BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਕਲੀ ਏਜੰਟਾਂ ਤੋਂ ਸਾਵਧਾਨ ਕਰਨ ਲਈ ਨਿਊਜ਼ੀਲੈਂਡ ਤੋਂ ਰਜਿਸਟਰਾਰ ਅਤੇ ਸਹਾਇਕ ਮੈਨੇਜਰ ਅੰਮ੍ਰਿਤਸਰ ਤੱਕ ਗਏ

  • ਚਾਅ ਵਿਦੇਸ਼ ਦਾ: ਪੜ-ਲਿਖ ਕੇ ਵੀ ਲੋਕੀ ਫਸਦੇ ਹਨ ਚੁੰਗਲ ਵਿਚ
  • ਇੰਡੀਆ ਵਿਚ ਹਨ ਕੁੱਲ 30 ਲਾਇਸੰਸ ਧਾਰਕ ਏਜੰਟ
  • ਇਨਾਂ ਵਿੱਚੋਂ ਪੰਜਾਬ ਤੇ ਚੰਡੀਗੜ ਵਿੱਚ ਹਨ 14
ਮੈਡਮ ਕੈਥਰੀਨ ਅਤੇ ਸ੍ਰੀ ਗੀਓਫ ਸਕਾਟ।
ਆਕਲੈਂਡ-20 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਲੋਕ ਖਾਸ ਕਰ ਪੰਜਾਬ ਦਾ ਨੌਜਵਾਨ ਵਰਗ ਪੜ-ਲਿਖ ਕੇ ਵੀ ਜਾਅਲੀ ਇਮੀਗ੍ਰੇਸ਼ਨ ਏਜੰਟਾਂ ਦੇ ਚੁੰਗਲ ਵਿਚ ਫਸ ਰਿਹਾ ਹੈ ਜਿਸ ਦੇ ਚਲਦੇ ਜਿੱਥੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿੱਥੇ ਬਹੁਤ ਵਾਰੀ ਅਗਾਊਂ ਚੇਤਾਵਨੀ ਦਿੰਦੀ ਰਹਿੰਦੀ ਹੈ ਪਰ ਸ਼ਾਇਦ ਉਹ ਵੀ ਪੂਰੀ ਨਹੀਂ ਪੈ ਰਹੀ ਜਿਸ ਦੇ ਚਲਦੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਅਡਵਾਈਜ਼ਰਜ਼ ਦੀ ਰਜਿਸਟਰਾਰ ਮੈਡਮ ਕੈਥਰੀਨ ਅਲਬਿਸਟਨ ਅਤੇ ਇਮੀਗ੍ਰੇਸ਼ਨ ਨਿਊਜ਼ੀਲੈਂਡਦੇ ਸਹਾਇਕ ਜਨਰਲ ਮੈਨੇਜਰ ਸ੍ਰੀ ਗੀਓਫ ਸਕਾਟ ਨੇ ਭਾਰਤ ਦਾ ਦੌਰਾ ਕੀਤਾ। ਲੋਕਾਂ ਨੂੰ ਸਾਵਧਾਨ ਕਰਨ ਲਈ ਉਹ ਅੰਮ੍ਰਿਤਸਰ ਤੱਕ ਗਏ। ਇਸ ਦੌਰੇ ਦੇ ਦੋ ਮੁੱਖ ਉਦੇਸ਼ ਸਨ ਕਿ ਲੋਕਾਂ ਨੂੰ ਜਾਅਲੀ ਏਜੰਟਾਂ ਤੋਂ ਕੰਮ ਕਰਾਉਣ ਲਈ ਵਰਜਿਆ ਜਾਵੇ ਅਤੇ ਜਿਹੜੇ ਏਜੰਟ ਇਸ ਕਿੱਤੇ ਵਿਚ ਆਉਣਾ ਚਾਹੁੰਦੇ ਹਨ ਉਹ ਸਿਖਿਆ ਪ੍ਰਾਪਤ ਕਰਕੇ ਲਾਇਸੰਸ ਪ੍ਰਾਪਤ ਕਰਨ। ਇਸ ਵੇਲੇ ਭਾਰਤ ਦੇ ਵਿਚ 30 ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰ ਹਨ ਜਿਨਾਂ ਦੇ ਵਿਚ ਚੰਡੀਗੜ ਅਤੇ ਪੰਜਾਬ ਦੇ ਵਿਚ 14 ਏਜੰਟ ਹਨ। ਇਨਾਂ ਅਧਿਕਾਰੀਆਂ ਨੇ ਪੂਰੇ ਭਾਰਤ ਦੇ ਵਿਚ ਜਾਅਲੀ ਏਜੰਟਾਂ ਦੀਆਂ ਸ਼ਿਕਾਇਤਾ ਮਿਲ ਰਹੀਆਂ ਸਨ ਪਰ ਪੰਜਾਬ ਤੋਂ ਅਜਿਹੀਆਂ ਸ਼ਿਕਾਇਤਾਂ ਦੀ ਗਿਣਤੀ ਜਿਆਦਾ ਹੈ। ਨਿਊਜ਼ੀਲੈਂਡ ਦੇ ਵਿਚ ਸ. ਜਗਜੀਤ ਸਿੰਘ ਸਿੱਧੂ ਜੋ ਕਿ ਇਮੀਗ੍ਰੇਸ਼ਨ ਸਲਾਹਕਾਰ ਹਨ, ਪਹਿਲਾਂ ਵੀ ਇਹ ਮੁੱਦਾ ਮੀਡੀਆ ਨਾਲ ਸਾਂਝਾ ਕਰ ਚੁੱਕੇ ਹਨ।

No comments: