BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਨਜ਼ ਕਲੱਬ ਐਕਸ਼ਨ ਨੇ ਸ਼ਹੀਦ ਭਗਤ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਂਟ

ਹੁਸ਼ਿਆਰਪੁਰ 23 ਮਾਰਚ (ਤਰਸੇਮ ਦੀਵਾਨਾ)- ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜ਼ਲੀ ਸਮਾਰੋਹ ਦਾ ਆਯੋਜ਼ਨ ਸ.ਐ.ਸਕੂਲ ਨਈ ਅਬਾਦੀ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਜਿਸ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਾਰੇ ਬੜੀ ਵਿਸਤਾਰ ਨਾਲ ਦੱਸਿਆਂ ਗਿਆ ਅਤੇ ਬੱਚਿਆਂ ਨੂੰ ਸ਼ਹੀਦਾ ਦੇ ਪੂਰਨਿਆਂ 'ਤੇ ਚਲਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਆਰ.ਟੀ.ਆਈ.ਫੋਰਮ ਪੰਜਾਬ ਰਾਜੀਵ ਵਸ਼ਿਸ਼ਟ ਨੇ ਭਰਿਸ਼ਟਾਚਾਰ ਦੀ ਸਮਾਪਤੀ ਨੂੰ ਸ਼ਹੀਦਾ ਲਈ ਅਸਲ ਸ਼ਰਧਾਂਜ਼ਲੀ ਦੱਸਿਆਂ। ਜ਼ੋਨ ਚੈਅਰਮੈਨ ਲਾਇਨ ਭੁਪਿੰਦਰ ਗੱਗੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦਾਂ ਦਾ ਸੁੱਪਨਾ ਅਜ਼ਾਦ ਖੁਸ਼ਹਾਲ ਅਤੇ ਹਰਿਆ ਭਰਿਆ ਭਾਰਤ ਸੀ। ਉਹਨਾਂ ਕਿਹਾ ਸ਼ਹੀਦਾ ਦਾ ਸੁੱਪਨਾ ਪੂਰਾ ਕਰਨ ਲਈ ਸਾਨੂੰ ਵਾਤਾਵਰਣ ਸੰਬਧੀ ਜਾਗਰੂਕ ਹੋਣਾ ਵੀ ਜਰੂਰੀ ਹੈ। ਪਧਾਨ ਲਾਇਨ ਹਰਜਿੰਦਰ ਸਿੰਘ ਰਾਜਾ ਨੇ ਸਭ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁੱਕਤ ਭਾਰਤ ਸਿਰਜਣ ਲਈ ਅਪੀਲ ਕੀਤੀ। ਐਸ.ਡੀ.ਓ. ਵਾਟਰ ਸਪਲਾਈ ਲਾਇਨ ਮਨਜੀਤ ਸਿੰਘ ਸਹੋਤਾ ਨੇ ਪਾਣੀ ਦੇ ਡਿਗੱਦੇ ਸਤਰ ਤੇ ਚਿੰਤਾ ਪਗਟਾਉਂਦੇ ਕਿਹਾ ਕਿ ਪਾਣੀ ਜੀਵਨ ਹੈ। ਉਹਨਾਂ ਸਭਨੂੰ ਪਾਣੀ ਬਚਾਉਣ ਦੇ ਤਰੀਕਿਆਂ ਵਾਰੇ ਜਾਣੂ ਕਰਵਾਇਆਂ ਅਤੇ ਇਸ ਮੌਕੇ ਪਾਣੀ ਬਚਾਉਣ ਅਤੇ ਲੋਕਾ ਨੂੰ ਪਾਣੀ ਦੀ ਅਹਿਮੀਅਤ ਪਤੀ ਜਾਣੂ ਕਰਨਾਉਣ ਦਾ ਪ੍ਰਣ ਦਵਾਇਆ। ਸਕੂਲ ਇੰਚਾਰਜ਼ ਦੀਪਕ ਵਸ਼ਿਸ਼ਟ ਨੇ ਕਿਹਾ ਕਿ ਸਿੱਖਿਆਂ ਦੇ ਪਚਾਰ ਪਸਾਰ ਬਿਨਾਂ ਸ਼ਹੀਦਾ ਦਾ ਸਪੱਨਾ ਪੂਰਾ ਨਹੀਂ ਕੀਤਾ ਜਾ ਸਕਦਾ ਇਸ ਲਈ ਦੇਸ਼ ਦੇ ਕੋਨੇ ਕੋਨੇ ਵਿੱਚ ਸਾਖ਼ਤਰਾ ਬਹੁਤ ਜਰੂਰੀ ਹੈ। ਇਸ ਮੌਕੇ ਚੇਅਰਮੈਨ ਆਰ.ਟੀ.ਆਈ.ਫੋਰਮ ਪੰਜਾਬ ਰਾਜੀਵ ਵਸ਼ਿਸ਼ਟ, ਪਧਾਨ ਲਾਇਨ ਹਰਜਿੰਦਰ ਸਿੰਘ ਰਾਜਾ, ਜ਼ੋਨ ਚੈਅਰਮੈਨ ਲਾਇਨ ਭੁਪਿੰਦਰ ਗੱਗੀ, ਲਾਇਨ ਮਨਜੀਤ ਸਿੰਘ ਸਹੋਤਾ ਸੀਮਾਂ ਰਾਣੀ, ਆਸ਼ਾ ਰਾਣੀ, ਦਲਜੀਤ ਕੌਰ, ਰਾਣੀ, ਬੱਚੇ ਅਤੇ ਉਨਾਂ ਦੇ ਮਾਤਾ ਪਿਤਾ ਸਹਿਤ ਕਈ ਪਤਵੰਤੇ ਸ਼ਾਮਿਲ ਹੋਏ।

No comments: