BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਭੂ ਯਿਸੂ ਮਸੀਹ ਦੇ ਸ਼ਹੀਦੀ ਦਿਵਸ ਮੌਕੇ ਮਸੀਹ ਭਾਈਚਾਰੇ ਵੱਲੋਂ ਸ਼ੁਭ ਯਾਤਰਾ ਸਜਾਈ ਗਈ

ਗੁੱਡ ਫਰਾਇਡੇ ਮੌਕੇ ਸਜਾਈ ਸ਼ੁਭ ਯਾਤਰਾ ਦਾ ਦ੍ਰਿਸ਼।
ਰਮਦਾਸ 26 ਮਾਰਚ (ਕੁਲਬੀਰ ਸਿੰਘ ਢਿੱਲੋਂ) ਰਾਜਿਆਂ ਦਾ ਰਾਜ ਚਰਚ ਰਮਦਾਸ ਵਿਖੇ ਫਾਦਰ ਜੋਸ਼ ਮੈਕੂਨਲ ਦੀ ਅਗਵਾਈ ਹੇਠ ਗੁਡ ਫਰਾਈਡੇ ਮੌਕੇ ਸ਼ੁਭ ਯਾਤਰਾ ਸਜਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ ਅਤੇ ਹੱਥਾਂ 'ਚ ਸਲੀਬ ਚੁੱਕ ਕੇ ਪ੍ਰਭੂ ਯਿਸੂ ਮਸੀਹ ਦੀ ਕੁਰਾਬਾਨੀ ਨੂੰ ਯਾਦ ਕੀਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਦਰਸਾਉਂਦੇ ਹੋਏ ਗੀਤਾਂ ਭਜਨਾ ਦੁਆਰਾ ਉਸ ਦੀ ਮਹਿਮਾ ਦਾ ਗੁਣ ਗਾਇਣ ਕੀਤਾ ਗਿਆ ਜਦ ਕਿ ਪ੍ਰਭੁ ਯਿਸੂ ਮਸੀਹ ਦੀ ਕੁਰਬਾਨੀ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ। ਇਸ ਮੌਕੇ ਵਿਲੀਅਮ ਮਸੀਹ ਜੱਟਾ, ਬਾਬੂ ਲੱਖਾ, ਬਾਬੂ ਅਮਰੀਕ ਮਸੀਹ, ਬਾਬੂ ਐਸਟਨ, ਐਜਕ ਮਸੀਹ, ਵਿਕਰਮ ਮਸੀਹ, ਬਲਦੇਵ ਮਸੀਹ, ਬਾਬਾ ਸਰਾਜ ਮਸੀਹ, ਪ੍ਰਗਟ ਮਸੀਹ, ਰਿੰਮਪਲ ਮਸੀਹ, ਰਾਜ ਮਸੀਹ, ਰਕੇਸ਼ ਗਿੱਲ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਮੋਜੂਦ ਸਨ।

No comments: