟ ਰਾਜੀਵ ਮਦਾਨ ਕੈਂਪ ਨੂੰ ਸੰਬੋਧਨ ਕਰਦੇ ਹੋਏ ਤੇ ਹੋਰ।
ਰਮਦਾਸ 26 ਮਾਰਚ (ਕੁਲਬੀਰ ਸਿੰਘ ਢਿੱਲੋਂ) ਇੰਕਲਾਬ ਤੋਂ ਭਾਵ ਅੱਜ ਦੇ ਸਮੇਂ ਸਮਾਜਿਕ, ਆਰਥਿਕ ਸਭਿਆਚਾਰ ਢਾਂਚੇ ਵਿੱਚ ਬੁਨਿਆਦੀ ਤਬਦੀਲੀ ਤੋਂ ਹੈ ਇਹ ਤਬਦੀਲੀ ਤਾਂ ਹੀ ਸੰਭਵ ਹੈ ਜੇਕਰ ਸਮਾਜ ਵਿੱਚੋਂ ਹਰ ਤਰ੍ਹਾਂ ਦੀ ਸਮਾਜਿਕ ਬੁਰਾਈਆਂ ਜਿਵੇ ਨਸ਼ਾ, ਭਰੂਣ ਹੱਤਿਆ, ਲੱਚਰ ਗਾਇਕੀ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਉਚੇਰੀ ਗੁਣਾਤਮਿਕ ਸਿੱਖਿਆ ਦਾ ਪ੍ਰਬੰਧ ਕਰਕੇ ਉਨ੍ਹਾਂ ਦੀ ਕਲ੍ਹਾਂ ਨੂੰ ਉਜਾਗਰ ਕਰਕੇ ਸਮਾਜਿਕ ਤੌਰ ਤੇ ਵਿਕਸਤ ਕਰ ਸਕੀਏ ਇਹ ਵਿਚਾਰ ਉੱਘੇ ਸਮਾਜਿਕ ਕਰਮੀ ਐਡਵੋਕੇਟ ਰਾਜੀਵ ਮਦਾਨ ਨੇ ਸਮਾਜਿਕ ਚੇਤਨਾ ਲਹਿਰ ਤਹਿਤ ਕਰਵਾਏ ਜਾਗਰੂਕਤਾ ਕੈਂਪ ਮੌਕੇ ਕਹੇ। ਸ੍ਰੀ ਮਦਾਨ ਨੇ ਕਿਹਾ ਕਿ ਸਮਾਜ ਚੇਤਨਾਂ ਲਹਿਰ ਦਾ ਮਕਸਦ ਨੌਜਵਾਨਾਂ ਨੂੰ ਅਗਾਹਵਧੂ ਸੋਚ ਦੇ ਧਾਰਨੀ ਬਣਾਉਣਾ ਤੇ ਲੋਕਾਂ ਦੀਆਂ ਸਮਾਜਿਕ ਸਮੱਸਿਆ ਤੇ ਅਧਿਆਨ ਕਰਨਾ ਤੇ ਇਸ ਮੱਕਸਦ ਲਈ ਛੇਤੀ ਹੀ ਸਮਾਜਿਕ ਸਮੱਸਿਆਵਾਂ ਦਾ ਮੂਲਅੰਕਣ ਕਰਨ ਲਈ ਉਚ ਪੱਧਰੀ ਮਾਹਰਾ ਦੀ ਟੀਮ ਗਠਨ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਉਸ ਨੂੰ ਕੇਂਦਰ ਸਰਕਾਰ ਸੂਬੇ ਦੀ ਸਰਕਾਰ ਤੇ ਸਿਆਸੀ ਪਾਰਟੀਆਂ ਨੂੰ ਚੋਣ ਮੈਨੀਫੇਸਟੋ ਲਈ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਸਮਾਜਿਕ ਚੇਤਨਾ ਲਹਿਰ ਨੂੰ ਭਰਵਾ ਸਮਰਥਨ ਦਿੰਦੇ ਹੋਏ ਮਹਾਰਿਸ਼ੀ ਵਾਲਮੀਕੀ ਏਕਤਾ ਵੈਲਫੇਅਰ ਕਲੱਬ ਰਜਿ: ਰਮਦਾਸ ਦੇ ਪ੍ਰਧਾਨ ਮਿੱਠੂ ਨੇ ਕਿਹਾ ਕਿ ਅਸੀ ਲਹਿਰ ਨੂੰ ਵੱਡੇ ਪੱਧਰ ਤੇ ਚਲਾਇਆ ਜਾਵੇਗਾ। ਇਸ ਮੌਕੇ ਉੱਘੇ ਸਮਾਜ ਸੇਵਕ ਕੁਲਵੰਤ ਸੰਧੂ, ਦੀਪਕ ਕੁਮਾਰ, ਬਾਬਾ ਮੰਗਲ ਸਿੰਘ, ਰਮੇਸ਼ ਕੁਮਾਰ, ਵਿਜੇ ਕੁਮਾਰ ਤੇ ਸ਼ੋਸਲ ਵੈਲਫੇਅਰ ਦੇ ਪ੍ਰਧਾਨ ਜਸਪਾਲ ਜੱਸ, ਰਮਨੀਤ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਵੰਤ ਸੰਧੂ ਉਸ ਦੀਆਂ ਸਮਾਜਿਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

No comments: