BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ਿਆ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕ ਆਯੋਜਿਤ

ਹੁਸ਼ਿਆਰਪੁਰ, 21 ਮਾਰਚ (ਤਰਸੇਮ ਦੀਵਾਨਾ)- ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿਕ 119 ਵੱਲੋਂ ਸਮਾਜ ਵਿੱਚ ਵੱਧ ਰਹੇ ਨਸ਼ਿਆਂ ਦੇ ਪ੍ਰਕੋਪ ਤੋਂ ਜਾਗਰੂਕ ਕਰਵਾਉਣ ਲਈ ਹੁਸ਼ਿਆਰਪੁਰ ਦੇ ਵਾਰਡ ਨੰਬਰ 22 (ਪਿੱਪਲਾਂਵਾਲਾ) ਵਿਖੇ ਨੁੱਕੜ ਨਾਟਕ ਪੰਜਾਬ ਬੋਲਦਾ ਹੈ ਦਾ ਪ੍ਰਦਰਸ਼ਨ ਵਾਇਸ ਡਿਸਟਿਕ ਗਵਰਨਰ 1 ਐਲੀ ਕਮਲ ਕੇ. ਵਰਮਾ ਦੇ ਦਿਸ਼ਾ ਨਿਰਦੇਸ਼ ਤੇ ਕੀਤਾ ਗਿਆ। ਜਿਸ ਮੌਕੇ ਇਲਾਕੇ ਦੇ ਪ੍ਰਤੀਨਿਧ ਗੁਰਪ੍ਰੀਤ ਕੌਰ ਐਮ.ਸੀ. ਅਤੇ ਹਲਕਾ ਵਿਧਾਇਕ ਸ਼ਾਮ ਸੁੰਦਰ ਅਰੋੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਨੁਕੜ ਨਾਟਕ ਪੰਜਾਬ ਬੋਲਦਾ ਹੈ ਐਲੀ ਅਸ਼ੋਕ ਪੁਰੀ ਦਾ ਨਸ਼ਿਆਂ ਦੇ ਖਿਲਾਫ ਐਲਾਨ ਹੈ, ਜਿਸ ਵਿੱਚ ਉਹਨਾਂ ਦੇ ਨਾਲ ਬੀ.ਐਸ.ਢਿੱਲੋ (ਸਰਪੰਚ), ਅਨਮੋਲ ਕੁਮਾਰ (ਕਾਲਜ ਵਿਦਿਆਰਥੀ), ਸੰਜੀਵ ਸੋਂਧੀ ਅਤੇ ਜਸਪਾਲ ਕੁਮਾਰ ਨੇ ਨਸ਼ਿਆਂ ਦੇ ਗੈਂਗ ਦੀ ਨੁਮਾਇੰਦਗੀ ਕੀਤੀ ਹੈ। ਇਸ ਮੌਕੇ ਤੇ ਐਲੀ ਕਮਲ ਕੇ. ਵਰਮਾ ਨੇ ਵਿਸ਼ੇਸ਼ ਮਹਿਮਾਨ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਦੱਸਿਆ ਕਿ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿਕ 119 ਵੱਲੋਂ ਨਸ਼ਿਆਂ ਦੇ ਪ੍ਰਕੋਪ ਤੋਂ ਸਮਾਜ ਨੂੰ ਸੁਚੇਤ ਕਰਨ ਲਈ ਨੋ ਡਰੱਗਸ ਪਰਮਾਨੈਂਟ ਪ੍ਰੋਜੈਕਟ ਚਲਾਇਆ ਜਾਵੇਗਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕ ਸ਼ਾਮ ਸੁੰਦਰ ਅਰੋੜਾ ਜੀ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕੇ ਨੌਜਵਾਨ ਸਾਡੇ ਸਮਾਜ ਦਾ ਬਹੁਮੁੱਲਾ ਖਜਾਨਾ ਹਨ, ਜਿਸ ਨੂੰ ਬਚਾਉਣ ਲਈ ਅਲਾਇੰਸ ਕਲੱਬ ਅਤੇ ਕਮਲ ਕੇ. ਵਰਮਾ ਦਾ ਇਹ ਇੱਕ ਸ਼ਲਾਘਾਯੋਗ ਕਦਮ ਹੈ, ਉਹਨਾਂ ਆਖਿਆ ਕਿ ਇਹਨਾਂ ਨੇ ਆਪਣਾ ਪਿੰਡ ਪਿੱਪਲਾਂਵਾਲੇ ਤੋਂ ਇਸ ਪ੍ਰੋਗਰਾਮ ਸ਼ੁਰੂ ਕਰ ਕੇ ਆਪਣੇ ਇਲਾਕੇ ਨਾਲ ਪ੍ਰਤੀਬੱਧਤਾ ਦਾ ਸਬੂਤ ਦਿੱਤਾ ਹੈ। ਉਹਨਾਂ ਇਹ ਵੀ ਆਖਿਆ ਕਿ ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਨੇ ਪਿਛਲੇ 30 ਸਾਲਾਂ ਤੋਂ ਸਮਾਜ ਨੂੰ ਸੁਚੇਤ ਕਰਨ ਲਈ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਪ੍ਰਤੀਬੱਧਤਾ ਨਿਭਾਇਆ ਹੈ, ਜਿਸ ਲਈ ਅਸ਼ੋਕ ਪੁਰੀ ਅਤੇ ਉਹਨਾਂ ਦੇ ਸਾਥੀ ਵਧਾਈ ਦੇ ਪਾਤਰ ਹਨ।    ਪ੍ਰੋਗਰਾਮ ਦੇ ਅਖੀਰ ਵਿੱਚ ਵਿਸ਼ੇਸ਼ ਮਹਿਮਾਨ ਪ੍ਰਦੀਪ ਕੁਮਾਰ, ਹਰਵਿੰਦਰ ਬੈਂਸ, ਐਲੀ ਅਸ਼ੋਕ ਪੁਰੀ ਅਤੇ ਹਲਕਾ ਵਿਧਾਇਕ ਸ਼ਾਮ ਸੁੰਦਰ ਅਰੋੜਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

No comments: