BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀ.ਟੀ.ਬੀ.ਪਬਲਿਕ ਸਕੂਲ ਨੇ ਸਲਾਨਾ ਨਤੀਜਾ ਐਲਾਨਿਆ

ਗੁਰੂ ਹਰ ਸਹਾਏ 26 ਮਾਰਚ (ਮਨਦੀਪ ਸੋਢੀ) ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੀ ਸ਼ਹਿਰ ਦੀ ਵਿਦਿਅਕ ਸੰਸਥਾ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਪਹਿਲੀ ਤੋ ਅੱਠਵੀਂ ਜਮਾਤ ਦਾ ਸਲਾਨਾ ਨਤੀਜਾ ਐਲਾਨਿਆ ਜਿਸ ਦੀ ਸ਼ੁਰੁਆਤ ਸਕੂਲ ਪ੍ਰਿੰਸੀਪਲ ਦੁਆਰਾ ਸ਼ਮਾ ਰੋਸ਼ਨ ਕਰਕੇ ਕੀਤੀ । ਇਸ ਮੋਕੇ ਸ਼ਮਾ ਰੋਸ਼ਨ ਕਰਨ ਤੋ ਬਾਅਦ  ਸਕੂਲ ਪ੍ਰਿੰਸੀਪਲ ਸ. ਪ੍ਰਤਾਪ ਸਿੰਘ ਵਿਰਕ ਨੇ ਸਕੂਲ ਵਿਦਿਆਰਥੀਆਂ ਨੂੰ ਆਪਣੇ ਲੈਕਚਰ ਦੋਰਾਨ ਸੰਬੋਧਨ ਕਰਦੇ ਹੋਏ ਅਜੋਕੇ ਸਮੇ ਵਿਚ ਵਿਦਿਆਰਥੀਆ ਨੂੰ ਜੀਵਣ ਵਿਚ ਅਧਿਆਪਕ ਅਤੇ ਮਾਪਿਆ ਦੀ ਭੂਮਿਕਾ ਤੋ ਜਾਣੂ ਕਰਵਾਇਆ ,ਤੇ ਵਿਦਿਆਰਥੀਆ ਨੂੰ ਮਾਪਿਆ ਤੇ ਅਧਿਆਪਕਾ ਪ੍ਰਤੀ ਆਪਣੇ ਫਰਜਾ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।ਇਸ ਮੋਕੇ ਸਕੂਲ ਦੇ ਵਾਇਸ ਪ੍ਰਿੰਸੀਪਲ ਸ਼ਾਮ ਲਾਲ ਗੱਖੜ ਵਲੋ ਸਕੂਲ ਦੀਆ ਪਾਪ੍ਰਤੀਆ ਅਤੇ ਇਸ ਸਾਲ ਦੋਰਾਨ ਪੜ੍ਹਾਈ ਦੀ ਜੋ ਨਵੀ ਤਕਨੀਕ ਇਸ ਸ਼ੈਸ਼ਨ ਵਿਚ ਸ਼ੁਰੂ ਕੀਤੀ ਜਾ ਰਹੀ ਹੈ ਉਹਨਾ ਬਾਰੇ ਸਕੂਲ ਵਿਅਿਾਰਥੀਆਂ ਅਤੇ ਮਾਪਿਆ ਨੂੰ ਜਾਣੂ ਕਰਵਾਇਆ ਤੇ ਸਕੂਲ ਦੁਆਰਾ ਸ਼ੁਰੂ ਕੀਤੀਆ ਜਾ ਰਹੀਆ ਗੇਮਸ, ਅਬੈਕਿਸ ,ਵੈਦਿਕ ਮੈਥ , ਲੈਗੂਏਗ ਲੈਬ ਅਤੇ ਸਮਾਰਟ ਕਲਾਸਾਂ ਬਾਰੇ ,ਜੂਸੀਮਾਸ ਕੰਪਨੀ ਦੁਆਰਾ ਅਬੈਕਿਸ ਅਤੇ ਵੈਦਿਕ ਮੈਥ ਦੇ ਟਿਪਸ ਬਾਰੇ ਵੀੇ ਮਾਪਿਆ ਨੂੰ ਜਾਣੂ ਕਰਵਾਇਆ।ਸਕੂਲ ਪ੍ਰਿੰਸੀਪਲ ਵੱਲੋ ਵੱਖ ਵੱਖ ਕਲਾਸਾ ਚੋ ਪਹਿਲੀ,ਦੂਜੀ ਤੇ ਤੀਜੀ ਪੂਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅੰਤ ਵਿੱਚ ਆਏ ਹੋਏ ਵਿਦਿਆਰਥੀਆ ਦੇ ਮਾਪਿਆਂ ਦਾ ਸਕੂਲ ਪਹੁੰਚਣ ਤੇ ਆਪਣੇ ਬੱਚਿਆਂ ਦੀ ਸਾਰ ਲੈਣ ਲਈ ਸਕੂਲ ਪ੍ਰਿੰਸੀਪਲ ਵੱਲੋ ਧੰਨਵਾਦ ਕੀਤਾ ਗਿਆ।

No comments: