BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਰਮਾ ਬਿਜਾਉਣ ਲਈ ਬਾਦਲ ਸਰਕਾਰ ਪੱਬਾਂ ਭਾਰ

ਸਦੌੜ 20 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ 'ਚ ਕਪਾਹ ਪੱਟੀ ਦੇ ਕਿਸਾਨਾਂ ਨੂੰ 16 ਅਪ੍ਰੈਲ ਤੋਂ ਅੱਠ ਘੰਟੇ ਬਿਜਲੀ ਸਪਲਾਈ ਅਤੇ ਬਿਨਾਂ ਰੋਕ ਨਹਿਰੀ ਪਾਣੀ ਦੀ ਸਪਲਾਈ ਮਿਲੇਗੀ। ਪਾਵਰਕੌਮ ਅਤੇ ਨਹਿਰ ਮਹਿਕਮੇ ਨੇ ਸਰਕਾਰ ਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਹੈ। ਪੰਜਾਬ ਸਰਕਾਰ ਲਈ ਨਰਮੇ-ਕਪਾਹ ਹੇਠਲੇ ਰਕਬੇ ਵਿਚ ਕਟੌਤੀ ਨੂੰ ਰੋਕਣਾ ਮੁਸ਼ਕਲ ਬਣ ਗਿਆ ਹੈ। ਚਿੱਟੇ ਮੱਛਰ ਕਾਰਨ ਬਹੁਤੇ ਕਿਸਾਨ ਐਤਕੀਂ ਜੀਰੀ ਨੂੰ ਤਰਜੀਹ ਦੇ ਰਹੇ ਹਨ ਤੇ ਨਰਮੇ ਹੇਠਲਾ ਰਕਬਾ ਘਟ ਸਕਦਾ ਹੈ। ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਚਿੱਟੇ ਮੱਛਰ ਦੇ ਡਰ ਤੋਂ ਮੁਕਤ ਕਰਨ ਲਈ ਨਦੀਨ ਮਾਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਖੇਤੀ ਮਹਿਕਮਾ ਅਗੇਤੀ ਬਿਜਾਂਦ ਕਰਾਉਣ ਵਾਸਤੇ ਵੀ ਪੱਬਾਂ ਭਾਰ ਹੈ। ਪਾਵਰਕੌਮ ਨੇ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਕਪਾਹ ਪੱਟੀ ਦੇ ਜਿਨਾਂ ਫੀਡਰਾਂ ਤੇ 50 ਫੀਸਦੀ ਨਰਮੇ-ਕਪਾਹ ਦੀ ਬਿਜਾਂਦ ਹੁੰਦੀ ਹੈ, ਉਨਾਂ ਤੋਂ ਕਿਸਾਨਾਂ ਨੂੰ 16 ਅਪ੍ਰੈਲ ਤੋਂ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਨਹਿਰ ਮਹਿਕਮੇ ਨੇ ਵੀ 16 ਅਪ੍ਰੈਲ ਤੋਂ ਹਰ ਤਰਾਂ ਦੀ ਪਾਣੀ ਦੀ ਬੰਦੀ ਰੋਕ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਨਰਮੇ-ਕਪਾਹ ਤੇ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੀਸ ਵੀ ਹਰਿਆਣਾ ਪੈਟਰਨ ਉਤੇ ਕੀਤੀ ਜਾ ਰਹੀ ਹੈ। ਖੇਤੀ ਮਹਿਕਮੇ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਨਰਮੇ-ਕਪਾਹ 'ਤੇ ਮਾਰਕੀਟ ਫੀਸ ਘੱਟ ਹੋਣ ਕਾਰਨ ਕਿਸਾਨ ਜਿਣਸ ਨੂੰ ਹਰਿਆਣਾ ਵਿਚ ਵੇਚਣ ਲਈ ਲੈ ਜਾਂਦੇ ਹਨ, ਜਿਸ ਕਾਰਨ ਕਪਾਹ ਮਿੱਲਾਂ ਮਾਰਕੀਟ ਫੀਸ ਘਟਾਉਣ ਦੀ ਮੰਗ ਕਰ ਰਹੀਆਂ ਸਨ। ਕਾਟਨ ਸੈਸ ਸਰਕਾਰ ਨੇ ਪਹਿਲਾਂ ਹੀ ਮੁਆਫ਼ ਕਰ ਦਿੱਤਾ ਸੀ।

No comments: