BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਵਿਖੇ ਹੋਈ ਬੇਮਿਸਾਲ ਰੈਲੀ

ਸਟੇਜ ਤੇ ਬਿਰਾਜਮਾਨ ਸ੍ਰ: ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਕਾਂਗਰਸ ਲੀਡਰ ਸ਼ਿੱਪ ਤੇ ਹੇਠ ਠਾਠਾ ਮਾਰਦਾ ਹੋਇਆ ਲੋਕਾਂ ਦਾ ਇਕੱਠ।
ਅਜਨਾਲਾ 30 ਮਾਰਚ (ਕੁਲਬੀਰ ਸਿੰਘ ਢਿੱਲੋਂ)- ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਵਿਖੇ ਸ੍ਰ: ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਾਂਗਰਸ ਦੀ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਦੇ ਮੁੱਖ ਮਹਿਮਾਨ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ: ਕੈਪਟਨ ਅਮਰਿੰਦਰ ਸਿੰਘ ਜੀ ਵਿਸ਼ੇਸ ਤੋਰ ਤੇ ਪਹੁੰਚੇ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀ ਦੇ ਹੱਕ ਸਬੰਧੀ ਪੂਰੀ ਲੜ੍ਹਾਈ ਲੜੀ ਜਾਵੇਗੀ। ਖਾਲਸਾ ਕਾਲਜ ਜੋ 1892 ਵਿੱਚ ਇੱਥੋਂ ਦੇ ਕਿਸਾਨਾਂ ਨੇ ਆਪਣੀਆਂ ਜਮੀਨਾਂ ਦੇ ਕੇ ਬਣਵਾਇਆ ਸੀ ਇਸ ਨੂੰ ਨਿੱਜੀ ਹੱਥਾਂ ਵਿੱਚ ਨਹੀ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵਿੱਚ ਅੱਜ 7 ਮੰਤਰੀ ਬਾਦਲ ਪਰਿਵਾਰ ਦੇ ਹੀ ਹਨ ਉਨ੍ਹਾਂ ਅੱਗੇ ਬੋਲਦਿਆ ਕਿਹਾ ਕਿ ਨਸ਼ੇ ਦੇ ਸੁਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ ਅਤੇ ਜੋ ਕੇਸ ਬਾਦਲ ਸਰਕਾਰ ਨੇ ਝੂਠੇ ਦਰਜ ਕੀਤੇ ਉਨ੍ਹਾਂ ਨੂੰ ਖਤਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਜਨਤਾਂ ਦੀ ਭਲਾਈ ਵਾਸਤੇ ਹੁੰਦੀਆਂ ਹਨ ਨਾ ਕਿ ਜਨਤਾਂ ਨੂੰ ਕੁੱਟਣ ਤੇ ਲੁੱਟਣ ਵਾਸਤੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਚੋਂ ਬੇਰੁਜਗਾਰੀ, ਨਸ਼ਾ, ਭ੍ਰਿਸ਼ਟਾਚਾਰੀ ਨੂੰ ਖਤਮ ਕਰਕੇ ਸਾਫ ਸੁਥਰਾ ਪ੍ਰਸ਼ਸਾਨ ਮੁਹੱਈਆਂ ਕਰਵਾਉਣ ਲਈ ਵਚਨ ਬੰਧ ਹੋਵਾਗਾ। ਇਸ ਉਪਰੰਤ ਵਿਸ਼ਾਲ ਇੱਕਠ ਨੂੰ ਵੱਖ-ਵੱਖ ਬੁਲਾਰਿਆ ਸੁਖਵਿੰਦਰ ਸਿੰਘ ਸੁੱਖ ਸਰਾਕਰੀਆਂ, ਸਵਿੰਦਰ ਸਿੰਘ ਕੱਧੂ ਨੰਗਲ, ਸੁਨਿਲ ਦੱਤੀ ਸਾਬਕਾ ਮਿਹਰ ਅੰਮ੍ਰਿਤਸਰ, ਗੁਰਜੀਤ ਸਿੰਘ ਔਜਲਾ, ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸੰਬੋਧਕ ਕਰਦਿਆਂ ਆਖਿਆ ਕਿ ਅਕਾਲੀ ਭਾਜਪਾ ਨੂੰ ਚਲਦਾ ਕਰਨ ਲਈ ਸਾਨੂੰ ਸਾਰਿਆ ਨੂੰ ਇੱਕ ਮੁੱਠ ਹੋ ਕੇ ਕਾਂਗਰਸ ਸਰਕਾਰ ਦੀ ਸ੍ਰ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਲਿਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ਹਾਲੀ ਲਿਆਈ ਜਾ ਸਕੇ। ਇਸ ਮੌਕੇ ਸ੍ਰ: ਹਰਪ੍ਰਤਾਪ ਸਿੰਘ ਅਜਨਾਲਾ ਨੇ ਆਪਣੇ ਭਾਸ਼ਣ ਵਿੱਚ ਅਜਨਾਲਾ ਹਲਕੇ ਦੀਆਂ ਮੁਸ਼ਕਲਾਂ ਦੱਸਿਆ ਕਿਹਾ ਕਿ ਰਮਦਾਸ ਵਿਖੇ ਇੱਕ ਲੜਕੀਆਂ ਦਾ ਕਾਲਜ, ਜੰਗਲਾਤ ਦੀ ਪੈਲੀ ਕਾਸ਼ਤਕਾਰਾਂ ਨੂੰ ਦਿੱਤੀ ਜਾਵੇ, ਸਰਕਾਰੀ ਜਮੀਨਾਂ ਦੀਆਂ ਹੋਈਆਂ ਰਜਿਸਟਰੀਆਂ ਜੋ ਬਾਦਲ ਸਰਕਾਰ ਨੇ ਕੈਂਸਲ ਕੀਤੀਆਂ ਹਨ ਉਹ ਦੁਬਾਰਾ ਬਹਾਲ ਹੋਣੀਆਂ ਚਾਹੀਦੀਆਂ ਹਨ, ਕਿਸਾਨਾਂ ਦੇ ਟਿਊਬਵੈਲ ਦੀ ਬਿਜਲੀ 24 ਘੰਟੇ ਕੀਤੀ ਜਾਣੀ ਚਾਹੀਦੀ ਹੈ, ਰਾਏ ਸਿੱਖ ਬਰਾਦਰੀ ਨੂੰ ਐਸ.ਸੀ. ਦਾ ਕੋਟਾ ਮਿਲਣਾ ਚਾਹੀਦਾ ਹੈ ਆਦਿ ਮੰਗਾਂ ਸਬੰਧੀ ਮੰਗ ਪੱਤਰ ਕੈਪਟਨ ਅਮਰਿੰਦਰ ਸਿੰਘ ਨੂੰ ਸੋਂਪਿਆ ਗਿਆ। ਇਸ ਮੌਕੇ ਸਵਿੰਦਰ ਸਿੰਘ ਦੋਬਲੀਆ ਮੈਂਬਰ ਐਸ.ਜੀ.ਪੀ.ਸੀ., ਧਰਮਪਾਲ ਅਗਨੀਹੋਤਰੀ ਤਰਨ ਤਾਰਨ, ਗੁਰਜੀਤ ਸਿੰਘ ਔਜਲਾ, ਕਰਮਜੀਤ ਸਿੰਘ ਰਿੰਟੂ, ਡੀ.ਸੀ. ਤਰਸੇਮ ਸਿੰਘ, ਜਸਵਿੰਦਰ ਸਿੰਘ ਬਲੀਏਵਾਲ ਪ੍ਰਧਾਨ ਦਿੱਲੀ ਅਕਾਲੀ ਦਲ ਪੰਜਾਬ, ਜੋਗਿੰਦਰਪਾਲ ਢੀਗਰਾ, ਦਨੇਸ਼ ਬਸੀ, ਹਰਜਿੰਦਰ ਸਿੰਘ ਠੇਕੇਦਾਰ, ਹਰਮਿੰਦਰ ਸਿੰਘ ਗਿੱਲ, ਵਿਜੇ ਤਰੇਹਨ, ਬ੍ਰਿਜ ਮੋਹਨ, ਗੁਰਦੇਵ ਸਿੰਘ ਨਿੱਜਰ, ਜਿਲ੍ਹਾਂ ਜਰਨਲ ਸਕੱਤਰ ਗੁਰਮੁੱਖ ਸਿੰਘ ਮੋਹਣ ਭੰਡਾਰੀਆਂ, ਸਰਪੰਚ ਕਰਨੈਲ ਸਿੰਘ, ਪਰਮਿੰਦਰ ਸਿੰਘ ਸੰਗੂਵਾਨਾ, ਸਰੁਜੀਤ ਸਿੰਘ ਮੱਤੇਨੰਗਲ, ਸੁੱਖ ਅਜਨਾਲਾ,ਸਰਵਨ ਸਿੰਘ ਨਿਯਾਮਪੁਰਾ, ਬਲਾਕ ਪ੍ਰਧਾਨ ਹਰਪਾਲ ਸਿੰਘ ਖਾਨੋਵਾਲ, ਰਾਜਬੀਰ ਸਿੰਘ ਮੱਧੂਛਾਂਗਾ, ਦੀਪਕ ਅਰੋੜਾ, ਸੁੱਖ ਭੱਖਾ, ਧਰਮਿੰਦਰ ਬਾਠ, ਕਾਰਜ ਸਿੰਘ,  ਸਰਬਜੀਤ ਸਿੰਘ ਪੈੜੇਵਾਲ, ਹਰਚਰਨ ਸਿੰਘ, ਬਾਬਾ ਅਵਤਾਰ ਸਿੰਘ, ਸੁਰਜੀਤ ਸਿੰਘ ਅਵਾਣ, ਇੰਦਰਜੀਤ ਸਿੰਘ ਚੱਕ ਸਕੰਦਰ, ਦਲਜੀਤ ਸਿੰਘ, ਜਤਿੰਦਰ ਸਿੰਘ ਬੰਟੀ, ਗੁਰਮੀਤ ਸਿੰਘ ਚੱਕ ਸਕੰਦਰ, ਜਗਪ੍ਰੀਤ ਸਿੰਘ ਜੋਤੀ, ਗੁਰਪਾਲ ਸਿੰਘ ਪੱਛੀਆ, ਜਗਪ੍ਰੀਤ ਸਿੰਘ ਚੱਕ ਸਕੰਦਰ ਜਰਨਲ ਸਕੱਤਰ ਯੂਥ ਕਾਂਗਰਸ ਅਜਨਾਲਾ,  ਆਦਿ ਆਗੂ ਹਾਜਰ ਸਨ।

No comments: