BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ਵ ਟੀ.ਬੀ. ਦਿਵਸ ਸਬੰਧੀ ਸਮਾਰੋਹ ਆਯੋਜਿਤ

ਹੁਸ਼ਿਆਰਪੁਰ, 22 ਮਾਰਚ (ਤਰਸੇਮ ਦੀਵਾਨਾ)- ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਜੀ ਦੇ ਨਿਰਦੇਸ਼ਾਂ ਅਨੁਸਾਰ ਵਿਸ਼ਵ ਟੀ.ਬੀ. ਦਿਵਸ ਸਬੰਧੀ ਇੱਕ ਸਮਾਰੋਹ ਦਾ ਆਯੋਜਨ ਪਿੰਡ ਆਦਮਵਾਲ ਵਿਖੇ ਕੀਤਾ ਗਿਆ। ਜਿਸਦੀ ਅਗਵਾਈ ਰੂਰਲ ਮੈਡੀਕਲ ਅਫ਼ਸਰ ਡਾ. ਰਾਜੇਸ਼ ਟੰਡਨ ਵੱਲੋਂ ਕੀਤੀ ਗਈ। ਵਿਸ਼ਵ ਟੀ.ਬੀ. ਦਿਵਸ ਸਬੰਧੀ ਕਰਵਾਏ ਇਸ ਸਮਾਰੋਹ ਦੌਰਾਨ ਹਾਜ਼ਰ ਇੱਕਠ ਨੂੰ ਸੰਬੋਧਨ ਕਰਦਿਆਂ ਡਾ. ਟੰਡਨ ਨੇ ਟੀ.ਬੀ. ਦੇ ਲੱਛਣ,  ਪਰਹੇਜ ਅਤੇ ਮੁਫ਼ਤ ਇਲਾਜ ਬਾਰੇ ਵਿਸਥਾਰਪੂਰਣ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਟੀ.ਬੀ. ਇੱਕ ਛੂਤ ਦੀ ਬਿਮਾਰੀ ਹੈ ਜਿਹੜੀ ਕਿ ਇੱਕ ਟੀ.ਬੀ. ਮਰੀਜ਼ ਦੁਆਰਾ ਸਾਹ ਲੈਣ ਨਾਲ ਫੈਲਦੀ ਹੈ। ਜੇ ਇੱਕ ਟੀ.ਬੀ. ਦੇ ਮਰੀਜ਼ ਦਾ ਇਲਾਜ ਨਾ ਕੀਤਾ ਜਾਵੇ ਤਾਂ ਉਹ 10 ਤੋਂ 15 ਨਵੇਂ ਟੀ.ਬੀ. ਦੇ ਮਰੀਜ਼ ਤਿਆਰ ਕਰਦਾ ਹੈ। ਜਿਸਦਾ ਜੀਵਾਣੂ ਸ਼ਰੀਰ ਦੇ ਕਿਸੇ ਵੀ ਹਿੱਸੇ ਤੇ ਹਮਲਾ ਕਰ ਸਕਦਾ ਹੈ ਜਿਵੇਂ ਕਿ ਗੁਰਦੇ, ਰੀੜ ਦੀ ਹੱਡੀ, ਫੇਫੜੇ ਅਤੇ ਦਿਮਾਗ। ਪਰ ਫੇਫੜਿਆਂ ਨੂੰ ਇਹ ਬੀਮਾਰੀ ਜਲਦੀ ਫੜਦੀ ਹੈ ਜਿਸ ਨੂੰ ਫੇਫੜਿਆਂ ਦੀ ਟੀ.ਬੀ. ਕਿਹਾ ਜਾਂਦਾ ਹੈ। ਟੀ.ਬੀ. ਹਵਾ ਦੇ ਜਰੀਏ ਫੈਲਦੀ ਹੈ। ਜਿੰਨਾ ਲੋਕਾਂ ਨੂੰ ਫੇਫੜਿਆਂ ਜਾਂ ਗਲੇ ਦੀ ਟੀ.ਬੀ ਹੁੰਦੀ ਹੈ ਉਹ ਜਦੋਂ ਖੰਘਦੇ, ਛਿਕਦੇ ਜਾਂ ਥੁੱਕਦੇ ਹਨ ਜਾਂ ਗੱਲ ਕਰਦੇ ਹਨ ਤਾਂ ਟੀ.ਬੀ. ਦੇ ਜੀਵਾਣੂੰ ਹਵਾ ਵਿੱਚ ਫੈਲ ਜਾਂਦੇ ਹਨ। ਉਹਨਾਂ ਕਿਹਾ ਕਿ ਜਿਕਰਯੋਗ ਹੈ ਕਿ ਮਜ਼ਬੂਤ ਸ਼ਰੀਰ ਟੀ.ਬੀ. ਦੇ ਜੀਵਾਣੂੰ ਨੂੰ ਸਾਲਾਂ ਤੱਕ ਗੁਪਤ ਅਵਸਥਾ ਵਿੱਚ ਰੱਖ ਸਕਦਾ ਹੈ। ਡਾ. ਟੰਡਨ ਨੇ ਕਿਹਾ ਕਿ ਟੀ.ਬੀ. ਦੀ ਬੀਮਾਰੀ ਦਾ ਟੈਸਟ, ਇਲਾਜ ਬਿਲਕੁਲ ਮੁਫਤ ਹੈ। ਡਾੱਟਸ ਪ੍ਰਣਾਲੀ ਰਾਹੀਂ ਇਸਦਾ ਇਲਾਜ ਕੀਤਾ ਜਾਂਦਾ ਹੈ, ਜਿਸਦਾ ਕੋਰਸ ਨਿਯਮਿਤੀ ਰੂਪ ਵਿੱਚ ਪੂਰਾ ਕਰਨ ਤੇ ਇਸਦਾ ਇਲਾਜ਼ ਪੂਰੀ ਤਰਾਂ ਸੰਭਵ ਹੈ। ਸਰਕਾਰ ਵੱਲੋਂ ਚਲਾਏ ਗਏ ਇਸ ਪ੍ਰੋਗਰਾਮ ਤੋਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋ ਕੇ ਲਾਭ ਲੈਣਾ ਚਾਹੀਦਾ ਹੈ। ਹੁਣ ਐਮ.ਡੀ.ਆਰ. ਟੀ.ਬੀ. (ਵਿਗੜੀ ਹੋਈ ਟੀ.ਬੀ.) ਦਾ ਇਲਾਜ ਬਿਲਕੁਲ ਮੁਫ਼ਤ ਹਨ। ਬੀ.ਈ.ਈ. ਰਮਨਦੀਪ ਕੌਰ ਨੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਦੋ ਹਫਤਿਆਂ ਤੱਕ ਖੰਘ ਰਹੇ, ਖਾਂਸੀ ਨਾਲ ਬਲਗਮ ਆਵੇ ਜਾਂ ਬੁਖਾਰ ਹੋਵੇ, ਸਰੀਰ ਦਾ ਵਜ਼ਨ ਘੱਟ ਹੁੰਦਾ ਹੋਵੇ ਜਾਂ ਭੁੱਖ ਨਾ ਲੱਗਣਾ ਆਦਿ ਟੀ.ਬੀ. ਹੋਣ ਦੀਆਂ ਨਿਸ਼ਾਨੀਆਂ ਹਨ, ਜੇਕਰ ਅਜਿਹੇ ਲੱਛਣ ਕਿਸੇ ਵਿਅਕਤੀ ਨੂੰੂ ਹੋਣ ਤਾਂ ਉਸਨੂੰ ਆਪਣੇ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਟੀ.ਬੀ ਦੇ ਜੀਵਾਣੂੰ ਦਾ ਪਤਾ ਕਰਨ ਲਈ ਬਲਗਮ ਦੇ ਦੋ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ। ਬਲਗਮ ਜਾਂਚ ਕੇਂਦਰਾਂ ਵਿਖੇ ਇਹ ਸੁਵਿਧਾ ਮੁਫ਼ਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਰੂਰੀ ਹੈ ਕਿ ਟੀ.ਬੀ. ਦਾ ਉਪਚਾਰ ਲਈ ਦਿੱਤੀਆਂ ਸਾਰੀਆ ਦਵਾਈਆਂ ਨਿਯਮਿਤ ਸਮੇਂ ਤੇ ਅਤੇ ਡਾਕਟਰ ਦੇ ਦੱਸੇ ਅਨੁਸਾਰ ਪੂਰੇ ਸਮੇਂ (6 ਮਹੀਨੇ ਜਾਂ ਲੋੜ ਅਨੁਸਾਰ 9 ਮਹੀਨੇ ਜਾਂ ਵੱਧ ਸਮੇਂ)ਲਈ ਲਿਆ ਜਾਵੇ। ਟੀ.ਬੀ. ਦੇ ਮਰੀਜਾਂ ਨੂੰ ਚਾਹੀਦਾ ਹੈ ਕਿ ਖੰਗਦੇ ਜਾਂ ਛਿੱਕਦੇ ਸਮੇਂ ਰੁਮਾਲ ਦਾ ਇਸਤੇਮਾਲ ਕੀਤਾ ਜਾਵੇ ਅਤੇ ਥਾਂ ਥਾਂ ਨਾ ਧੁੱਕਿਆ ਜਾਵੇ। ਇਸ ਦੌਰਾਨ ਹੈਲਥ ਇੰਸਪੈਕਟਰ ਸ਼੍ਰੀ ਮਨਜੀਤ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ। ਐਲ.ਐਚ.ਵੀ. ਗਿਆਨ ਕੌਰ, ਏ.ਐਨ.ਐਮ. ਮਮਤਾ,  ਏ.ਐਨ.ਐਮ. ਪ੍ਰੇਮ ਲੱਤਾ, ਸਤਵਿੰਦਰ ਕੁਮਾਰ ਮਲਟੀ ਪਰਪਸ ਮੇਲ ਹੈਲਥ ਵਰਕਰ, ਸੀਤਲ ਕੁਮਾਰੀ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਪਿੰਡ ਦੇ ਪੰਚਾਇਤ ਮੈਂਬਰ ਅਤੇ ਪਿੰਡ ਨਿਵਾਸੀ ਸ਼ਾਮਿਲ ਹੋਏ।

No comments: