BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਉਤਰੀ ਭਾਰਤ ਦੇ ਮਲਟੀਪਲ ਦੀ ਪਹਿਲੀ ਸਕੂਲਿੰਗ ਹੁਸ਼ਿਆਰਪੁਰ ਵਿਖੇ ਸਫਲਤਾ ਪੂਰਵਕ ਸੰਪਨ

ਹੁਸ਼ਿਆਰਪੁਰ, 28 ਮਾਰਚ (ਤਰਸੇਮ ਦੀਵਾਨਾ)- ਇੱਥੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਮਲਟੀਪਲ ਕੌਂਸਲ (ਉਤਰੀ ਭਾਰਤ) ਦੇ ਡਿਸਟਿਕ 119 ਦੀ ਸਕੂਲਿੰਗ ਸਥਾਨਕ ਸ਼ਿਰਾਜ ਰੀਜੈਂਸੀ ਹੋਟਲ ਵਿਖੇ ਕੀਤੀ ਗਈ। ਜਿਸ ਵਿੱਚ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਸੈਕਟਰੀ ਐਲੀ ਐਮ.ਪੀ.ਐਸ. ਭਾਰਜ ਮੁੱਖ ਮਹਿਮਾਨ, ਐਲੀ ਟੀ.ਐਸ. ਵਾਲੀਆ ਮਲਟੀਪਲ ਕੌਂਸਲ ਚੇਅਰਪਰਸਨ ਫੈਕਲਟੀ ਦੇ ਤੌਰ ਤੇ ਹਾਜਰ ਹੋਏ। ਡਿਸਟਿਕ 119 ਦੀ ਇਹ ਸਕੂਲਿੰਗ ਦੀ ਪ੍ਰਧਾਨਗੀ ਇਹਨਾਂ ਦੇ ਨਾਲ ਐਲੀ ਰਾਕੇਸ਼ ਦੱਤਾ ਗਵਰਨਰ, ਐਲੀ ਅਸ਼ੋਕ ਪੁਰੀ ਗਵਰਨਰ (16-17), ਐਲੀ ਕਮਲ ਕੇ. ਵਰਮਾ ਵੀ.ਡੀ.ਜੀ-1, ਐਲੀ ਐਸ.ਪੀ. ਰਾਣਾ ਵੀ.ਡੀ.ਜੀ-2, ਐਲੀ ਨਤੀਸ਼ ਤ੍ਰੇਹਨ ਐਮ.ਸੀ.ਸੀ. ਪੀ.ਆਰ.ਓ., ਐਲੀ ਸੰਦੀਪ ਕੁਮਾਰ ਐਡਵਾਈਜ਼ਰ ਐਮ.ਸੀ.ਸੀ. ਅਤੇ ਸਮਾਜ ਸੇਵੀ ਅਮਰਪਾਲ ਸਿੰਘ ਕਾਕਾ ਨੇ ਕੀਤੀ। ਸਕੂਲਿੰਗ ਪ੍ਰੋਗਰਾਮ ਵਿੱਚ ਕਲੱਬ ਦੇ ਪ੍ਰਧਾਨ, ਸੈਕਟਰੀ, ਖਜਾਨਚੀ, ਰੀਜਨ ਚੇਅਰਮੈਨ, ਜੋਨ ਚੇਅਰਮੈਨ ਅਤੇ ਜਿਲਾ ਕਾਰਜਕਰਨੀ ਦੇ ਨੁਮਾਇੰਦਿਆਂ ਦੀ ਸਕੂਲਿੰਗ ਸੈਕਟਰੀ ਅੰਤਰਰਾਸ਼ਟਰੀ ਅਤੇ ਮਲਟੀਪਲ ਕੌਂਸਲ ਚੇਅਰਮੈਨ ਦੁਆਰਾ ਕਰਵਾਈ ਗਈ। ਇਸ ਦੇ ਦੂਸਰੇ ਭਾਗ ਵਿੱਚ ਪਿਛਲੇ ਸਮੇਂ ਸਮਾਜ ਸੇਵਾ ਦੇ ਵੱਖ-ਵੱਖ ਖੇਤਰ ਵਿੱਚ ਯੋਗਦਾਨ ਪਾਉਣ ਵਾਲਿਆ ਲਈ ਸਨਮਾਨ ਸਮਾਰੋਹ ਕੀਤਾ ਗਿਆ। ਅਲਾਇੰਸ ਕਲੱਬ ਦੇ ਅੰਤਰਰਾਸ਼ਟਰੀ ਖੇਤਰਫਲ ਨੂੰ ਪ੍ਰਤੀਨਿੱਧਤਾ ਦਿੰਦੇ ਹੋਏ 'ਵੋਮੈਨ ਸਿਸਰਹੁੱਡ' ਸਨਮਾਨ ਨਾਲ ਕਨੇਡਾ ਨਿਵਾਸੀ ਸ਼੍ਰੀਮਤੀ ਸਰਗਮ ਪ੍ਰੀਤ ਨੂੰ ਐਲੀ ਪੂਨਮ ਵਰਮਾ ਨੇ ਲੈਪਲ ਪਿੰਨ ਲਗਾਇਆ ਅਤੇ ਸਨਮਾਨਤ ਕੀਤਾ। ਇਸ ਉਪਰੰਤ ਰੰਗਮੰਚ ਦੇ ਖੇਤਰ ਵਿੱਚ ਪ੍ਰਤੀਬੱਧਤਾ ਨਿਭਾਉਣ ਵਾਲੇ ਤਿਲਕ ਰਾਜ ਰਾਜੂ, ਬੀ.ਐਸ. ਢਿੱਲੋ, ਹਰਜਿੰਦਰ ਸਿੰਘ, ਅਨਮੋਲ ਕੁਮਾਰ ਅਤੇ ਜਸਪਾਲ ਕੁਮਾਰ ਨੂੰ ਪ੍ਰਧਾਨਗੀ ਮੰਡਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮਾਜ ਸੇਵੀ ਅਮਰਪਾਲ ਕਾਕਾ ਨੇ 'ਨੋ ਡਰੱਗਸ' ਲਈ ਜਾਗਰੂਕਤਾ ਕੈਂਪੇਨ ਦੇ ਇੰਚਾਰਜ ਐਲੀ ਕਮਲ ਕੇ. ਵਰਮਾ ਵੀ.ਡੀ.ਜੀ-1 ਨੂੰ ਮੁਬਾਰਕਵਾਦ ਦਿੰਦਟ ਹੋਏ ਆਖਿਆ ਕਿ ਡਰੱਗਸ ਤੋਂ ਸਮਾਜ ਨੂੰ ਜਗਾਉਣਾ ਅਤੇ ਇਸ ਲਈ ਇੱਕ ਸੁਚੱਜੇ ਸਮਾਜ ਦੀ ਸਿਰਜਨਾ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਜਰੂਰਤ ਹੈ। ਸਕੂਲਿੰਗ ਵਿਸ਼ੇ ਤੇ ਐਲੀ ਐਮ.ਪੀ.ਐਸ. ਭਾਰਜ ਨੇ ਅਲਾਇੰਸ ਕਲੱਬ ਇੰਟਰਨੈਸ਼ਨਲ ਵੱਲੋਂ ਮਿੱਥੇ ਹੋ ਟੀਚਿਆਂ ਨੂੰ ਸਮੁੱਚੇ ਹਾਜਰ ਨੁਮਾਇੰਦਿਆਂ ਨਾਲ ਸਾਂਝਾ ਕੀਤਾ। ਉਹਨਾਂ ਆਪਣੀ ਸਕੂਲਿੰਗ ਕਰਵਾਉਣ ਤੋਂ ਬਾਅਦ ਜ਼ਿਲਾ 119 ਦੇ ਗਵਰਨਰ ਐਲੀ ਅਸ਼ੋਕ ਪੁਰੀ ਨੂੰ ਉਤਰੀ ਭਾਰਤ ਦੇ ਮਲਟੀਪਲ ਵਿੱਚ ਪਹਿਲ ਕਰਨ ਲਈ ਮੁਬਾਰਕਬਾਦ ਦਿੱਤੀ ਅਤੇ ਇੰਟਰਨੈਸ਼ਨਲ ਪ੍ਰੈਜੀਡੈਂਟ ਦੇ ਲੈਪਲ ਪਿੰਨ ਐਲੀ ਰਾਕੇਸ਼ ਦੱਤਾ, ਐਲੀ ਕਮਲ ਕੇ. ਵਰਮਾ, ਐਲੀ ਐਸ. ਪੀ. ਰਾਣਾ ਅਤੇ ਐਲੀ ਅਸ਼ੋਕ ਪੁਰੀ ਨੂੰ ਸਨਮਾਨਤ ਕੀਤਾ। ਮਲਟੀਪਲ ਕੌਂਸਲ ਚੇਅਰਮੈਨ ਐਲੀ ਟੀ. ਐਸ. ਵਾਲੀਆ ਨੇ ਰੀਜਨ ਚੇਅਰਮੈਨ ਐਲੀ ਨਰੇਸ਼ ਚੱਢਾ, ਜ਼ੋਨ ਚੇਅਰਮੈਨ ਐਲੀ ਸੁਨੀਲ ਕੁਮਾਰ, ਐਲੀ ਆਰ.ਐਲ. ਹੀਰ, ਜਿਲਾ ਚੇਅਰਮੈਨ ਐਲੀ ਵਿਕਾਸ ਡੱਡਵਾਲ, ਪੁਨੀਤ ਸ਼ਰਮਾ, ਮੈਡਮ ਕੁਲਵੰਤ ਕੌਰ ਪ੍ਰੀਤ, ਐਲੀ ਪੂਨਮ ਵਰਮਾ ਅਤੇ ਡਿਸਟਿਕ ਕੈਬਨਿਟ ਸੈਕਟਰੀ ਵਿਕਾਸ ਸ਼ਰਮਾ, ਖਜਾਨਚੀ ਐਲੀ ਸ਼ਰਨਜੀਤ, ਡੀ.ਪੀ.ਆਰ.ਓ. ਐਲੀ ਪਵਨ ਠਾਕੁਰ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਜ਼ਿਲਾ ਗਵਰਨਰ ਐਲੀ ਅਸ਼ੋਕ ਪੁਰੀ ਨੇ ਦੱਸਿਆ ਸਾਡੇ ਜਿਲੇ ਵਿੱਚ ਸ਼ੁਰੂ ਹੋਣ ਵਾਲੇ ਸਾਲ 16-17 ਵਿੱਚ ਕੈਂਸਰ ਕੇਅਰ ਅਤੇ ਹੋਰ ਸਮਾਜ ਸੇਵੀ ਕਾਰਜਾ ਦੇ ਨਾਲ ਨੋ ਡਰੱਗਸ ਅਤੇ ਐਂਬੂਲੈਂਸ ਸੇਵਾ ਦੇ ਕਾਰਜ ਨੂੰ ਪ੍ਰਮੁੱਖਤਾ ਨਾਲ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਕਾਰਜ ਨੂੰ ਸਫਲਤਾ ਪੂਰਵਕ ਕਰਨ ਲਈ ਜਲਦੀ ਹੀ ਹੋਰ ਅਹੁਦੇਦਾਰਾਂ ਦਾ ਐਲਾਨ ਕਰਕੇ ਪਹਿਲੀ ਕੈਬਨਿਟ ਮੀਟਿੰਗ ਕੀਤੀ ਜਾਵੇਗੀ। ਭਾਰਤੀ ਮੂਲ ਦੇ ਕਲੰਡਰ ਵਿਕਰਮੀ ਸੰਮਤ ਦੀ ਸ਼ੁਰੂਆਤ 8 ਅਪ੍ਰੈਲ ਨੂੰ ਇੱਕ ਸਮਾਰੋਹ ਆਪਣਾ ਘਰ (ਹਰਦੋਖਾਨਪੁਰ) ਹੁਸ਼ਿਆਰਪੁਰ ਵਿਖੇ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਐਲੀ ਦੁਪਿੰਦਰ ਸਿੰਘ (ਅਲਾਇੰਸ ਕਲੱਬ ਸ਼ਾਮ ਚੌਰਾਸੀ), ਐਲੀ ਮਨਜੀਤ ਕੁਮਾਰ (ਅਲਾਇੰਸ ਕਲੱਬ ਊਨਾ), ਐਲੀ ਪਰਮਿੰਦਰ ਕੁਮਾਰ (ਹੁਸ਼ਿਆਰਪੁਰ ਗ੍ਰੇਟਰ), ਐਲੀ ਰਜਿੰਦਰ ਠਾਕੁਰ (ਹੁਸ਼ਿਆਰਪੁਰ ਹੀਰੋ), ਐਲੀ ਰਾਜੀਵ ਮੋਦੀ (ਜਲੰਧਰ ਨੌਰਥ), ਐਲੀ ਬਲਦੇਵ ਸਿੰਘ (ਟਾਂਡਾ) ਆਦਿ ਦਾ ਪ੍ਰਮੁੱਖ ਯੋਗਦਾਨ ਰਿਹਾ।

No comments: