BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ. ਐਡ. ਕਾਲਜ ਹੁਸ਼ਿਆਰਪੁਰ ਵਿਖੇ 'ਵਾਟਰ ਰਿਚਾਰਜ ਸਿਸਟਮ ਦਾ ਉਦਘਾਟਨ

ਹੁਸ਼ਿਆਰਪੁਰ, 28 ਮਾਰਚ (ਤਰਸੇਮ ਦੀਵਾਨਾ)- ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਡਾ. ਅਨੂਪ ਕੁਮਾਰ ਪ੍ਰਧਾਨ ਕਾਲਜ ਪ੍ਰਬੰਧਕ ਕਮੇਟੀ ਅਤੇ ਪ੍ਰਿੰ. ਡੀ. ਐਲ. ਅਨੰਦ ਸੈਕਟਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਖਾ ਦੇ ਪਾਣੀ ਦੀ ਸੰਭਾਲ ਲਈ ਕਾਲਜ ਵਿਚ 'ਵਾਟਰ ਰਿਚਾਰਜ ਸਿਸਟਮ' ਸਥਾਪਿਤ ਕੀਤਾ ਗਿਆ ਜਿਸ ਦਾ ਉਦਘਾਟਨ ਪ੍ਰੋ. ਪੀ. ਸੀ. ਸ਼ਰਮਾ ਸੰਯੁਕਤ ਸੈਕਟਰੀ ਦੀ ਅਗਵਾਈ  ਹੇਠ ਡਾ. ਰਜਿੰਦਰ ਕੁਮਾਰ ਸ਼ਰਮਾ ਪ੍ਰਧਾਨ ਭੂਮੀ ਐਨ. ਜੀ. ਉ ਨੇ ਕੀਤਾ ਪ੍ਰੋ. ਜਸਵਿੰਦਰ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਸਥਾਪਿਤ ਕੀਤੇ ਜਾ ਰਹੇ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਕਾਲਜ ਦੀ ਇਮਾਰਤ ਦੀਆਂ ਛੱਤਾਂ ਉਤੇ ਇਕੱਠੇ ਹੁੰਦੇ ਵਰਖਾ ਦੇ ਪਾਣੀ ਦੀ ਉਚਿਤ ਸੰਭਾਲ ਕਰਨਾ ਹੈ ਇਸ ਮੌਕੇ ਡਾ. ਰਜਿੰਦਰ ਕੁਮਾਰ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰੋਜ਼ਾਨਾ ਧਰਤੀ ਥੱਲੇ ਪਾਣੀ ਦੇ ਨੀਵੇਂ ਹੁੰਦੇ ਪੱਧਰ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਪੱਧਰ ਨੂੰ ਸਹੀ ਰੱਖਣ ਲਈ ਵਰਖਾ ਦੇ ਪਾਣੀ ਦੀ ਸੰਭਾਲ ਉਤੇ ਜ਼ੋਰ ਦਿਤਾ ਉਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਵੀ ਪਾਣੀ ਦੇ ਸੋਮਿਆਂ ਜਿਵੇਂ ਤਲਾਬ, ਛੱਪੜ ਆਦਿ ਸਾਫ਼ ਰੱਖਣ ਲਈ ਜਾਗਰੂਕ ਕਰਨਾ ਚਾਹੀਦਾ ਹੈ ਇਸ ਮੌਕੇ ਕਾਲਜ ਵਲੋਂ ਭੂਮੀ ਐਨ. ਜੀ. ਉ ਨਾਲ ਇਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਵੀ ਸਾਈਨ ਕੀਤਾ ਗਿਆ ਕਾਲਜ ਦੇ ਪ੍ਰਿੰਸੀਪਲ ਡਾ. ਸ਼ਿਆਮ ਸੁੰਦਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਸ੍ਰੀ ਮਨੋਜ ਸ਼ਰਮਾ ਸੈਕਟਰੀ ਭੂਮੀ ਐਨ. ਜੀ. ਉ, ਲਾਲਾ ਅਮਰਨਾਥ, ਪ੍ਰੋ. ਸ਼ਰਨਜੀਤ ਸੈਣੀ ਕਮੇਟੀ ਮੈਂਬਰ, ਕਾਲਜ ਸਟਾਫ ਵਲੋਂ ਪ੍ਰਿੰਸੀਪਲ ਡਾ. ਸ਼ਿਆਮ ਸੁੰਦਰ ਸ਼ਰਮਾ, ਪ੍ਰੋ. ਐਸ. ਐਸ. ਗਿੱਦਾ, ਡਾ. ਗੁਲਵਿੰਦਰ ਕੌਰ, ਡਾ. ਆਰਤੀ ਸਲੂਜਾ, ਡਾ. ਵਿਪਿੰਦਰ ਨਾਗਰਾ, ਸ੍ਰੀਮਤੀ ਹਰਵਿੰਦਰ ਕੌਰ,  ਡਾ. ਮੋਨਿਕਾ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਰੋਮਾ ਰਲਹਨ, ਪ੍ਰੋ. ਅਰਚਨਾ ਵਾਸੂਦੇਵ, ਡਾ. ਪੂਨਮ ਸੈਣੀ, ਪ੍ਰੋ. ਸ਼ਿਖਾ ਸ਼ਰਮਾ, ਪ੍ਰੋ. ਅੰਕੁਰ ਅਰੋੜਾ,  ਪ੍ਰੋ. ਪੂਨਮ ਮਹਿਤਾ,  ਪ੍ਰੋ. ਨਵਨਿਤਾ ਸੂਦ, ਪ੍ਰੋ. ਜਸਵਿੰਦਰ ਕੌਰ, ਪ੍ਰੋ. ਇੰਦੂ ਸ਼ਰਮਾ, ਪ੍ਰੋ. ਲੋਹਿਤਾ ਦੱਤਾ, ਪ੍ਰੋ. ਸਰਬਜੀਤ ਕੌਰ, ਪ੍ਰੋ. ਸੁਖਵੀਰ ਕੌਰ, ਪ੍ਰੋ. ਪ੍ਰੀਤੀ, ਪਰਵੀਨ ਸੈਣੀ ਅਤੇ ਗੌਰਵ ਹਾਜ਼ਰ ਸਨ।

No comments: