BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਂਗੂ ਮਲੇਰੀਆ, ਉਲਟੀ ਅਤੇ ਦਸਤ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ

ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਮਾਹਿਰ ਡਾਕਟਰਾਂ ਨੇ ਦਿੱਤੀ ਜਾਣਕਾਰੀ
ਹੁਸ਼ਿਆਰਪੁਰ, 22 ਮਾਰਚ (ਤਰਸੇਮ ਦੀਵਾਨਾ)-
ਖਰਾਬ ਮੌਸਮ ਕਾਰਨ ਪੈਦਾ ਹੋ ਰਹੇ ਡੇਂਗੂ ਅਤੇ ਮਲੇਰੀਆ ਦੇ ਮੱਛਰ ਅਤੇ ਸ਼ਹਿਰ ਵਿਚ ਫੈਲੇ ਪੇਟ ਦਰਦ ਅਤੇ ਉਲਟੀ ਦਸਤ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਜਾਣਕਾਰੀ ਦੇਣ ਲਈ ਅੱਜ ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ. ਬੀ.ਆਰ ਅੰਬੇਦਕਰ ਹਾਲ ਵਿਖੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕੋਸਲਰਾਂ ਦੀ ਮੀਟਿੰਗ ਅਯੋਜਿਤ ਕੀਤੀ ਗਈ ਜਿਸ ਵਿੱਚ ਸਹਿਤ ਵਿਭਾਗ ਦੇ ਐਪੀਡਿਮੌਲੋਜਿਸਟ ਡਾਕਟਰ ਸ੍ਰਲੇਸ਼ ਕੁਮਾਰ, ਸਿਹਤ ਇੰਸਪੈਕਟਰ ਜਸਵਿੰਦਰ ਸਿੰਘ, ਤਰਸੇਮ ਸਿੰਘ ਅਤੇ ਹਰਰੂਪ ਕੁਮਾਰ ਨੇ ਇਸ ਮੋਕੇ ਤੇ ਖਰਾਬ ਮੋਸਮ ਕਾਰਨ ਫੈਲ ਰਹੇ ਡੇਂਗੂ ਅਤੇ ਮਲੇਰੀਏ ਦੇ ਮੱਛਰ ਉਲਟੀ ਅਤੇ ਦਸਤ ਵਰਗੀਆਂ ਦੀ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਡਾ. ਸ੍ਰਲੇਸ਼ ਕੁਮਾਰ ਨੇ ਇਸ ਮੌਕੇ ਤੇ ਡੇਂਗੂ ਤੋਂ ਬਚਾਓ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ ਅਤੇ ਇਹ ਦਿਨ ਵੇਲੇ ਕੱਟਦਾ ਹੈ ਇਸ ਦੇ ਕੱਟਣ ਨਾਲ ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ, ਮਾਸਪੇਸ਼ੀਆਂ ਵਿਚ ਦਰਦ, ਜੀ ਕੱਚਾ ਹੋਣਾ, ਚਮੜੀ ਤੇ ਦਾਣੇ, ਥਕਾਵਟ ਮਹਿਸੂਸ ਹੋਣਾ, ਖੂਨ ਦਾ ਵਗਨਾ ਵਰਗੇ ਲੱਛਣ ਨਜਰ ਆਉਦੇ ਹਨ ਉਹਨਾਂ ਨੇ ਦੱਸਿਆ ਕਿ ਡੇਂਗੂ ਦੇ ਮੱਛਰਾਂ ਤੋਂ ਬਚਾਓ ਲਈ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿਚ ਖੜੇ ਪਾਣੀ ਨੂੰ ਹਫਤੇ ਵਿਚ ਇੱਕ ਵਾਰ ਜਰੂਰ ਸਾਫ ਕੀਤਾ ਜਾਵੇ ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਚੰਗੀ ਤਰਾਂ ਢੱਕ ਕੇ ਰੱਖੀਆਂ ਜਾਣ ਟੁੱਟੇ ਬਰਣਤਨਾਂ, ਡਰੰਮਾ, ਟਾਇਰਾਂ ਆਦਿ ਨੂੰ ਖੁੱਲੇ ਵਿਚ ਨਾ ਰੱਖਿਆ ਜਾਵੇ, ਕਿਉਂਕਿ ਇਹਨਾਂ ਵਿਚ ਪਾਣੀ ਖੜਾ ਹੋਣ ਨਾਲ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ ਡੇਂਗੂ ਤੋਂ ਬਚਾਓ ਲਈ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ ਉਹਨਾਂ ਦੱਸਿਆ ਕਿ ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ।
ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਡੇਂਗੂ, ਮਲੇਰੀਆ ਅਤੇ ਉਲਟੀ ਦਸਤ ਵਰਗੀਆਂ ਬਿਮਾਰੀਆਂ ਤੋਂ ਬਚਾਓ ਲਈ 10 ਟੀਮਾਂ ਬਣਾਕੇ ਸਪਰੇਅ ਕੀਤਾ ਜਾ ਰਿਹਾ ਹੈ ਸਾਰੇ ਕੌਂਸਲਰ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਆਪਣੇ ਆਪਣੇ ਵਾਰਡਾਂ ਵਿਚ ਸਪਰੇਅ ਕਰਵਾਉਣਾ ਯਕੀਨੀ ਬਣਾਉਣ ਅਤੇ ਸ਼ਹਿਰ ਵਾਸੀਆਂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਓ ਕਰਨ ਲਈ ਪ੍ਰੇਰਿਤ ਕਰਨ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੰਪਲਾਂਵਾਲਾ, ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ, ਕਾਰਜਕਾਰੀ ਇੰਜੀਨੀਅਰ ਸਤੀਸ਼ ਸੈਣੀ, ਸੁਪਰਡੰਟ ਸੁਆਮੀ ਸਿੰਘ, ਇੰਸਪੈਕਟਰ ਵਿਜੇ ਕੁਮਾਰ, ਰਵਿੰਦਰ ਠਾਕੁਰ, ਕੁਲਵਿੰਦਰ ਕੁਮਾਰ, ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਜਨਕ ਰਾਜ, ਰਾਹੁਲ ਸ਼ਰਮਾ ਵੀ ਇਸ ਮੋਕੇ ਤੇ ਹਾਜਰ ਸਨ।

No comments: