BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੋਟਪਾ ਦੀ ਉਲੰਘਣਾ ਕਰਨ ਵਾਲਿਆਂ ਤੋ ਹੋਵੇ ਸਖਤ ਕਾਨੂੰਨੀ ਕਾਰਵਾਈ-ਸਿਵਲ ਸਰਜਨ

ਹੁਸ਼ਿਆਰਪੁਰ 23 ਮਾਰਚ (ਤਰਸੇਮ ਦੀਵਾਨਾ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੰਜੀਵ ਬਬੂਟਾ ਵੱਲੋਂ ਜ਼ਾਰੀ  ਪ੍ਰੈਸ ਬਿਆਨ ਰਾਂਹੀ ਉਨਾਂ ਕੋਟਪਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤੰਬਾਕੂ ਉਤਪਾਦਾਂ ਦੀ ਵਰਤੋਂ ਰੋਕਣ ਵਾਸਤੇ ਬਣਾਏ ਗਏ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਸਦੇ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਭਾਰਤ ਦੁਨੀਆ ਦਾ ਦੂਸਰਾ ਸੱਭ ਤੋਂ ਵੱਧ ਸਿਗਰੇਟ ਨੋਸ਼ੀ ਕਰਨ ਵਾਲਾ ਦੇਸ਼ ਹੈ ਅਤੇ ਤੰਬਾਕੂਨੋਸ਼ੀ ਕਾਰਣ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ ਤੇ ਹੈ। ਉਨਾਂ ਜ਼ਿਲਾ ਹੁਸ਼ਿਆਰਪੁਰ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੰਬਾਕੂਯੁਕਤ ਪਦਾਰਥਾਂ ਦਾ ਕਿਸੇ ਵੀ ਰੂਪ ਵਿੱਚ ਸੇਵਨ ਕਰਨ ਵਾਲੇ ਵਿਅਕਤੀ ਇਸ ਜਾਨਲੇਵਾ ਆਦਤ ਤੋਂ ਛੁਟਕਾਰਾ ਹਾਸਿਲ ਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਲਈ ਆ ਸਕਦੇ ਹਨ।  ਸਮਾਜ ਦੇ ਸਮੂਹ ਵਰਗਾਂ ਵੱਲੋਂ ਸਾਂਝੇ ਯਤਨਾਂ ਰਾਂਹੀ ਹੀ ਤੰਬਾਕੂ ਨੋਸ਼ੀ ਕਾਰਣ ਹੋਣ ਵਾਲੀਆਂ ਬਹੁਤ ਸਾਰੀਆਂ ਕੀਮਤੀ ਜਾਨਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਜਾ ਸਕਦਾ ਹੈ। ਡਾ.ਸੁਨੀਲ ਅਹੀਰ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਨੇ ਇਸ ਮੌਕੇ ਕੋਟਪਾ ਐਕਟ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਕਟ ਦੀ ਧਾਰਾ 4 ਤਹਿਤ ਕੋਈ ਵੀ ਵਿਅਕਤੀ ਜਨਤਕ ਥਾਵਾਂ ਉਪੱਰ ਸਿਗਰੇਟਨੋਸ਼ੀ ਨਹੀਂ ਕਰ ਸਕਦਾ। ਜਨਤਕ ਥਾਵਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਪਬਲਿਕ ਪਾਰਕਾਂ, ਸਕੂਲਾਂ, ਕਾਲਜਾਂ, ਹੋਟਲ, ਰੈਸਟੋਰੈਂਟ, ਬੈਂਕਾਂ, ਰੇਹੜੀਆਂ ਅਤੇ ਹਰ ਉਹ ਥਾਂ ਜਿੱਥੇ ਹਰ ਆਮ ਆਦਮੀ ਬਿਨਾਂ ਰੋਕ ਟੋਕ ਆ ਜਾ ਸਕਦਾ ਹੋਵੇ। ਹਰ ਦੁਕਾਨ ਖਾਸ ਕਰਕੇ ਖਾਣ-ਪੀਣ ਵਾਲੀਆਂ ਦੁਕਾਨਾਂ ਵਿੱਚ ਇਹ ਸਾਈਨੇਜ਼ ਬੋਰਡ ਲੱਗਿਆ ਹੋਣਾ ਲਾਜ਼ਮੀ ਹੈ “ ਇਹ ਤੰਬਾਕੂ ਰਹਿਤ ਖੇਤਰ ਹੈ, ਇੱਥੇ ਸਿਗਰੇਟ ਨੋਸ਼ੀ ਕਰਨਾ ਕਾਨੂੰਨੀ ਜ਼ੁਰਮ ਹੈ”। ਜੇਕਰ ਕਿਸੇ ਦੁਕਾਨ ਉਪੱਰ ਇਹ ਸਾਈਨੇਜ ਬੋਰਡ ਨਾਂ ਲੱਗਾ ਹੋਵੇ ਤਾਂ ਉਸ ਸਬੰਧਤ ਦੁਕਾਨ ਦਾ 200 ਰੁਪਏ ਦਾ ਚਲਾਨ ਜਾਂ ਕੋਰਟ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਸ ਤਹਿਤ 2 ਤੋਂ 5 ਸਾਲ ਤੱਕ ਦੀ ਕੈਦ ਅਤੇ 5000 ਤੋਂ 10,000 ਰੁਪਏ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਕੋਟਪਾ ਦੀ ਧਾਰਾ 6-ਏ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਵੇਚਣਾ ਅਤੇ ਖਰੀਦਣਾ ਕਾਨੂੰਨੀ ਜ਼ੁਰਮ ਹੈ। ਇਸ ਤਹਿਤ ਵੀ 200 ਰੁਪਏ ਦਾ ਚਲਾਨ ਅਤੇ ਕੋਰਟ ਚਲਾਨ ਕੱਟੇ ਜਾਣ ਦਾ ਵਸੀਲਾ ਹੈ। ਧਾਰਾ 6-ਬੀ ਅਧੀਨ ਸਮੂਹ ਸਿੱਖਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂਯੁਕਤ ਪਦਾਰਥਾਂ ਦੀ ਵਿਕਰੀ ਤੇ ਪੂਰਨ ਪਾਬੰਦੀ ਹੈ ਜੇਕਰ ਇਸਦੀ ਉਲੰਘਣਾ ਦਾ ਕੇਸ ਪਾਇਆ ਜਾਂਦਾ ਹੈ ਤਾਂ ਸਬੰਧਤ ਸਕੂਲ ਦੇ ਇੰਚਾਰਜ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸੇ ਤਰਾਂ ਐਕਟ ਦੀ ਧਾਰਾ 7 ਅਤੇ 9 ਅਨੁਸਾਰ ਖੁੱਲੀ ਸਿਗਰੇਟ ਵੇਚਣ ਦੀ ਮਨਾਹੀ, ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਤੇ ਪੂਰਨ ਬੈਨ ਅਤੇ ਬਿਨਾ ਚਿਤਾਵਨੀ ਤੰਬਾਕੂ ਦੇ ਪੈਕੇਟ ਵੇਚਣਾ ਵੀ ਕਾਨੂੰਨੀ ਜ਼ੁਰਮ ਦੇ ਅਧੀਨ ਆਉਂਦਾ ਹੈ। ਆਪਣੇ ਪਰਿਵਾਰ, ਨੋਜਵਾਨ ਪੀੜੀ, ਸਮਾਜ ਅਤੇ ਦੇਸ਼ ਨੂੰ ਤੰਬਾਕੂਨੋਸ਼ੀ ਦੇ ਦੁਸ਼ਪ੍ਰਭਾਵਾਂ ਤੋਂ ਮੁਕਤ ਰੱਖਣ ਲਈ ਕੋਟਪਾ ਐਕਟ ਦੀ ਪਾਲਣਾ ਕਰਨਾ ਅਤੇ ਤੰਬਾਕੂਯੁਕਤ ਪਦਾਰਥਾਂ ਤੋਂ ਸਦੈਵ ਦੂਰੀ ਬਣਾਏ ਰੱਖਣਾ ਮਨੁੱਖਤਾ ਦੇ ਹਿੱਤ ਵਿੱਚ ਵੱਡਾ ਯੋਗਦਾਨ ਹੈ।

No comments: