BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦੇ ਲੋਕ ਅਕਾਲੀ ਸਰਕਾਰ ਦਾ ਤਖਤਾ ਪਲਟਨ ਨੂੰ ਤਿਆਰ-ਹਰਪ੍ਰਤਾਪ ਸਿੰਘ ਅਜਨਾਲਾ

ਕਾਂਗਰਸ ਦੇ ਸੂਬਾ ਜਰਨਲ ਸਕੱਤਰ ਤੇ ਸਾਬਾਕਾ ਵਿਧਾਇਕ ਸ੍ਰ: ਹਰਪ੍ਰਤਾਪ ਸਿੰਘ ਅਜਨਾਲਾ ਅਤੇ ਜਿਲ੍ਹਾਂ ਦਿਹਾਤੀ ਜਰਨਲ ਸੈਕਟਰੀ ਕੰਵਰਪ੍ਰਤਾਪ ਸਿੰਘ ਅਜਨਾਲਾ ਨੰਗਲ ਸੋਹਲ ਵਿਖੇ ਕਾਂਗਰਸੀ ਵਰਕਰਾਂ ਨੂੰ ਰੈਲੀ 'ਚ ਪਹੁੰਚਣ ਲਈ ਲਾਮਬੰਦ ਕਰਦੇ ਹੋਏ।
ਗੱਗੋਮਾਹਲ 28 ਮਾਰਚ (ਰਜਿੰਦਰ ਭਗਤ/ਡਿੰਪਲ ਢਿੱਲੋਂ) ਕਾਂਗਰਸੀ ਵਰਕਰਾਂ ਦੀ ਇੱਕ ਵਿਸੇਸ਼ ਇਕੱਤਰਤਾ ਕਾਂਗਰਸੀ ਆਗੂ ਜਗਜੀਤ ਸਿੰਘ ਰਾਜਾ ਦੇ ਗ੍ਰਹਿ ਪਿੰਡ ਨੰਗਲ ਸੋਹਲ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਤੇ ਸਾਬਕਾ ਵਿਧਾਇਕ ਸ੍ਰ: ਹਰਪ੍ਰਤਾਪ ਸਿੰਘ ਅਜਨਾਲਾ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰ: ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ 29 ਮਾਰਚ ਨੂੰ ਪਿੰਡ ਚਮਿਆਰੀ ਵਿਖੇ ਕਾਂਗਰਸ ਦੀ ਇੱਕ ਇਤਿਹਾਸਕ ਰੈਲੀ ਹੋਵੇਗੀ ਜਿਸ ਦੀ ਪ੍ਰਧਾਨਗੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਸਾਂਸਦ ਕੈਪਟਨ ਅਮਰਿੰਦਰ ਸਿੰਘ ਕਰਨਗੇ। ਸ੍ਰ: ਅਜਨਾਲਾ ਨੇ ਕਿਹਾ ਕਿ ਇਸ ਰੈਲੀ ਵਿੱਚ ਪੁੱਜਣ ਲਈ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਲੋਕ ਅਕਾਲੀ ਭਾਜਪਾ ਸਰਕਾਰ ਤੋਂ ਪਿੱਛਾ ਛਡਾਉਣ ਲਈ ਉਤਾਵਲੇ ਪਏ ਹਨ, ਹਰ ਰੋਜ ਕਿਸਾਨ ਖੁੱਦਕਸ਼ੀਆਂ ਕਰ ਰਹੇ ਹਨ ਪਰ ਬਾਦਲ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਰਾਜ 'ਚ ਕਿਸਾਨ, ਮਜਦੂਰ ਇਨ੍ਹਾਂ ਕਰਜਾਈ ਹੋ ਚੁੱਕਾ ਹੈ ਕਿ ਉਹ ਆਪਣੀ ਦਾਸਤਾਨ ਦੱਸ ਹੀ ਨਹੀ ਸਕਦੇ। ਉਨ੍ਹਾ ਕਿਹਾ ਕਿ ਮੁਲਾਜਮਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀ ਮਿਲ ਰਹੀ ਤੇ ਉਹ ਆਪਣੇ ਘਰੇਲੂ ਖਰਚੇ ਤੋਂ ਵੀ ਤੰਗ ਹੋਏ ਪਏ ਹਨ। ਸ੍ਰ: ਅਜਨਾਲਾ ਨੇ ਕਿਹਾ ਕਿ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਰੈਲੀ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਦਿਹਾਂਤੀ ਜਰਨਲ ਸੈਕਟਰੀ ਕੰਵਰਪ੍ਰਤਾਪ ਸਿੰਘ ਅਜਨਾਲਾ, ਸ੍ਰ: ਰਣਜੀਤ ਸਿੰਘ, ਨੰਬਰਦਾਰ ਪ੍ਰਗਟ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਨੰਗਲਸੋਹਲ, ਸਾਬਕਾ ਚੇਅਰਮੈਨ ਸੁਲੱਖਣ ਸਿੰਘ, ਨੰਬਰਦਾਰ ਨਰਿੰਦਰ ਸਿੰਘ ਮਲਕਪੁਰ, ਸਾਬਕਾ ਸਰਪੰਚ ਪ੍ਰਗਟ ਸਿੰਘ ਕਤਲੇ, ਰਤਨ ਸਿੰਘ ਸਿੰਘੋਕੇ, ਸਾਬਕਾ ਸਰਪੰਚ ਸਵਿੰਦਰ ਸਿੰਘ, ਸ਼ਮਸ਼ੇਰ ਸਿੰਘ ਸਿੰਧੀ ਮਦਰਾਵਾਲਾ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ, ਕੈਪਟਨ ਬਲਦੇਵ ਸਿੰਘ, ਜਤਿੰਦਰਪਾਲ ਸਿੰਘ ਬੰਟੀ, ਸੁਰਜੀਤ ਸਿੰਘ ਅਵਾਣ, ਬਲਵੰਤ ਸਿੰਘ ਕੋਠੇ, ਚਰਨ ਸਿੰਘ ਘੋਨੇਵਾਹਲਾ, ਸਾਬਕਾ ਸਰਪੰਚ ਪ੍ਰਗਟ ਸਿੰਘ, ਕਾਬਲ ਸਿੰਘ, ਸੂਬਾ ਸਿੰਘ ਰੂੜੇਵਾਲ, ਅਮਰੀਕ ਸਿੰਘ ਨਿਸੋਕੇ, ਸੁਲੱਖਣ ਸਿੰਘ ਘੁਮਰ੍ਹਾ, ਬਾਬਾ ਬੀਰ ਸਿੰਘ ਜੱਟਾ, ਸਾਬਕਾ ਸਰਪੰਚ ਜਗੀਰ ਸਿੰਘ, ਜਰਨੈਲ ਸਿੰਘ ਗੱਗੋਮਾਹਲ, ਲਵਲੀ ਕਤਲੇ ਆਦਿ ਮੋਜੂਦ ਸਨ।

No comments: