BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ਵ ਓਰਲ ਹੈਲਥ ਜਾਗਰੂਕਤਾ ਹਫਤੇ ਦਾ ਕੀਤਾ ਸ਼ੁੱਭ ਆਰੰਭ

ਹੁਸ਼ਿਆਰਪੁਰ, 22 ਮਾਰਚ (ਤਰਸੇਮ ਦੀਵਾਨਾ)- ਵਿਸ਼ਵ ਓਰਲ ਹੈਲਥ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਇਸ ਦਿਵਸ ਤਹਿਤ ਮਨਾਏ ਜਾ ਰਹੇ  ਜਾਗਰੂਕਤਾ ਹਫਤੇ ਦਾ ਸ਼ੁੱਭ ਆਰੰਭ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਵੱਲੋਂ ਜਾਗਰੂਕਤਾ ਪ੍ਰਦਰਸ਼ਨੀ ਦਾ ਉਦਘਾਟਨ ਕਰਕੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਬਬੂਟਾ ਨੇ ਦੱਸਿਆ ਕਿ  ਮੂੰਹ, ਦੰਦ ਅਤੇ ਮਸੂੜਿਆਂ ਦੀਆਂ ਬਿਮਾਰੀਆਂ ਅਕਸਰ ਜਾਨਲੇਵਾ ਹੋ ਜਾਂਦੀਆਂ ਹਨ। ਜੇਕਰ ਸਮੇਂ ਸਿਰ ਦੰਦਾਂ ਦੇ ਰੋਗਾਂ ਦੀ ਪਛਾਣ ਅਤੇ ਇਲਾਜ ਹੋ ਜਾਵੇ ਤਾਂ ਆਉਣ ਵਾਲੇ ਸਮੇਂ ਦੀ ਜਟਿਲ ਸਥਿਤੀ ਜਿਵੇਂ ਮਿਹਦਾ, ਜਿਗਰ, ਫੇਂਫੜੇ, ਗੁਰਦੇ, ਦਿਲ, ਦਿਮਾਗ ਅਤੇ ਜਣੇਪੇ ਦੀਆਂ ਸਮਸਿੱਆਵਾਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਨਿਯਮਤ ਸਮੇਂ ਤੇ ਦੰਦਾਂ ਦੀ ਜਾਂਚ ਕਰਵਾਈ ਜਾਵੇ। ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਸਿਹਤ ਦੇ ਪੱਧਰ ਦੀ ਜਾਂਚ ਇਸੇ ਗੱਲ ਤੋਂ ਲਗਾਈ ਜਾ ਸਕਦੀ ਹੈ ਕਿ ਉਸਦੇ ਦੰਦ ਕਿੰਨੇ ਤੰਦਰੁਸਤ ਹਨ। ਜਾਗਰੂਕਤਾ ਹਫਤੇ ਦੌਰਾਨ ਆਮ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਪ੍ਰਤੀ ਸੁਚੇਤ ਕਰਨਾ ਅਤੇ ਦੰਦਾਂ ਦੀ ਨਿਯਮਤ ਜਾਂਚ ਪ੍ਰਤੀ ਪ੍ਰੇਰਿਤ ਕਰਨਾ ਇਸ ਜਾਗਰੂਕਤਾ ਹਫਤੇ ਦਾ ਮੁਖ ਉਦੇਸ਼ ਹੈ। ਇਸ ਮੌਕੇ ਤੇ ਦੰਦਾ ਦੀ ਸੰਭਾਲ ਸਬੰਧੀ ਵਿਸ਼ੇ ਤੇ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸਕੂਲ ਦੀਆਂ ਵਿਦਿਆਰਥਣਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ। ਮੁਕਾਬਲਿਆਂ ਦੌਰਾਨ ਕ੍ਰਮਵਾਰ ਆਕੀ, ਵੰਦਨਾ ਅਤੇ ਰਵਿੰਦਰ ਕੌਰ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਓਰਲ ਹੈਲਥ ਜਾਗਰੂਕਤਾ ਹਫਤੇ ਤਹਿਤ 21 ਮਾਰਚ ਤੋਂ 28 ਮਾਰਚ ਤੱਕ ਜ਼ਿਲੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦੰਦਾਂ ਦੀ ਸਿਹਤ ਸੰਭਾਲ ਅਧੀਨ ਡੈਂਟਲ ਚੈਕਅਪ, ਪ੍ਰਦਰਸ਼ਨੀਆਂ, ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀਆਂ ਅਤੇ ਇਸ ਸਬੰਧੀ ਵੱਖ-ਵੱਖ ਤਰਾਂ ਦੀ ਜਾਗਰੂਕਤਾ ਸਮੱਗਰੀ ਵੰਡੀ ਜਾ ਰਹੀ ਹੈ। ਇਨਾਂ ਸਮੂਹ ਗਤੀਵਿਧੀਆਂ ਦਾ ਨਿਰੀਖਣ ਜ਼ਿਲਾ ਡੈਂਟਲ ਹੈਲਥ ਅਫਸਰ ਡਾ.ਕੇ.ਐਸ.ਜ਼ਾਖੂ ਦੀ ਯੋਗ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਜੋਕੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਨਿਘਾਰ ਆਉਣ ਕਾਰਣ ਮੂੰਹ ਦੇ ਕੈਂਸਰ, ਐਚ.ਆਈ.ਵੀ., ਹੈਪਾਟਾਈਟਸ ਆਦਿ ਭਿਆਨਕ ਬਿਮਾਰੀਆਂ ਵਿੱਚ ਚੌਖਾ ਵਾਧਾ ਹੋ ਚੁੱਕਾ ਹੈ। ਇਨਾਂ ਚੀਜ਼ਾਂ ਦਾ ਦੁਸ਼ਪ੍ਰਭਾਵਾਂ ਦੇ ਲੱਛਣ ਸੱਭ ਤੋਂ ਪਹਿਲਾਂ ਮੂੰਹ ਵਿੱਚ ਹੀ ਨਜ਼ਰ ਆਉਂਦੇ ਹਨ। ਚੰਗੀ ਸਿਹਤ ਤੇ ਡੈਂਟਲ ਬਿਮਾਰੀ ਤੋਂ ਰਹਿਤ ਵਿਅਕਤੀਆਂ ਨੂੰ ਵੀ ਸਾਲਾਨਾ ਘੱਟੋ-ਘੱਟ ਇੱਕ ਜਾਂ ਦੋ ਵਾਰ ਡੈਂਟਲ ਚੈਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ।  ਉਨਾਂ ਇਸ ਮੌਕੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਾਗਰੂਕਤਾ ਹਫਤੇ ਤਹਿਤ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਲਾਭ ਜ਼ਰੂਰ ਪ੍ਰਾਪਤ ਕਰਨ। ਡੈਂਟਲ ਵਿਭਾਗ ਦੀ ਟੀਮ ਵਿੱਚ ਡਾ.ਬਲਜੀਤ ਕੌਰ, ਡਾ.ਨਵਨੀਤ ਕੌਰ, ਡਾ.ਸਨਮ ਸੰਧ, ਡਾ.ਜਗਦੀਸ਼ ਚੰਦਰ ਵੱਲੋਂ ਮਰੀਜ਼ਾਂ ਦਾ ਡੈਂਟਲ ਚੈਕਅਪ ਕੀਤਾ ਗਿਆ ਅਤੇ ਜਾਗਰੂਕਤਾ ਸਮੱਗਰੀ ਵੰਡੀ ਗਈ। ਇਸ ਅਵਸਰ ਤੇ ਉਕਤ ਤੋਂ ਇਲਾਵਾ ਐਸ.ਐਮ.ਓ. ਵਿਨੋਦ ਸਰੀਨ ਅਤੇ ਸਤਪਾਲ ਗੋਜਰਾ, ਡਾ.ਅਮਰਜੀਤ ਲਾਲ, ਡਾ. ਸਵਾਤੀ, ਡਾ.ਕਮਲੇਸ਼, ਡਾ.ਰਾਜਵੰਦ, ਡਾ.ਗੁਨਦੀਪ ਕੌਰ, ਪ੍ਰਿੰਸੀਪਲ ਮ.ਪ.ਹ.ਵ.ਫ. ਸਰੋਜ, ਜ਼ਿਲਾ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਇਏ, ਹਰਬੰਸ ਲਾਲ, ਦਵਿੰਦਰ ਕੁਮਾਰ ਆਦਿ ਨੇ ਸ਼ਮੂਲੀਅਤ ਕੀਤੀ।

No comments: