BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀਬੀ ਫਰਜ਼ਾਨਾ ਆਲਮ ਨੇ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਦਿੱਤੇ ਭਾਸ਼ਣ ਦੌਰਾਨ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੀ ਕੈਬਨਿਟ ਨੂੰ ਕੀਲ ਦਿੱਤਾ

ਮਾਲੇਰਕੋਟਲਾ 20 ਮਾਰਚ (ਹਰਮਿੰਦਰ ਭੱਟ ਸਿੰਘ) ਸਥਾਨਕ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਨੇ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਲਗਭਗ 12 ਮਿੰਟ ਦੇ ਉਰਦੂ 'ਚ ਦਿੱਤੇ ਆਪਣੇ ਭਾਸ਼ਣ ਦੌਰਾਨ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੀ ਕੈਬਨਿਟ ਨੂੰ ਕੀਲ ਦਿੱਤਾ। ਬੀਬੀ ਆਲਮ ਨੇ ਬਜਟ 'ਚ ਕਿਸਾਨਾਂ, ਨੌਜਵਾਨਾਂ, ਐਸ.ਸੀ., ਬੀ.ਸੀ. ਵਰਗ ਨੂੰ ਦਿੱਤੀਆਂ ਗਈਆਂ ਰਿਆਇਤਾਂ ਅਤੇ ਖਾਸ ਤੌਰ 'ਤੇ ਮੁਸਲਿਮ ਵਰਗ ਦੀਆਂ ਸਮੱਸਿਆਵਾਂ ਨੂੰ ਸਦਨ ਵਿਚ ਰੱਖਣ ਦੀ ਕੋਸ਼ਿਸ਼ ਕੀਤੀ। ਬੀਬੀ ਫਰਜ਼ਾਨਾ ਨੇ ਬਜਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੁਸਲਮਾਨਾਂ ਦੀ ਬਦਕਿਸਮਤੀ ਹੈ ਕਿ ਪੰਜਾਬ ਵਕਫ ਬੋਰਡ ਦੀ ਆਮਦਨ ਜੋ ਅਹਿਲੇ ਇਸਲਾਮ ਦੀ ਸੇਵਾ 'ਚ ਖਰਚ ਕੀਤੀ ਜਾਂਦੀ ਸੀ ਅਤੇ ਇਸ ਨਾਲ ਉਨਾਂ ਦੀਆਂ ਜ਼ਰੂਰਤਾਂ ਨੂੰ ਕਿਸੇ ਹੱਦ ਤੱਕ ਪੂਰਾ ਕੀਤਾ ਜਾਂਦਾ ਸੀ। ਉਕਤ ਵਕਫ ਬੋਰਡ ਦੀ ਆਮਦਨ ਜੋ 2009 ਤੱਕ ਚਾਰ ਕਰੋੜ ਸੀ ਅਤੇ ਜਨਾਬ ਇਜ਼ਹਾਰ ਆਲਮ ਦੀ ਸਰਪ੍ਰਸਤੀ 'ਚ ਇਹ ਅਕਤੂਬਰ 2009 ਤੋਂ ਨਵੰਬਰ 2014 ਤੱਕ 23 ਕਰੋੜ ਸਾਲਾਨਾ 'ਤੇ ਪਹੁੰਚ ਗਈ ਸੀ ਅਤੇ ਉਹ ਇਸ ਆਮਦਨ ਨਾਲ ਗਰੀਬ 'ਤੇ ਜ਼ਰੂਰਤਮੰਦ ਮੁਸਲਮਾਨਾਂ ਦਾ ਕੁੱਝ ਹੱਦ ਤੱਕ ਧਿਆਨ ਰੱਖ ਸਕੇ। ਇੱਕ ਵਾਰ ਫਿਰ ਤੋਂ ਵਕਫ ਬੋਰਡ ਦੀ ਆਮਦਨ ਨਵੰਬਰ 2014 ਤੋਂ ਨਵੰਬਰ 2015 ਤੱਕ ਘਟ ਕੇ ਕੁੱਲ ਤਿੰਨ ਕਰੋੜ ਸੱਤਰ ਲੱਖ ਰੁਪਏ ਸਾਲਾਨਾ ਰਹਿ ਗਈ। ਜਿਸ ਨਾਲ ਵਕਫ ਬੋਰਡ ਦੇ ਜ਼ਰੂਰੀ ਖਰਚੇ ਵੀ ਪੂਰੇ ਹੋਣੇ ਮੁਸ਼ਕਿਲ ਹਨ। ਅਜਿਹੀ ਹਾਲਤ 'ਚ ਬੋਰਡ ਮੁਸਲਮਾਨਾਂ ਦੀਆਂ ਬੁਨਿਆਦੀ ਜ਼ਰੂਰਤਾਂ ਦਾ ਧਿਆਨ ਕਿਵੇਂ ਰੱਖ ਸਕੇਗਾ। ਉਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਖਜ਼ਾਨਾ ਮੰਤਰੀ ਨੇ ਇਸ ਬਜਟ 'ਚ ਐਸ.ਸੀ., ਬੀ. ਸੀ. 'ਤੇ ਘੱਟ ਗਿਣਤੀਆਂ ਦੀ ਭਲਾਈ ਦਾ ਜ਼ਿਕਰ ਕੀਤਾ ਹੈ ਅਤੇ ਘੱਟ ਗਿਣਤੀਆਂ ਲਈ ਵੱਖ-ਵੱਖ ਇਨਫਰਾਸਟਰਕਚਰ ਬਣਾਉਣ ਲਈ 60 ਕਰੋੜ ਰੁਪਏ ਰੱਖੇ ਹਨ। ਇਸ ਕਰਕੇ ਸਰਕਾਰ ਮੁਸਲਮਾਨਾਂ ਦੇ ਕਬਰਸਤਾਨਾਂ ਲਈ ਸਾਲ 2016-17 ਲਈ ਘੱਟੋ-ਘੱਟ 12 ਕਰੋੜ ਰੁਪਏ ਦਾ ਬੰਦੋਬਸਤ ਕਰੇ। ਬੀਬੀ ਆਲਮ ਨੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਤੁਲਣਾ ਤਰੱਕੀ ਪਸੰਦ ਦੇਸ਼ਾਂ ਨਾਲ ਕੀਤੀ।ਉਨਾਂ ਕਿਹਾ ਸਾਡੇ ਦੇਸ਼ ਦੀ ਸਰਕਾਰ ਦਾ ਨਿਸ਼ਾਨਾ ਹੈ ਕਿ ਉਸ ਦੀ ਆਰਥਿਕਤਾ ਸ਼ਕਤੀ ਲਗਭਗ ਸੱਤ ਫੀਸਦੀ ਹੋਵੇ ਤਾਂ ਜੋ ਪੰਜਾਬ ਦੀ ਆਰਥਿਕਤਾ 'ਚ ਸੱਤ ਫੀਸਦੀ ਦਾ ਵਾਧਾ ਹੋਵੇ ਅਤੇ ਵਾਧੇ ਦਾ ਲਾਭ ਸੂਬੇ ਨੂੰ ਮਿਲੇ।ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਗਲਤ ਨੁਕਤਾਚੀਨੀ ਕਰਨ ਵਾਲੇ ਲੋਕ ਇਹ ਅਫਵਾਹ ਉਡਾਉਂਦੇ ਹਨ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕਰਜ਼ 'ਚ ਡੂੱਬੀ ਹੋਈ ਹੈ।ਜਦੋਂ ਕੈਪਟਨ ਸਰਕਾਰ ਦਾ ਸਮਾਂ 2007 'ਚ ਖਤਮ ਹੋ ਰਿਹਾ ਸੀ ਤਾਂ ਕਰਜ਼ ਦਾ ਬੋਝ ਪੰਜਾਬ ਸਰਕਾਰ 'ਤੇ ਜੀ. ਐਸ. ਡੀ. ਪੀ. ਦਾ 40 ਫੀਸਦੀ ਤੋਂ ਜ਼ਿਆਦਾ ਸੀ ਅਤੇ ਮੌਜੂਦਾ ਸਰਕਾਰ ਨੇ ਇਸ ਨੂੰ ਘਟਾ ਕੇ ਹੁਣ ਤੱਕ ਲਗਭਗ ਸਾਢੇ ਤੀਹ ਫੀਸਦੀ ਘੱਟ ਕੀਤਾ ਹੈ।ਉਨਾਂ ਕਿਹਾ ਕਿ ਸਾਡੇ ਜੋ ਐਸ. ਸੀ. 'ਤੇ ਬੀ. ਸੀ. ਭਾਈਚਾਰੇ ਦੇ ਲੋਕ ਆਰਥਿਕ ਪੱਖੋਂ ਕਮਜ਼ੋਰ ਹਨ ਦੇ ਬੱਚੇ ਉਚ ਸਿੱਖਿਆ ਜਾਂ ਟੈਕਨੀਕਲ ਐਜੂਕੇਸ਼ਨ ਲੈਣ ਦੇ ਇਛੁੱਕ ਹਨ ਉਨਾਂ ਨੂੰ ਪੰਜ ਲੱਖ ਰੁਪਏ ਦਾ ਕਰਜ਼ ਕੋਰਸ ਦੀ ਮਿਆਦ ਦੇ ਦੌਰਾਨ ਦਿੱਤਾ ਜਾਵੇਗਾ।ਉਹਨਾਂ ਸਰਕਾਰ ਦਾ ਧਿਆਨ ਖਿਚਦਿਆਂ ਕਿਹਾ ਕਿ ਪੰਜਾਬ 'ਚ ਮੁਸਲਿਮ ਆਬਾਦੀ ਸੱਤ ਲੱਖ  ਦੇ ਕਰੀਬ ਹੈ।ਜਿਨਾਂ ਦੀ ਸਭ ਤੋਂ ਬੜੀ ਮਜਬੂਰੀ ਹੈ ਕਿ ਉਨਾਂ ਨੂੰ ਮਰਨ ਉਪਰੰਤ ਦਫਨ ਹੋਣ ਲਈ ਦੋ ਗਜ਼ ਜ਼ਮੀਨ ਲੋੜੀਂਦੀ ਹੈ, ਭਾਵ ਉਨਾਂ ਨੂੰ ਕਬਰਸਤਾਨਾਂ ਲਈ ਥਾਂ ਚਾਹੀਦੀ ਹੈ ਅਤੇ ਇਨਾਂ ਕਬਰਸਤਾਨਾਂ ਦੀ ਹਿਫਾਜ਼ਤ 'ਤੇ ਅਹਿਤਰਾਮ ਲਈ ਕੋਈ ਦੀਵਾਰ ਜਾਂ ਘੱਟੋ-ਘੱਟ ਕੰਡੇਦਾਰ ਤਾਰ ਦੀ ਵਾੜ ਹੋਣੀ ਚਾਹੀਦੀ ਹੈ।ਮੌਜੂਦਾ ਸਰਕਾਰ ਨੇ ਪਿਛਲੇ ਬਜਟ 'ਚ ਇਸ ਮੰਤਵ ਲਈ ਦਸ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀ।

No comments: