BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ੇਰਾ, ਲੱਬੂ, ਵਿੱਕੀ ਦੀ ਗੈਂਗ ਚੋਰੀ ਦੇ ਕੰਪਿਉਟਰਾਂ ਸਮੇਤ ਜੰਡੂ ਸਿੰਘਾ ਪੁਲਿਸ ਅੜਿੱਕੇ

ਚੋਰੀ ਦੇ ਕੰਪਇਊਰ ਅਤੇ ਚੋਰਾਂ ਨਾਲ ਏ.ਐਸ.ਆਈ ਸੁਖਵਿੰਦਰਪਾਲ ਸਿੰਘ, ਮੇਜਰ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ।
ਆਦਮਪੁਰ 30 ਮਾਰਚ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਥਾਨਾ ਮਕਸੂਦਾਂ ਦੀ ਪੁਲਿਸ ਚੋਕੀ ਜੰਡੂ ਸਿੰਘਾ ਦੇ ਮੁਲਾਜਮਾਂ ਨੇ ਇੱਕ ਕੰਪਿਊਟਰ ਚੋਰੀ ਕਰਨ ਵਾਲੀ ਗੈਂਗ ਦੇ ਤਿੰਨ ਮੈਂਬਰਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਏ.ਐਸ.ਆਈ ਸੁਖਵਿੰਦਰਪਾਲ ਸਿੰਘ ਨੇ ਦਸਿਆ ਕਿ ਆਈ.ਪੀ.ਐਸ ਭਾਗੀਰੱਥ ਸਿੰਘ ਮੀਨਾ ਕਰਤਾਰਪੁਰ, ਅਤੇ ਐਸ.ਐਚ.ਉ ਮਕਸੂਦਾਂ ਰੁਪਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਇਹ ਚੋਰੀ ਦਾ ਪਰਦਾਫਾਸ ਕੀਤਾ ਹੈ। ਉਨਾਂ ਕਿਹਾ ਲੱਵਜੌਤ ਸਿੰਘ ਲੱਬੂ, ਪੁੱਤਰ ਬਰਜਿੰਦਰ ਸਿੰਘ, ਸਰਵਣ ਸਿੰਘ ਸ਼ੇਰਾ ਪੁੱਤਰ ਜੀਤ ਸਿੰਘ, ਜਸਪਾਲ ਸਿੰਘ ਵਿੱਕੀ ਪੁੱਤਰ ਅਜੀਤ ਸਿੰਘ ਤਿੰਨੋ ਵਾਸੀ ਪਿੰਡ ਲਿੱਦੜਾਂ ਜਲੰਧਰ ਨੂੰ ਜੰਡੂ ਸਿੰਘਾ ਪੁਲਿਸ ਨੇ ਕਾਬੂ ਕੀਤਾ ਹੈ। ਜਿਨਾਂ ਪਹਿਲੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਰਣਜੀਤ ਸਿੰਘ ਤਾਬਾ, ਲਵਜੋਤ ਸਿੰਘ ਲੱਬੂ, ਸਰਵਣ ਸਿੰਘ ਨੇ 21.02.2015 ਨੂੰ ਗੋਰਮਿੰਟ ਹਾਈ ਸਕੂਲ ਲਿੱਦੜਾਂ ਵਿੱਚ ਦਿੱਤਾ। ਜਿਥੋਂ ਇਨਾਂ ਚੋਰਾਂ ਨੇ ਕੰਪਇਊਟਰ ਲੈਬ ਵਿੱਚੋਂ ਜਿੰਦਰੇ ਤੋੜ ਕੇ 3 ਐਲ.ਈ.ਡੀ, 3 ਸਰਵਰ, 3 ਕੀਪੈਡ, 3 ਮਾਉਸ ਚੋਰੀ ਕਰ ਲਏ ਸਨ। ਇਨਾਂ ਤਿਨਾਂ ਦੋਸ਼ੀਆਂ ਦਾ ਚੋਥਾ ਸਾਥੀ ਅਬਿਤਾਬ ਸਿੰਘ ਤਾਬਾ ਪੁੱਤਰ ਰਣਜੀਤ ਸਿੰਘ ਵਾਸੀ ਸੰਤ ਬਿਹਾਰ ਜੋ ਕਿ ਚਿੱਟੇ ਅਚੇ ਲੁੱਟ ਖੋਹ ਦੇ ਮਾਮਲੇ ਵਿੱਚ ਕਪੂਰਥਲਾ ਜੇਲ ਵਿੱਚ ਸਜਾ ਕੱਟ ਰਿਹਾ ਹੈ।
ਏ.ਐਸ.ਆਈ ਸੁਖਵਿੰਦਰਪਾਲ ਸਿੰਘ ਨੇ ਦਸਿਆ ਕਿ 14.03.2016 ਨੂੰ ਦੁਬਾਰਾ ਪਿੰਡ ਲਿੱਦੜਾਂ ਦੇ ਸਰਕਾਰੀ ਸਕੂਲ ਵਿੱਚੋਂ ਹੈਂਡ ਟੀਚਰ ਹਰਪਾਲ ਸਿੰਘ ਨੇ ਪੁਲਿਸ ਨੂੰ ਕੰਪਲੇਟ ਦਿਤੀ ਸੀ, ਕਿ ਉਨਾਂ ਦੇ ਲੈਬ ਵਿੱਚੋਂ ਕੰਪਇਊਟਰ 1 ਸਰਵਰ, ਪੰਜ ਐਲ.ਈ.ਡੀ, ਪੰਜ ਕੀਬੋਰਡ, ਅਤੇ 5 ਮਾਉਸ ਚੋਰੀ ਹੋਏ ਹਨ। ਜਿਸਦੀ ਗੈਗ ਨੂੰ ਜੰਡੂ ਸਿੰਘਾ ਪੁਲਿਸ ਨੇ ਕਾਬੂ ਕਰਕੇ ਉਨਾਂ ਕੋਲੋਂ 8 ਐਲ.ਸੀ.ਡੀ., 4 ਸਰਵਰ, 8 ਕੀਬੋਰਡ, ਅਤੇ ਕੰਪਇਊਰ ਦਾ ਹੋਰ ਸਮਾਨ ਕਾਬੂ ਕੀਤਾ ਹੈ। ਜਿਸਦੀ ਕੀਮਤ ਮਾਰਕੀਟ ਵਿੱਚ 2 ਲੱਖ 40 ਹਜਾਰ ਦੇ ਕਰੀਬ ਬਣਦੀ ਹੈ। ਇਹ ਸਾਰਾ ਮਾਮਲਾ ਜੰਡੂ ਸਿੰਘਾ ਪੁਲਿਸ ਨੇ ਕੁਝ ਦਿਨਾਂ ਵਿੱਚ ਸੁੱਲਝਾਇਆ ਹੈ, ਸੁਖਵਿੰਦਰਪਾਲ  ਸਿੰਘ ਏ.ਐਸ.ਆਈ ਨੇ ਦਸਿਆ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਅਤੇ ਅੱਜ 31 ਮਾਰਚ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ, ਅਤੇ ਹੋਰ ਪੁਛਗਿੱਛ ਜਾਰੀ ਹੈ।

No comments: