BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੀਪੁੱਕੀ ਅਤੇ ਟੌਰੰਗਾ ਵਾਲੇ ਪਾਸੇ ਵੀ ਆਮ ਆਦਮੀ ਪਾਰਟੀ ਵਰਕਰਾਂ ਕਿਹਾ 'ਸਾਡਾ ਪੰਜਾਬ-ਸਾਡੀ ਜ਼ਿੰਮੇਵਾਰੀ'

ਸੱਜਣ ਸਿੰਘ ਚੀਮਾ ਨੇ ਕੀਤਾ ਵਿਸ਼ੇਸ਼ ਇਕੱਠ ਨੂੰ ਸੰਬੋਧਨ
ਟੀ ਪੁੱਕੀ ਵਿਖੇ ਆਮ ਆਦਮੀ ਪਾਰਟੀ ਵਰਕਰ ਹੱਥ ਖੜੇ ਕਰਕੇ ਏਕਤਾ ਪ੍ਰਗਟ ਕਰਦੇ ਹੋਏ ਅਤੇ ਸ. ਸੱਜਣ ਸਿੰਘ ਚੀਮਾ ਸੰਬੋਧਨ ਕਰਦੇ ਹੋਏ।
ਆਕਲੈਂਡ-20 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਦੇ ਵਿਚ ਲਗਾਤਾਰ ਉਤਸ਼ਾਹ ਨਾਲ ਕੰਮ ਕਰ ਰਹੇ ਆਮ ਆਦਮੀ ਦੇ ਵਲੰਟੀਅਰਜ਼ ਦਾ ਉਤਸ਼ਾਹ ਉਦੋਂ ਹੋਰ ਵਧ ਗਿਆ ਜਦੋਂ ਬੀਤੀ ਰਾਤ ਟੀਪੁੱਕੀ ਵਿਖੇ ਰੱਖੀ ਗਈ ਵਿਸ਼ੇਸ਼ ਮੀਟਿੰਗ ਦੇ ਵਿਚ ਸੈਂਕੜੇ ਪਾਰਟੀ ਸੁਪੋਰਟਰ ਪਹੁੰਚ ਗਏ।  ਸ਼ਾਮ 5 ਤੋਂ 7 ਵਜੇ ਤੱਕ ਟੀ ਪੁੱਕੀ ਦੇੇ 'ਵਾਰ ਮੈਮੋਰੀਅਲ ਹਾਲ' ਵਿਖੇ ਹੋਈ ਇਸ ਮੀਟਿੰਗ ਨੂੰ ਸ. ਸੱਜਣ ਸਿੰਘ ਚੀਮਾ ਹੋਰਾਂ ਵੀ ਸੰਬੋਧਨ ਕੀਤਾ। ਸ. ਫਤਿਹ ਸਿੰਘ ਟੀ ਪੁੱਕੀ ਹੋਰਾਂ ਨੇ ਆਪਣੇ ਸਾਥੀਆਂ ਦੇ ਨਾਲ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਸੀ। 'ਸਾਡਾ ਪੰਜਾਬ-ਸਾਡੀ ਜ਼ਿੰਮੇਵਾਰੀ' ਦਾ ਅਹਿਸਾਸ ਸਮਝਦਿਆਂ ਇਸ ਖੇਤਰ ਦੇ ਵਿਚ ਹਮੇਸ਼ਾਂ ਬਿਜ਼ੀ ਰਹਿਣ ਵਾਲੇ ਪ੍ਰਵਾਸੀਆਂ ਨੇ ਕੁਝ ਸਮਾਂ ਸ. ਸੱਜਣ ਸਿੰਘ ਚੀਮਾ ਨੂੰ ਸੁਨਣ ਲਈ ਕੱਢ ਹੀ ਲਿਆ। ਆਕਲੈਂਡ ਤੋਂ ਸ. ਖੜਗ ਸਿੰਘ ਅਤੇ ਉਨਾਂ ਦੀ ਬਾਕੀ ਟੀਮ ਜਿਨਾਂ ਵਿਚ ਸ. ਜਸਮੀਤ ਸਿੰਘ ਬਾਜਵਾ, ਵਰਿੰਦਰ ਸਿੰਘ ਸਿੱਧੂ ਤੇ ਖੁਸ਼ਮੀਤ ਸਿੱਧੂ ਵਿਸ਼ੇਸ਼ ਤੌਰ 'ਤੇ ਪੁਹੰਚੇ ਸਨ। ਸ਼ੁਰੂਆਤ ਦੇ ਵਿਚ ਸ. ਫਤਿਹ ਸਿੰਘ ਹੋਰਾਂ ਨੇ ਸਾਰਿਆਂ ਨੂੰ ਜੀ ਆਇਆਂ ਆਖਿਆਂ ਅਤੇ ਆਮ ਆਦਮੀ ਪਾਰਟੀ ਦੇ ਸੰਖੇਪ ਇਤਿਹਾਸ ਬਾਰੇ ਸਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਉਸ ਤੋਂ ਬਾਅਦ ਸ. ਖੜਗ ਸਿੰਘ ਹੋਰਾਂ ਨੇ ਹੁਣ ਤੱਕ ਦੀਆਂ ਸਾਰੀਆਂ ਗਤੀਵਿਧੀਆਂ ਦੇ ਉਤੇ ਤਸੱਲੀ ਪ੍ਰਗਟ ਕਰਦਿਆਂ ਸ. ਸੱਜਣ ਸਿੰਘ ਚੀਮਾ ਦੇ ਇਸ ਦੌਰੇ ਦਾ ਵਿਸ਼ੇਸ਼ ਜ਼ਿਕਰ ਕਰਕੇ ਕਿਹਾ ਪਾਰਟੀ ਦੇ ਵਿਚ  ਉਨਾਂ ਦੇ ਆਉਣ ਨਾਲ ਹੋਰ ਉਤਸ਼ਾਹ ਵਧਿਆ ਹੈ। ਸ. ਨਾਜਰ ਸਿੰਘ ਪਾਪਾਮੋਆ ਹੋਰਾਂ ਵੀ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਵਾਸੀਆਂ ਦੇ ਫਿਕਰ ਦਾ ਸੰਖੇਪ ਇਛਾਰਾ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਵਿਚ ਭਰੋਸਾ ਪ੍ਰਗਟ ਕਰਦਿਆਂ ਇਕ ਚੰਗੀ ਸ਼ੁਰੂਆਤ ਹੋਣ ਦੀ ਆਸ ਰੱਖੀ। ਮੈਡਮ ਖੁਸ਼ਮੀਤ ਕੌਰ ਸਿੱਧੂ ਹੋਰਾਂ ਵੀ ਇਸ ਮੌਕੇ ਆਪਣੇ ਵਿਚਾਰ ਰੱਖਦਿਆਂ ਆਕਲੈਂਡ ਦੇ ਪਾਰਟੀ ਵਰਕਰਾਂ ਦੀਆਂ ਸ਼ੋਸ਼ਲ ਮੀਡੀਏ ਉਤੇ ਗਤੀਵਿਧੀਆਂ ਨੂੰ ਸਲਾਹਿਆ ਅਤੇ ਇਕ ਚੰਗੇ ਕਾਰਜ ਵਾਸਤੇ ਆਪਣੇ-ਆਪ ਅੱਗੇ ਆ ਰਹੇ ਵਾਲੰਟੀਅਰਜ ਨੂੰ ਇਕ ਸ਼ੁੱਭ ਸੰਕੇਤ ਆਖਿਆ। ਸ. ਜਸਮੀਤ ਸਿੰਘ ਹੋਰਾਂ ਵੀ ਇਸ ਮੌਕੇ ਨੌਜਵਾਨ ਪੀੜੀ ਦੇ ਇਕ ਚੰਗੇ ਪੰਜਾਬ ਪ੍ਰਤੀ ਉਤਪੰਨ ਹੋ ਰਹੇ ਸੁਪਨਿਆਂ ਦੀ ਗੱਲ ਕਰਦਿਆਂ ਮਾਈਕ ਮੁੱਖ ਮਹਿਮਾਨ ਸ. ਸੱਜਣ ਸਿੰਘ ਚੀਮਾ ਹੋਰਾਂ ਨੂੰ ਦਿੱਤਾ।
ਸ. ਚੀਮਾ ਨੇ ਆਪਣੇ ਪ੍ਰੇਰਨਾ ਸਰੋਤ ਵਿਚਾਰ ਰੱਖਦਿਆਂ ਆਪਣੇ ਜੀਵਨ ਦਾ ਨਿਸ਼ਾਨਾ ਦੱਸਿਆ ਅਤੇ ਪ੍ਰਵਾਸੀਆਂ ਦੇ ਪੰਜਾਬ ਨੂੰ ਸੋਹਣਾ ਬਣਾਉਣ ਦੀ ਗੱਲ ਕੀਤੀ। ਉਨਾਂ ਆਮ ਆਦਮੀ ਪਾਰਟੀ ਵਰਕਰਾਂ ਦਾ ਨਿਊਜ਼ੀਲੈਂਡ ਵਿਚ ਐਨਾ ਉਤਸ਼ਾਹ ਵੇਖ ਕੇ ਬਹੁਤ ਹੀ ਖੁਸ਼ੀ ਪ੍ਰਗਟ ਕੀਤੀ। ਉਨਾਂ ਦੇ ਵਿਚਾਰ ਸੁਨਣ ਲਈ ਐਨੇ ਲੋਕ ਸ਼ਾਮਿਲ ਹੋਏ ਕਿ ਉਨਾਂ ਨੂੰ ਵਿਸ਼ਵਾਸ਼ ਹੋ ਗਿਆ ਕਿ ਪੰਜਾਬ ਦੇ ਵਿਚ ਇਨਾਂ ਦੇ ਪਰਿਵਾਰ ਆਉਣ ਵਾਲੀਆਂ ਚੋਣਾਂ ਦੇ ਵਿਚ ਆਪਣਾ ਅਹਿਮ ਯੋਗਦਾਨ ਜਰੂਰ ਪਾਉਣਗੇ। ਉਨਾਂ ਕਈ ਚਲੰਤ ਮੁੱਦਿਆਂ ਦੇ ਉਤੇ ਵੀ ਗੱਲ ਕੀਤੀ ਅਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸ. ਖੜਗ ਸਿੰਘ ਹੋਰਾਂ ਅੰਤ ਦੇ ਵਿਚ ਜਿੱਥੇ ਆਕਲੈਂਡ ਮੀਟਿੰਗ ਦੀ ਸਫਲਤਾ ਦੀ ਗੱਲ ਕੀਤੀ ਉਥੇ ਨਾਲ ਹੀ ਟੀਪੁੱਕੀ ਦੀ ਇਕ ਹੋਰ ਸਫਲਤਾ ਨੂੰ ਜੋੜਦਿਆਂ ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਬਣ ਰਹੇ ਮਜ਼ਬੂਤ ਅਧਾਰ ਦੀ ਆਸ ਰੱਖੀ। ਇਹ ਸਫਲ ਮੀਟਿੰਗ ਦਾ ਸਿਹਰਾ ਟੀ ਪੁੱਕੀ ਦੇ ਸਾਰੇ ਵਾਲੰਟੀਰਜ਼ ਨੂੰ ਦਿੱਤਾ ਗਿਆ ਜੋ ਕਿ ਥੋੜੇ ਸਮੇਂ ਦੇ ਨੋਟਿਸ ਵਿਚ ਇਥੇ ਸ਼ਾਮਿਲ ਹੋਏ।

No comments: