BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਜ਼ਿਊਲਰ ਦੀ ਦੁਕਾਨ ਤੋਂ ਗਹਿਣਾ ਚੁਰਾ ਕੇ ਭੱਜ ਰਹੇ ਲੁਟੇਰੇ ਤੋਂ ਵਾਪਿਸ ਖੋਹਿਆ ਬੈਗ

  • ਲਾਗੇ ਕੌਫੀ ਪੀ ਰਹੇ ਇਕ 28 ਸਾਲਾ ਵਿਅਕਤੀ ਨੇ ਕੀਤਾ ਲੁਟੇਰੇ ਦਾ ਪਿੱਛਾ
  • ਬੈਗ ਵਾਪਿਸ ਖੋਹਦਿਆਂ ਕੁਝ ਗਹਿਣੇ ਰਹਿ ਗਏ ਲੁਟੇਰੇ ਦੀ ਕਾਰ ਵਿਚ
28 ਸਾਲਾ ਤਵਿਤਾ ਮਾਇਲੋ।
ਆਕਲੈਂਡ-20 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਮੰਗਲਵਾਰ ਨਿਊਲਿਨ ਦੇ 'ਲਿਨਮਾਲ ਸ਼ਾਪਿੰਗ ਸੈਂਟਰ' ਵਿਖੇ ਸਥਾਪਿਤ ਇਕ ਭਾਰਤੀ ਦੀ ਜਿਊਲਰੀ ਦੁਕਾਨ 'ਲੋਟਸ ਗੋਲਡ ਜਿਊਲਰੀ' ਉਤੇ ਲੁੱਟ ਦੀ ਵਾਰਦਾਤ ਹੋਈ ਸੀ। ਸਵੇਰੇ 9.50 ਵਜੇ ਇਕ ਹਥਿਆਰਬੰਦ ਆਦਮੀ ਦੁਕਾਨ ਅੰਦਰ ਦਾਖਿਲ ਹੋਇਆ ਸੀ ਅਤੇ ਉਥੇ ਕੰਮ ਕਰ ਰਹੀ ਮਹਿਲਾ ਵਰਕਰ ਨੂੰ ਹੇਠਾਂ ਲੇਟ ਜਾਣ ਵਾਸਤੇ ਕਿਹਾ ਸੀ।  ਚਿੱਟੇ ਦਿਨ ਉਹ ਲੁਟੇਰਾ ਸ਼ੋਅਕੇਸ ਦਾ ਸ਼ੀਸ਼ਾ ਭੰਨ ਕੇ ਕੀਮਤੀ ਗਹਿਣੇ ਚੁਰਾ ਕੇ ਭੱਜ ਗਿਆ ਸੀ, ਪਰ ਜਦੋਂ ਉਹ ਆਪਣੀ ਕਾਰ ਵਿਚ ਬੈਠ ਕੇ ਨਿਕਲ ਹੀ ਰਿਹਾ ਸੀ ਤਾਂ ਲਾਗੇ ਹੀ ਇਕ ਕੌਫੀ ਪੀ ਰਹੇ 28 ਸਾਲਾ ਤਵਿਤਾ ਮਾਲੂ ਨਾਂਅ ਦੇ ਵਿਅਕਤੀ ਨੇ ਇਸ ਸ਼ੱਕੀ ਵਿਅਕਤੀ ਨੂੰ ਵੇਖ ਲਿਆ ਅਤੇ ਪਿੱਛਾ ਕਰਕੇ ਬੈਗ ਵਾਪਿਸ ਖੋਹ ਲਿਆ। ਇਸ ਦੌਰਾਨ ਕੁਝ ਗਹਿਣੇ ਕਾਰ ਅੰਦਰ ਹੀ ਰਹਿ ਗਏ ਅਤੇ ਉਹ ਖਿਸਕ ਗਿਆ। ਇਸ ਨੌਜਵਾਨ ਨੂੰ ਸਥਾਨਕ ਹੀਰੋ ਮੰਨਿਆ ਜਾ ਰਿਹਾ ਹੈ ਅਤੇ ਲੋਕਾਂ ਨੇ ਇਸ ਦੀ ਬਹਾਦਰੀ ਦੀ ਫੇਸਬੁੱਕ ਅਤੇ ਤਰੀਫ ਕੀਤੀ ਹੈ। ਇਸ ਨੌਜਵਾਨ ਨੇ ਇਹ ਸੁਨੇਹਾ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਇਕ ਦੂਜੇ ਦੀ ਅਜਿਹੇ ਮੌਕਿਆਂ ਉਤੇ ਸਹਾਇਤਾ ਕਰਨੀ ਚਾਹੀਦੀ ਹੈ। ਇਕ ਅੰਦਾਜੇ ਮੁਤਾਬਿਕ ਉਸਨੇ 50000 ਡਾਲਰ ਤੱਕ ਦੇ ਗਹਿਣੇ ਬਚਾ ਲਏ ਸਨ।

No comments: