BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਭੁ ਈਸਾ ਮਸੀਹ ਜੀ ਦੇ ਮੌਤ ਤੇ ਫਤਿਹ ਪਾਉਣ ਦਾ ਦਿਹਾੜਾ ਮਨਾਇਆ ਗਿਆ

ਪਿੰਡ ਆਵਾਣ ਦੀ ਲੰਗਰ ਕਮੇਟੀ ਦੇ ਮੈਬਰ।
ਰਮਦਾਸ 28 ਮਾਰਚ (ਅਰਨੋਲਡ ਖੋਖਰ/ਸਾਹਿਬ ਖੋਖਰ)- ਅੱਜ ਪਿੰਡ ਆਵਾਣ ਦੇ ਮੁਕਤੀ ਫੋਜ਼ ਗਿਰਜਾ ਘਰ ਵਿੱਚ ਸਮੂਹ ਈਸਾਈ ਭਾਈਚਾਰੇ ਵੱਲੋ ਪ੍ਰਭੂ ਈਸਾ ਮਸੀਹ ਜੀ ਦੇ ਮੌਤ ਤੇ ਫਤਿਹ ਪਾਉਣ ਦਾ ਦਿਹਾੜਾ ਮਨਾਇਆ ਗਿਆ । ਜਿਸ ਵਿੱਚ ਪਾਦਰੀ ਪਲਵਿੰਦਰ ਮਸੀਹ ਨੇ ਆਈਆ ਹੋਈਆ ਸੰਗਤਾ ਨੂੰ ਪ੍ਰਭੂ ਈਸਾ ਮਸੀਹ ਜੀ ਦੇ ਮੁਰਦਿਆ ਵਿੱਚੋ ਜੀ ਉੱਠਣ ਦਾ ਸ਼ੁਭ ਸਮਾਚਾਰ ਸੁਣਾਓਦਿਆ ਹੋਇਆ ਕਿਹਾ ਕਿ ਪ੍ਰਭੂ ਈਸਾ ਮਸੀਹ ਨੇ ਸਾਡੇ ਪਾਪਾ ਦੀ ਖਾਤਰ  ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਤੇ ਉਹਨਾ ਕਿਹਾ ਕਿ ਸਾਨੂੰ ਉਹਨਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਆਪਣੇ ਆਪ ਨੂੰ ਪ੍ਰਭੂ ਈਸਾ ਮਸੀਹ ਜੀ ਦੇ ਅਸੂਲਾ ਤੇ ਚੱਲਣ ਦੀ ਲੋੜ ਹੈ।ਜਿਸ ਦੌਰਾਨ ਸਵੇਰੇ ਚਾਰ ਵਜੇ ਈਸਾਈ ਭਾਈਚਾਰੇ ਵੱਲੋ ਪਾਦਰੀ ਸਾਹਿਬ ਦੀ ਅਗਵਾਈ ਹੇਠ ਪਿੰਡ ਵਿੱਚ ਕੈਂਡਲ ਮਾਰਚ ਕੀਤਾ ਗਿਆ। ਪਿੰਡ ਵਾਸੀਆ ਵੱਲੋ ਸਵੇਰ ਤੋ ਲੈ ਕੇ ਸ਼ਾਮ ਤੱਕ ਅਟੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਲੰਗਰ ਕਮੇਟੀ ਦਾ ਪ੍ਰਧਾਨ ਸੁਚਾ ਮਸੀਹ,ਰੇਸ਼ਮ ਮਸੀਹ, ਬੰਟੀ ਮਸੀਹ, ਰਾਜਨ , ਦਿਲਬਾਗ ਮਸੀਹ, ਸਾਹਿਬ ਮਸੀਹ, ਰਵੇਲ ਮਸੀਹ, ਪੰਚ ਤਰਸੇਮ ਮਸੀਹ, ਪੰਚ ਵਾਰਸ ਮਸੀਹ, ਰਵੀ ਮਸੀਹ ਆਦਿ ਤੋ ਇਲਾਵਾ ਪਿੰਡ ਵਾਸੀ ਤੇ ਈਸਾਈ ਭਾਈਚਾਰੇ ਦੇ ਲੋਕ ਮੋਜੂਦ ਸਨ।

No comments: