BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰੋੜਾਂ ਰੁਪਏ ਨਾਲ ਬਣੀ ਹਸਪਤਾਲ ਦੀ ਇਮਾਰਤ ਸਿਹਤ ਸਹੂਲਤਾਂ ਦੇਣ ਤੋਂ ਵਾਂਝੀ

ਗੁਰੂਹਰਸਹਾਏ, 21 ਮਾਰਚ (ਮਨਦੀਪ ਸਿੰਘ ਸੋਢੀ)- ਪੰਜਾਬ ਸਰਕਾਰ ਦੁਆਰਾ ਕਰੋੜਾਂ ਰੁਪਏ ਖਰਚ ਕੇ ਗਰੀਬਾਂ ਅਤੇ ਆਮ ਲੋਕਾਂ ਵਾਸਤੇ ਸਰਕਾਰੀ ਹਸਪਤਾਲਾਂ ਦੀਆਂ ਇਮਾਰਤਾਂ ਬਣਵਾਈਆਂ ਜਾ ਰਹੀਆਂ ਹਨ ਅਤੇ ਹਸਪਤਾਲਾਂ ਵਿਚ ਮੌਜੂਦ ਡਾਕਟਰਾਂ ਨੂੰ ਲੱਖਾਂ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਪਰ ਇਸ ਸਭ ਦੇ ਬਾਵਜੂਦ ਵੀ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚੋਂ ਸਿਹਤ ਸਹੂਲਤਾ ਨਹੀਂ ਮਿਲ ਰਹੀਆਂ। ਜਿਸ ਦੀ ਤਾਜਾ ਮਿਸਾਲ ਆਰ.ਟੀ.ਆਈ.ਦੁਆਰਾ ਮੰਗੀ ਗਈ ਸੂਚਨਾ ਦੇ ਜਵਾਬ ਵਿਚ ਗੁਰੂਹਰਸਹਾਏ ਦੇ ਸਰਕਾਰੀ ਹਸਪਤਾਲ ਵੱਲੋਂ ਦੱਸਿਆ ਕਿ ਸਾਲ 2013 ਤੋਂ 2015 ਤੱਕ ਇਸ ਹਸਪਤਾਲ ਵਿਚ ਬਤੌਰ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਪਰ ਉਨਾਂ ਨੇ ਇਥੇ ਰਹਿੰਦੇ ਹੋਏ ਕੋਈ ਵੀ ਵੱਡਾ ਆਪ੍ਰੇਸ਼ਨ ਨਹੀਂ ਕੀਤਾ। ਇਕ ਸਰਜਨ ਹੋਣ ਦੇ ਨਾਤੇ ਜੇਕਰ ਡਾਕਟਰ ਇਥੇ ਡਿਊਟੀ ਦਿੰਦੇ ਰਹੇ ਤਾਂ ਫਿਰ ਉਨਾਂ ਕੀ ਕੀਤਾ ਇਹ ਸੋਚਣ ਵਾਲੀ ਗੱਲ ਹੈ। ਗੁਰੂਹਰਸਹਾਏ ਕਸਬੇ ਦ ਲੋਕ ਹਮੇਸ਼ਾਂ ਹੀ ਉਚ ਅਧਿਕਾਰੀਆਂ ਨੂੰ ਅਪੀਲ ਕਰਦੇ ਰਹੇ ਹਨ ਕਿ ਇਥੇ ਐਮਰਜੈਸੀ ਦੀ ਸੁਵਿਧਾ ਨਹੀਂ ਹੈ ਅਤੇ ਜਦੋਂ ਐਮਰਜੈਸੀ ਵਾਲਾ ਮਰੀਜ ਆਉਂਦਾ ਹੈ ਤਾਂ ਉਸ ਨੂੰ ਫਰਦੀਕੋਟ ਰੈਫਰ ਕਰ ਦਿੱਤੀ ਜਾਂਦਾ ਹੈ। ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਸਾਲ 2013 ਵਿਚ 379, 2014 ਵਿਚ 360 ਅਤੇ 2015 ਵਿਚ 284 ਨਾਰਮਲ ਡਲੀਵਰੀਆਂ ਕੀਤੀਆਂ ਗਈਆਂ, ਜਿੰਨਾਂ ਦੀ ਸੰਖਿਆ ਹਰ ਸਾਲ ਘੱਟ ਹੋਣ ਤੋਂ ਪਤਾ ਚੱਲਦਾ ਹੈ ਕਿ ਕਸਬੇ ਦੇ ਲੋਕ ਹਸਪਤਾਲ ਦੇ ਸਟਾਫ਼ ਦੇ ਵਿਹਾਰ ਅਤੇ ਸਿਹਤ ਸੇਵਾਵਾਂ ਤੋਂ ਸੰਤੁਸ਼ਟ ਨਹੀਂ ਹਨ। ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਟੀਕੇ ਡੋਪਾਮਾਈਨ, ਪਾਮ, ਅੰਡਰ ਨਾਲਿਨ, ਸੋਡਾਬਾਈ ਕਾਰਬੋਨੇਟ, ਕੈਲਸ਼ੀਅਮ, ਗੁਲੂਗੋਜ਼ ਅਤੇ ਹੋਰ ਦਵਾਈਆਂ ਦੀ ਮਿਆਦ ਖਤਮ ਹੋਣ ਕਰਕੇ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਹਸਪਤਾਲ ਵਿਚ ਕੋਈ ਵੀ ਐਮਰਜੈਸੀ ਕੇਸ ਦਾਖਲ ਨਹੀਂ ਕੀਤਾ ਜਾਂਦਾ। ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਲੋਕ ਇਥੋਂ ਦੇ ਡਾਕਟਰ ਦੇ ਵਿਵਹਾਰ ਅਤੇ ਅਣਦੇਖੀ ਕਾਰਨ ਸਿਹਤ ਸਹੂਲਤਾਂ ਤੋਂ ਵਾਂਝੇ ਹਨ।

No comments: