BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਮਨਜੀਤ ਸਿੰਘ ਨੇ ਨੌਵੀਂ ਕਲਾਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ

ਆਦਮਪੁਰ 31 ਮਾਰਚ (ਅਮਰਜੀਤ ਸਿੰਘ)- ਪੱਤਰਕਾਰ ਅਮਰਜੀਤ ਸਿੰਘ ਦੇ ਵੱਡੇ ਸਪੁੱਤਰ ਦਮਨਜੀਤ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜਾਰਾ ਵਿਖੇ ਸਮੂਹ ਅਧਿਆਪਕਾਂ ਵੱਲੋਂ ਪ੍ਰਿੰਸੀਪਲ ਸ. ਗੁਰਮੁੱਖ ਸਿੰਘ ਮਾਂਗਟ ਦੀ ਵਿਸ਼ੇਸ਼ ਦੇਖਰੇਖ ਹੇਠ ਅੱਜ ਐਲਾਨੇ ਗਏ, ਸਲਾਨਾਂ ਇਮਤਿਹਾਨਾਂ ਦੇ ਨਤੀਜਿਆਂ ਵਿੱਚ ਦਮਨਜੀਤ ਸਿੰਘ ਜੰਡੂ ਸਿੰਘਾ ਨੇ ਨੌਵੀਂ ਕਲਾਸ ਵਿੱਚੋਂ 89% ਨੰਬਰ ਲੈ ਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ। ਦਮਨਜੀਤ ਸਿੰਘ ਦੇ ਇੰਚਾਰਜ ਮੈਡਮ ਹਰਵਿੰਦਰ ਕੋਰ ਨੇ ਦਸਿਆ ਕਿ ਦਮਨਜੀਤ ਸਿੰਘ ਨੇ 650 ਵਿਚੋਂ 577 ਨੰਬਰ ਲੈ ਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ। ਮੈਡਮ ਹਰਵਿੰਦਰ ਕੋਰ ਅਤੇ ਸਮੂਹ ਹਜਾਰਾ ਸਕੂਲ ਦੇ ਸਟਾਫ ਨੇ ਦਮਨ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੋਰ ਨੂੰ ਮੁਬਾਰਕਾਂ ਦਿਤੀਆਂ। ਜਿਕਰਯੋਗ ਹੈ ਕਿ ਦਮਨਜੀਤ ਸਿੰਘ ਪਹਿਲੀ ਕਲਾਸ ਤੋਂ ਹੀ ਹਮੇਸ਼ਾ ਹਰ ਪ੍ਰੀਖਿਆ ਵਿੱਚ ਅੱਵਲ ਆਂਉਦਾ ਰਿਹਾ ਹੈ, ਅਤੇ ਹਜਾਰਾ ਸਕੂਲ ਦੇ ਕਈ ਕਰਵਾਏ ਜਾਂਦੇ ਮੁਕਾਬਲਿਆਂ ਵਿੱਚ ਹਮੇਸ਼ਾਂ ਅੱਵਲ ਅਤੇ ਚੰਗਾ ਸਥਾਨ ਹਾਸਲ ਕਰਦਾ ਰਿਹਾ ਹੈ। ਦਮਨ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪ੍ਰਿੰੰਸੀਪਲ ਗੁਰਮੁੱਖ ਸਿੰਘ ਅਤੇ ਸਮੂਹ ਸਕੂਲ ਸਟਾਫ ਦੇ ਸਿਰ ਬੰਨਿਆ ਹੈ।

No comments: