BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇੱਕੋ ਰਾਤ ਹੋਈਆਂ ਚਾਰ ਚੋਰੀਆਂ

ਚੋਰੀ ਦੀਆਂ ਵੱਖ-ਵੱਖ ਤਸਵੀਰਾਂ
ਦੁਸਾਂਝ ਕਲਾਂ 29 ਮਾਰਚ (ਸੁਰਿੰਦਰ ਪਾਲ ਕੁੱਕੂ)- ਬੀਤੀ ਰਾਤ ਵੱਖੁੋਵੱਖ ਚਾਰ ਪਿੰਡਾਂ ਵਿੱਚ ਚੋਰੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੇਜਿੰਦਰ ਕੁਮਾਰ ਪੁੱਤਰ ਰਾਮ ਪਾਲ ਵਾਸੀ ਕਾਲਾ ਨੇ ਦੱਸਿਆ ਕਿ ਬੀਤੀ ਰਾਤ ਮੈਂ ਆਪਣੇ ਪਸ਼ੂਆਂ ਨੂੰ ਹਵੇਲੀ ਬੰਨ੍ਹ ਕੇ ਘਰ ਚਲਾ ਗਿਆ ਸੀ। ਸਵੇਰੇ ਜਦੋਂ ਮੈਂ ਧਾਰਾਂ ਚੋਣ ਲਈ ਹਵੇਲੀ ਆਇਆ ਤਾਂ ਵੇਖਿਆ ਜਿੰਦਾ ਟੁੱਟਾ ਹੋਇਆ ਸੀ ਤੇ ਕੀਲਿਆਂ ਤੇ ਦੋ ਮੱਝਾਂ ਨਹੀਂ ਸਨ।ਇੱਕ ਮੱਝ ਚੋਰੀ ਹੋ ਗਈ ਸੀ ਅਤੇ ਦੂਸਰੀ ਮੱਝ ਲਾਗਲੇ ਖੇਤਾਂ ਵਿੱਚੋਂ ਮਿਲੀ ਅਤੇ ਸਰੀਰ ਤੇ ਸੂਏ ਮਾਰੇ ਹੋਏ ਸਨ ਤੇ ਖੂਨ ਵਗ ਰਿਹਾ ਸੀ। ਇਸੇ ਤਰ੍ਹਾਂ ਅਮਰਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਠਾਣੇਦਾਰ ਵਾਸੀ ਕੋਟ ਗਰੇਵਾਲ ਨੇ ਵੀ ਦੱਸਿਆ ਕਿ ਬੀਤੀ ਰਾਤ ਮੇਰੀ ਹਵੇਲੀ ਵਿੱਚੋਂ ਇੱਕ ਸੱਜਰ ਸੂਈ ਮੱਝ ਅਤੇ ਕੱਟੀ ਚੋਰੀ ਹੋ ਗਈ ਹੈ। ਇਸਦਾ ਪਤਾ ਉਦੋਂ ਲੱਗਾ ਜਦੋਂ ਮੇਂ ਸਵੇਰੇ ਧਾਰਾਂ ਚੋਣ ਹਵੇਲੀ ਆਇਆ।ਪਿੰਡ ਵਿਰਕ ਦੇ ਸੁਰਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਵਿਰਕ ਨੇ ਦੱਸਿਆਂ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ੧੨ ਤੋਂ ੨ ਵਜੇ ਵਿਚਕਾਰ ੮ੁ੯ ਲੁਟੇਰੇ ਜੀਪਾਂ ਵਿੱਚ ਆਏ ਅਤੇ ਮਜਦੂਰ ਰਮੇਸ਼ ਨਾਲ ਕੁੱਟਮਾਰ ਕਰਕੇ ਉਸਨੂੰ ਮੰਜੇ ਨਾਲ ਬੰਨ੍ਹ ਕੇ ਤਿੰਨ ਮਹਿੰਗੇ ਭਾਅ ਦੀ ਮੱਝਾਂ ਚੋਰੀ ਕਰਕੇ ਲੈ ਗਏ। ਬਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਇੰਦਣਾ ਕਲਾਸਕੇ ਨੇ ਦੱਸਿਆ ਕਿ ਬੀਤੀ ਰਾਤ ਮੇਰੇ ਖੂਹ ਤੋਂ ਜਨਰੇਟਰ ਦਾ ਅਲਟੀਨੇਟਰ ਚੋਰੀ ਕਰਕੇ ਲੈ ਗਏ। ਇਹਨਾਂ ਚੋਰੀਆਂ ਕਰਕੇ ਦੁਸਾਂਝ ਕਲਾਂ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

No comments: