BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝ ਕਲਾਂ ਵਿਖੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਇਆਂ ਨਾਟਕ ਮੇਲਾ

ਮਸ਼ਾਲ ਮਾਰਚ ਮੌਕੇ ਇਨਕਲਾਬ ਜਿੰਦਾਬਾਦ ਦੇ ਨਾਹਰਿਆਂ ਨਾਲ ਗੂੰਜਿਆ ਪਿੰਡ ਦੁਸਾਂਝ ਕਲਾਂ
ਇਨਕਲਾਬੀ ਨਾਟਕ ਮੇਲੇ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 22 ਮਾਰਚ (ਸੁਰਿੰਦਰ ਪਾਲ ਕੁੱਕੂ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਯੂਨਿਟ ਦੁਸਾਂਝ ਕਲਾਂ ਅਤੇ ਰਣਵੀਰ ਮੌਲਵੀ ਸਪੋਰਟਸ ਵੈਲਫ਼ੇਅਰ ਸੁਸਾਇਟੀ ਅਤੇ ਐਨ.ਆਰ .ਆਈਜ਼ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੁਸਾਂਝ ਕਲਾਂ ਵਿਖੇ ਨਾਟਕ ਮੇਲਾ ਕਰਵਾਇਆ ਗਿਆ। ਸ਼ਾਮ 7 ਵਜੇ ਸ਼ਹੀਦਾਂ ਦੀ ਯਾਦ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ ਅਤੇ ਰਾਤ ਨੂੰ 9 ਵਜੇ ਮਾਨਵਤਾ ਕਲਾ ਮੰਚ ਨਗਰ ਵਲੋ ਨਾਟਕ ਅੱਛੇ ਦਿਨ ਆਣੇ ਵਾਲੇ ਹੈ ਅਤੇ ਹੋਰ ਇਨਕਲਾਬੀ ਨਾਟਕ ਖੇਡੇ ਗਏ ਅਤੇ ਕੋਰੀੳਗ੍ਰਾਫੀਆ ਪੇਸ਼ ਕੀਤੀਆਂ ਪੇਸ ਕੀਤੀਆਂ ਗਈ ਅਤੇ ਪਿੰਡ ਦੇ ਬੱਚਿਆਂ ਵਲੋਂ ਕੋਰੀਓਗ੍ਰਾਫੀਆਂ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਜਸਵਿੰਦਰ ਸਿੰਘ ਢੇਸੀ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਮੰਗਤ ਰਾਮ ਪਾਸਲਾ, ਮਾ. ਸ਼ਿੰਗਾਰਾ ਸਿੰਘ ਦੁਸਾਝ ਅਤੇ ਹੋਰ ਬਲਾਰਿਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕਰਨਗੇ।ਇਸ ਸਮੇ ਪਿੰਡ ਦੁਸਾਂਝ ਕਲਾਂ ਦੇ ਖਿਡਾਰੀਆਂ ਵਲੋ ਵੱਖ ਵੱਖ ਖੇਤਰਾ ਵਿਚ ਮਾਰੀਆਂ ਗਈਆਂ ਮੱਲਾ ਬਦਲੇ ਸਨਮਾਨਤ ਕੀਤਾ ਗਿਆ। ਸ਼ਹੀਦ ਭਗਤ ਸਿੰਘ ਵੈਲਫ਼ੇਅਰ ਸੁਸਾਇਟੀ ਵਲੋ ਮਾਨਵਤਾ ਕਲਾ ਮੰਚ ਨੂੰ ਨਗਦ ਰਾਸੀ ਦੇ ਕੇ ਸਨਮਾਨਿਤ ਵੀ ਕੀਤਾ ਗਿਆਂ।

No comments: