BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਹਾਈ ਕਮਿਸ਼ਨਰ ਦੀ ਪੋਸਟਿੰਗ ਵੈਬਸਾਈਟ 'ਤੇ ਹੋਈ ਅਪਡੇਟ-ਰਸਮੀ ਕਾਰਜ ਸੰਭਾਲਿਆ

ਸ੍ਰੀ ਸੰਜੀਵ ਕੋਹਲੀ
ਆਕਲੈਂਡ-20 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਨਵੇਂ ਲਗਾਏ ਗਏ ਹਾਈ ਕਮਿਸ਼ਨਰ ਸ੍ਰੀ ਸੰਜੇ ਕੋਹਲੀ ਹੋਰਾਂ ਦੀ ਪੋਸਟਿੰਗ ਸਰਕਾਰੀ ਵੈਬਸਾਈਟ ਉਤੇ ਹੁਣ ਅਪਲੋਡ ਕਰ ਦਿੱਤੀ ਗਈ ਹੈ। ਉਹ ਭਾਵੇਂ ਕਈ ਦਿਨ ਪਹਿਲਾਂ ਇਥੇ ਪਹੁੰਚ ਚੁਕੇ ਸਨ ਅਤੇ ਹੁਣ ਰਸਮੀ ਤੌਰ 'ਤੇ ਸਾਰਾ ਕਾਰਜ ਸੰਭਾਲ ਲਿਆ ਹੈ। ਉਹ ਇੰਡੀਅਨ ਫੌਰਨ ਸਰਵਿਸ 1988 ਬੈਚ ਦੇ ਅਧਿਕਾਰੀ ਹਨ। ਉਹ ਗੁਰਦਾਸਪੁਰ ਨਾਲ ਸਬੰਧ ਰੱਖਦੇ ਹਨ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ ਪੜੇ ਹੋਏ ਹਨ। ਇਸ ਤੋਂ ਪਹਿਲਾਂ ਉਹ ਇੰਡੀਅਨ ਮਿਸ਼ਨ ਵਜੋਂ ਮਿਸਰ, ਸਾਉਦੀ ਅਰਬੀ, ਓਮਾਨ, ਰਸ਼ੀਆ ਅਤੇ ਕਤਰ ਦੇ ਵਿਚ ਅਤੇ ਹੁਣ ਹਾਲ ਹੀ ਵਿਚ ਵਿਦੇਸ਼ ਮੰਤਰਾਲੇ ਦਿੱਲੀ ਵਿਖੇ ਤਾਇਨਾਤ ਸਨ। ਸ੍ਰੀ ਕੋਹਲੀ ਦੀ ਪਤਨੀ ਦਾ ਨਾਂਅ ਰੂਮਾ ਹੈ ਅਤੇ ਉਨਾਂ ਦੋ ਬੇਟੀਆਂ ਅਤੇ ਇਕ ਬੇਟਾ ਹੈ। ਇਕ ਬੇਟੀ ਬੰਗਲੋਰ ਵਿਖੇ ਵਿਆਹੀ ਹੋਈ ਹੈ ਦੂਜੀ ਇਥੇ ਆਈ ਹੈ। ਬੇਟਾ ਦਿੱਲੀ ਵਿਖੇ ਪੜਾਈ ਕਰ ਰਿਹਾ ਹੈ।

No comments: