BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਰੰਗਮੰਚ ਨੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ

ਪੰਜਾਬੀ ਰੰਗਮੰਚ ਦੀ ਦਸ਼ਾ ਤੇ ਦਿਸ਼ਾ ਤੇ ਗੋਸ਼ਟੀ
ਹੁਸ਼ਿਆਰਪੁਰ, 28 ਮਾਰਚ (ਤਰਸੇਮ ਦੀਵਾਨਾ)-
ਪੰਜਾਬ ਰੰਗਮੰਚ ਦੁਆਰਾ ਸ਼ੰਕਰ ਨਗਰ ਵਿਖ਼ੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ। ਜਿਸ ਵਿਚ ਪੰਜਾਬੀ ਰੰਗਮੰਚ ਦੀ ਦਸ਼ਾ ਅਤੇ ਦਿਸ਼ਾ ਤੇ ਇਕ ਗੋਸ਼ਟੀ ਕੀਤੀ ਗਈ ਜਿਸ ਵਿਚ ਰੰਗਕਰਮੀਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ । ਇਸ ਗੋਸ਼ਟੀ ਦੀ ਪ੍ਰਧਾਨਗੀ ਪੰਜਾਬ ਰੰਗਮੰਚ ਦੇ ਸੰਸਥਾਪਕ ਤੇ ਨਿਰਦੇਸ਼ਕ ਵਿਨੋਦ ਸਿੱਧੂ ਨੇ ਕੀਤੀ ਇਸ ਮੌਕੇ ਤੇ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰਾਂ ਨੂੰ  ਪੰਜਾਬ ਵਿਚ ਰੰਗਮੰਚ ਨੂੰ ਪ੍ਰੋਤਸਾਹਿਤ ਕਰਨ ਲਈ ਜ਼ਰੂਰੀ ਕਦਮ ਚੁਕਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਿਚ ਰੰਗਮੰਚ ਦੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਨਿਖ਼ਾਰਿਆ ਜਾ ਸਕੇ । ਸਿੱਧੂ ਨੇ ਕਿਹਾ ਅੱਜ ਦੇ ਇਲੈਕਟਰੋਨਿਕਸ ਯੁੱਗ ਵਿਚ ਵੱਖ਼-ਵੱਖ਼ ਟੀਵੀ ਚੈਨਲਾਂ ਦੇ ਹੋਣ ਦਾ ਬਾਵਜੂਦ ਆਪਣਾ ਅਹਿਮ ਸਥਾਨ ਰੱਖਦਾ ਹੈ। ਇਸ ਮੌਕੇ ਤੇ ਰਵਿੰਦਰ ਮੁੰਨਾ, ਕਮਲ , ਮੁਕੇਸ਼ ਪੱਟੀ , ਦੀਪਕ, ਰੇਨੂਕਾ, ਗੁਰਮੇਲ ਸਿੰਘ ਧਾਲੀਵਾਲ ਸਹਿਤ ਕਈ ਰੰਗਕਰਮੀ ਮੌਜੂਦ ਸੀ।

No comments: