BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਜੂਸੈਟ ਰਾਂਹੀ ਸਰਕਾਰੀ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਨਾਲ ਰਾਜ ਪੱਧਰੀ ਅਧਿਕਾਰੀ ਹੋਏ ਰੂਬਰੂ

ਜਿਲੇ ਦੇ 256 ਕੇਂਦਰਾਂ ਤੇ 8666 ਮੈਂਬਰਾਂ ਨੇ ਭਾਗ ਲਿਆ
ਹੁਸ਼ਿਆਰਪੁਰ, 29 ਮਾਰਚ (ਤਰਸੇਮ ਦੀਵਾਨਾ)- ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਪੰਜਾਬ ਐਜੂਸੈਟ ਸੁਸਾਇਟੀ ਪੰਜਾਬ ਵਲੋ ਪੰਜਾਬ ਭਰ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ ਦੀ ਇੱਕ ਵਿਸ਼ੇਸ਼ ਓਰੀਐਂਟੇਸ਼ਨ ਵਰਕਸ਼ਾਪ ਲਗਾਈ ਗਈ ਇਸ ਮੌਕੇ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਰਾਜੀਵ ਸ਼ਰਮਾ, ਡਿਪਟੀ ਐਸ.ਪੀ.ਡੀ ਸੁਭਾਸ਼ ਮਹਾਜਨ, ਡਿਪਟੀ ਐਸ.ਪੀ.ਡੀ ਗੁਰਜੀਤ ਸਿੰਘ, ਡਾ. ਦਵਿੰਦਰ ਬੋਹਾ, ਕਾਨੂੰਨੀ ਸਲਾਹਕਾਰ ਗੁਰਪ੍ਰੀਤ ਸਿੰਘ, ਐਸ.ਪੀ.ਸਿੰਘ, ਰਾਜਵੀਰ ਸਿੰਘ ਅਤੇ ਸੁਖਵਿੰਦਰ ਕੌਰ ਨੇ ਸਕੂਲੀ ਵਿਦਿਆਰਥੀਆਂ ਵਾਸਤੇ ਪੰਜਾਬ ਸਰਕਾਰ ਵਲੋ ਚਲਾਈਆ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਮੂਹ ਮੈਬਰਾਂ ਨੂੰ ਮੁਹੱਈਆ ਕਰਵਾਈਵੱਖ ਵੱਖ  ਬੁਲਾਰਿਆ ਨੇ ਸਕੂਲਾਂ ਦੇ ਸਰਵ ਪੱਖੀ ਵਿਕਾਸ ਵਾਸਤੇ, ਸਕੂਲ ਦੇ ਵੱਖ ਵੱਖ ਕੰਮਾਂ ਵਾਸਤੇ ਮੈਨੇਜਮੈਟ ਕਮੇਟੀ ਮੈਂਬਰਾਂ ਦੀ ਲਗਾਤਾਰ ਸਮੂਲੀਅਤ ਦੀ ਅਪੀਲ ਕੀਤੀ ਉਨਾ ਕਿਹਾਂ ਕਿ ਸਾਰਿਆ ਦੇ ਸਹਿਯੋਗ ਨਾਲ ਹੀ ਸਿੱਖਿਆ ਦੇ ਮਿਆਰੀ ਸੱਤਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਵਰਕਸ਼ਾਪ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ (ਸੈਸਿ) ਜਤਿੰਦਰ ਸਿੰਘ ਮਾਣਕੂ ਅਤੇ ਜਿਲਾ ਸਿੱਖਿਆ ਅਫਸਰ (ਐਸਿ) ਮੋਹਨ ਸਿੰਘ ਲੇਹਲ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਜਿਲਾ ਹੁਸ਼ਿਆਰਪੁਰ ਵਿੱਚ 1747 ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਬਰਾਂ ਨੇ ਭਾਗ ਲਿਆ ਹੁਸ਼ਿਆਰਪੁਰ ਸਬੰਧੀ ਜਾਣਕਾਰੀ ਦਿੰਦਿਆ ਜਿਲਾ ਐਜੂਸੈਟ ਕੋਆਰਡੀਨੇਟਰ ਮੁਨੀਸ਼ ਮੋਦਗਿਲ ਅਤੇ ਕੰਮਿਊਨਟੀ ਮੋਬਾਲਾਈਜੇਸਨ ਡੀ.ਆਰ.ਪੀ ਰਜਨੀਸ਼ ਗੁਲਿਆਨੀ ਨੇ ਦੱਸਿਆ ਕਿ ਜਿਲੇ ਵਿੱਚ ਕੁਲ 256 ਸਕੂਲਾਂ ਦੀ ਐਜੂਸੈਟ ਆਰ.ਓ.ਟੀ ਰਾਂਹੀ ਇਹ ਪ੍ਰਸਾਰਣ ਕੀਤਾ ਗਿਆ ਅਤੇ ਕੁਲ 8666 ਮੈਬਰਾਂ ਨੇ ਇਸ ਵਰਕਸ਼ਾਪ ਵਿੱਚ ਭਾਗ ਲਿਆ ਟ੍ਰੇਨਿੰਗ ਉਪਰੰਤ ਸਮੂਹ ਕੇਂਦਰਾਂ ਵਿਖੇ ਮੁੱਖੀਆ ਵਲੋ ਵਿਚਾਰ ਵਟਾਦਰਾਂ ਕਰਨ ਉਪਰੰਤ ਸਮੀਖਿਆ ਰਿਪੋਰਟ ਵਿਭਾਗ ਨੂੰ ਭੇਜੀ।

No comments: