BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਵਾਮੁਕਤੀ ਮੌਕੇ ਵਿਦਾਇਗੀ ਸਮਾਰੋਹ ਆਯੋਜਿਤ

ਹੁਸ਼ਿਆਰਪੁਰ, 31 ਮਾਰਚ (ਤਰਸੇਮ ਦੀਵਾਨਾ)- ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਹਾਇਕ ਸਿਵਲ ਸਰਜਨ ਡਾ.ਰਜਨੀਸ਼ ਸੈਣੀ, ਜਿਲਾ ਪਰਿਵਾਰ ਤੇ ਭਲਾਈ ਅਫਸਰ ਡਾ.ਚੂਨੀ ਲਾਲ ਕਾਜਲ, ਜ਼ਿਲਾ ਨਰਸਿੰਗ ਅਫਸਰ ਸੁਰਜਨ ਨੈਨ ਕੌਰ, ਸੁਪਰਡੈਂਟ ਨੱਥੂ ਰਾਮ  ਅਤੇ ਐਂਟੀ ਲਾਰਵਾ ਸਕੀਮ ਤੋਂ ਬਨਵਾਰੀ ਲਾਲ ਦੀ ਸੇਵਾਮੁਕਤੀ ਮੌਕੇ ਸਾਂਝੇ ਤੌਰ ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਮੁੱਖ ਮਹਿਮਾਨਾਂ ਸੇਵਾਮੁਕਤੀ ਪਾਉਣ ਵਾਲਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸੇਵਾਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਵਿਦਾਇਗੀ ਸਮਾਗਮ ਦੌਰਾਨ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਨੇ ਸੇਵਾਮੁਕਤਾ ਪਾਉਣ ਵਾਲੇ ਮੁਲਾਜ਼ਮਾਂ ਲਈ ਭਵਿੱਖ ਵਿੱਚ ਲੰਮੇ ਅਤੇ ਸਫਲ ਜੀਵਨ ਦੀ ਸ਼ੁਭਕਾਮਨਾਵਾਂ ਦਿੱਤੀਆਂ। ਉਨਾਂ ਕਿਹਾ ਕਿ ਸੇਵਾਮੁਕਤੀ ਪਾਉਣ ਵਾਲੇ ਸਾਰੇ ਹੀ ਮੁਲਾਜ਼ਮਾਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਈ ਹੈ। ਡਾ.ਬਬੂਟਾ ਨੇ ਦੱਸਿਆ ਕਿ ਸੇਵਾਕਾਲ ਪੂਰਾ ਕਰਨ ਉਪੰਰਤ ਰਿਟਾਇਰਮੈਂਟ ਹਾਸਿਲ ਕਰਨਾ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਵਾਲਾ ਜੀਵਨ ਬਿਤਾਉਣਾ ਵੀ ਚੰਗੇ ਮੁਕੱਦਰ ਨਾਲ ਨਸੀਬ ਹੁੰਦਾ ਹੈ। ਇਸ ਅਵਸਰ ਤੇ ਡਾ.ਸੁਨੀਲ ਅਹੀਰ ਮੈਡੀਕਲ ਹੈਲਥ ਅਫਸਰ ਅਤੇ ਸੁਪਰਡੈਂਟ ਰਜਿੰਦਰ ਕੌਰ ਵੱਲੋਂ ਆਪੋ ਆਪਣੇ ਸੰਬੋਧਨ ਵਿੱਚ ਵਿਦਾਇਗੀ ਲੈਣ ਵਾਲਿਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਰਿਟਾਇਰ ਹੋਣ ਵਾਲੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸੇਵਾ ਕਾਲ ਦੌਰਾਨ ਆਪਣੇ ਤਜ਼ਰੁਬਿਆਂ ਅਤੇ ਅਨੁਭਵਾਂ ਨੂੰ ਯਾਦ ਕੀਤਾ ਗਿਆ ਤੇ ਸਟਾਫ ਦੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ। ਦਫਤਰ ਸਿਵਲ ਸਰਜਨ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਿਟਾਇਰ ਹੋਣ ਜਾ ਰਹੇੇ ਮੁਲਾਜ਼ਮਾਂ ਨੂੰ ਤੋਹਫੇ ਅਤੇ ਯਾਦਗਾਰੀ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਮਾਸ ਮੀਡੀਆ ਅਧਿਕਾਰੀ ਸੁਖਵਿੰਦਰ ਕੌਰ ਢਿੱਲੋਂ ਵੱਲੋਂ ਕੀਤਾ ਗਿਆ। ਸਮਾਰੋਹ ਉਪੰਰਤ ਸਮੂਹ ਭਾਗੀਦਾਰਾਂ ਲਈ ਲੰਚ ਦਾ ਪ੍ਰਬੰਧ ਵੀ ਕੀਤਾ ਗਿਆ। ਸਮਾਗਮ ਦੌਰਾਨ ਦਫਤਰ ਸਿਵਲ ਸਰਜਨ ਹੁਸ਼ਿਆਰੁਪਰ ਦੇ ਸਮੂਹਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

No comments: