BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੱਧ ਸ਼੍ਰੀ ਬਾਬਾ ਬਾਲਕ ਨਾਥ ਦੇ ਜੋੜ ਮੇਲੇ ਨੂੰ ਸਮਰਪਿਤ ਪ੍ਰਭਾਤਫੇਰੀਆਂ ਜਾਰੀ

ਹੁਸ਼ਿਆਰਪੁਰ, 22 ਮਾਰਚ (ਤਰਸੇਮ ਦੀਵਾਨਾ)- ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਚੇਤ ਮਹੀਨੇ ਦੇ ਜੋੜ ਮੇਲੇ ਨੂੰ ਸਮਰਪਿਤ ਪ੍ਰਭਾਤਫੇਰੀਆਂ ਮੰਦਰ ਬਾਬਾ ਬਾਲਕ ਨਾਥ ਜੀ ਗਲੀ ਨੰਬਰ 13 ਮੁਹੱਲਾ ਕਮਾਲਪੁਰ ਤੋਂ ਗੱਦੀ ਨਸ਼ੀਨ ਭਗਤ ਸੁਰਿੰਦਰ ਸਿੰਘ ਬਾਬਾ ਬੂਟਾ ਜੀ ਦੀ ਯੋਗ ਅਗਵਾਈ ਹੇਠ ਸਜਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸੌਰਭ ਸ਼ਰਮਾ 'ਭਗਤ' ਜੀ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਪ੍ਰਭਾਤਫੇਰੀ ਆਰੰਭ ਕਰਕੇ ਬੀਬੀ ਬਲਵਿੰਦਰ ਕੌਰ,ਬੀਬੀ ਕੁਲਵਿੰਦਰ ਕੌਰ ਅਤੇ ਹੋਰ ਸੰਗਤਾਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਸਿੱਧ ਬਾਬਾ ਬਾਲਕ ਨਾਥ ਜੀ ਮਹਾਰਾਜ ਦੇ ਗੁਣ ਗਾਇਨ ਕਰਨ ਉਪਰੰਤ ਸ਼ਰਧਾਲੂ ਸੰਗਤਾਂ ਦੇ ਗ੍ਰਹਿ ਵਿਖੇ ਜਾ ਕੇ ਦੀਵਾਨ ਸਜਾਉਂਦੀਆਂ ਹਨ ਅਤੇ ਭਜਨ ਕੀਰਤਨ ਕਰਦੀਆਂ ਹਨ।ਅੱਜ ਦਾ ਸਮਾਗਮ ਟਿੱਬਾ ਸਾਹਿਬ ਵਿਖੇ ਵਿਜੇ ਗੁਪਤਾ ਦੇ ਗ੍ਰਹਿ ਵਿਖੇ ਕਰਵਾਇਆ ਗਿਆ।ਇਸ ਮੌਕੇ ਮਨੋਹਰ ਲਾਲ, ਸੋਨੂੰ, ਸੋਰਵ ਕੁਮਾਰ ਸ਼ਰਮਾ, ਅਭਿਸ਼ੇਕ, ਤਨੂੰ-ਮਨੂੰ, ਅਦਿਤੀ ਸ਼ਰਮਾ, ਮੀਨਾ ਸ਼ਰਮਾ, ਸੁਨੀਤਾ, ਵੀਨਾ, ਆਸ਼ੂ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਿਰ ਸਨ।ਭਗਤ ਸੁਰਿੰਦਰ ਸਿੰਘ ਬਾਬਾ ਬੂਟਾ ਜੀ ਨੇ ਦੱਸਿਆ ਕਿ ਚੇਤ ਮਹੀਨੇ ਦੇ ਜੋੜ ਮੇਲੇ ਨੂੰ ਮਨਾਉਣ ਹਿੱਤ ਪ੍ਰਭਾਤਫੇਰੀਆਂ 14 ਅਪ੍ਰੈਲ ਤੱਕ ਚੱਲਣਗੀਆਂ।ਇਸ ਸੰਬੰਧੀ ਵਿਸ਼ੇਸ਼ ਯਾਤਰਾ 30 ਅਪ੍ਰੈਲ ਨੂੰ ਗੁਫਾ ਸਿੱਧ ਬਾਬਾ ਬਾਲਕ ਨਾਥ ਜੀ ਦੇ ਅਸਥਾਨ ਅਤੇ ਮਾਤਾ ਰਤਨੋ ਜੀ ਦੇ ਅਸਥਾਨ ਸ਼ਾਹ ਤਲਾਈ ਤੱਕ ਲਿਜਾਈ ਜਾਵੇਗੀ।

No comments: