BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਿਨਾਂ ਢਕੀਆਂ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ 'ਤੇ ਪਾਬੰਦੀ ਲਾਗੂ

  • ਨਹੀਂ ਵੇਚੇ ਜਾ ਸਕਣਗੇ ਗਲ਼ੇ-ਸੜੇ ਫਲ
  • ਹੈਜ਼ੇ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਨੇ ਲਿਆ ਫ਼ੈਸਲਾ
ਗੱਗੋਮਾਹਲ/ਫਤਿਹਗੜ੍ਹ ਚੂੜੀਆ 31 ਮਾਰਚ (ਰਜਿੰਦਰ ਭਗਤ/ਡਿੰਪਲ ਢਿੱਲੋਂ)- ਅੰਮ੍ਰਿਤਸਰ ਜ਼ਿਲੇ ਦੀ ਹੱਦ ਵਿਚ ਹੈਜ਼ੇ ਦੀ ਬਿਮਾਰੀ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਖਾਣ-ਪੀਣ ਦੀਆਂ ਬਿਨਾਂ ਢਕੀਆਂ ਵਸਤਾਂ 'ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ 31 ਦਸੰਬਰ 2016 ਤੱਕ ਲਾਗੂ ਰਹਿਣਗੇ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜਾਰੀ ਆਦੇਸ਼ਾਂ ਵਿਚ ਕਿਹਾ ਹੈ ਕਿ ਗਰਮੀਆਂ ਦੇ ਮੌਸਮ ਵਿਚ ਗੰਦੀਆਂ ਵਸਤਾਂ ਖਾਣ ਕਾਰਨ ਹੈਜ਼ਾ ਫ਼ੈਲਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬਿਨਾਂ ਢਕੀਆਂ ਖਾਣ-ਪੀਣ ਦੀਆ ਵਸਤਾਂ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ। ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਮੇਂ-ਸਮੇਂ 'ਤੇ ਚੈਕ ਕਰਨ ਲਈ ਸਾਰੇ ਮੈਜਿਸਟ੍ਰੇਟਾਂ, ਸਿਵਲ ਸਰਜਨ ਅੰਮ੍ਰਿਤਸਰ, ਜ਼ਿਲਾ ਸਿਹਤ ਅਫ਼ਸਰ, ਸਾਰੇ ਸੀਨੀਅਰ ਮੈਡੀਕਲ ਅਫ਼ਸਰ/ਸਰਕਾਰੀ ਅਤੇ ਸਥਾਨਕ ਸਰਕਾਰਾਂ ਦੇ ਮੈਡੀਕਲ ਅਫ਼ਸਰ, ਜ਼ਿਲਾ ਐਪੀਡੈਮਿਓਲੋਜਿਸਟ, ਨਗਰ ਨਿਗਮ ਦੇ ਐਮ. ਓ. ਐਚ, ਸਾਰੇ ਫੂਡ ਇੰਸਪੈਕਟਰ, ਸਿਹਤ ਸੁਪਰਵਾਈਜ਼ਰ ਅਤੇ ਸੈਨੇਟਰੀ ਇੰਸਪੈਕਟਰਾਂ/ਮਲਟੀਪਰਪਜ਼ ਸਿਹਤ ਸੁਪਰਵਾਈਜ਼ਰਾਂ ਦੀ ਡਿਊਟੀ ਲਗਾਈ ਗਈ ਹੈ। ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਤਾਰਾਂ ਦੀ ਜਾਲ਼ੀ ਜਾਂ ਬਿਨਾਂ ਸ਼ੀਸ਼ੇ ਤੋਂ ਢਕੇ, ਜ਼ਿਆਦਾ ਪੱਕੇ, ਕੱਚੇ ਜਾਂ ਗਲ਼ੇ-ਸੜੇ ਹੋਏ ਫਲ ਨਹੀਂ ਵੇਚੇ ਜਾ ਸਕਦੇ। ਇਸੇ ਤਰਾਂ ਤਾਰਾਂ ਵਾਲੀ ਜਾਲੀ ਜਾਂ ਬਿਨਾਂ ਸ਼ੀਸ਼ੇ ਤੋਂ ਢਕੀਆਂ ਕੱਟੀਆਂ ਸਬਜ਼ੀਆਂ, ਮੀਟ, ਕੇਕ, ਮਠਿਆਈਆਂ, ਬਿਸਕੁਟ, ਬਰੈੱਡ, ਭੁੰਨਿਆ ਹੋਇਆ ਅਨਾਜ ਅਤੇ ਹੋਰਨਾਂ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ 'ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਮੁਨੁੱਖੀ ਖਪਤ ਲਈ ਅਯੋਗ ਕਰਾਰ ਦਿੱਤੇ ਪਾਣੀ ਤੋਂ ਬਣੀਆਂ ਵਸਤਾਂ ਜਿਵੇਂ ਬਰਫ਼, ਬਰਫ਼ ਦੇ ਗੋਲੇ ਜਾਂ ਬਰਫ਼ ਨੂੰ ਮਿਲਾ ਕੇ ਬਣੀਆਂ ਵਸਤਾਂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ। ਇਸੇ ਤਰਾਂ ਗੰਨੇ ਦਾ ਰਸ ਅਤੇ ਹੋਰਨਾਂ ਪੀਣ ਵਾਲੇ ਪਦਾਰਥਾਂ 'ਤੇ ਪਾਬੰਦੀ ਹੋਵੇਗੀ ਜਿਹੜੇ ਕਿ ਸਾਫ਼-ਸੁਥਰੀ ਹਾਲਤ ਵਿਚ ਤਿਆਰ ਨਾ ਕੀਤੇ ਗਏ ਹੋਣ। ਇਸ ਤੋਂ ਇਲਾਵਾ ਅਜਿਹੀ ਕਿਸੇ ਬਰਫ਼, ਖਣਿਜ ਯੁਕਤ ਪਾਣੀ ਅਤੇ ਗੈਸ ਵਾਲੀ ਬੋਤਲ, ਬੰਦ ਪਾਣੀ ਬਣਾਉਣ ਵਾਲੀ ਫੈਕਟਰੀ ਨੂੰ ਬੰਦ ਕਰਵਾਇਆ ਜਾਵੇਗਾ, ਜਿਸ ਦੇ ਪਾਣੀ ਦੇ ਨਮੂਨੇ ਮਿਆਰਾਂ 'ਤੇ ਖਰੇ ਨਾ ਉਤਰਦੇ ਹੋਣ।

No comments: