BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਡਵੋਕੇਟ ਰਾਜੀਵ ਮਦਾਨ ਰਮਦਾਸ ਵੱਲੋਂ ਸਮਾਜਿਕ ਚੇਤਨਾ ਲਹਿਰ ਤਹਿਤ ਕਰਵਾਈ ਜਾਗਰੂਕਤਾ ਮੀਟਿੰਗ

ਉੱਘੇ ਸਮਾਜ ਸੇਵੀ ਤੇ ਪੱਤਰਕਾਰ ਕੁਲਬੀਰ ਸਿੰਘ ਢਿੱਲੋਂ ਨੂੰ ਸਨਮਾਨਿਤ ਕਰਦੇ ਹੋਏ ਐਡਵੋਕੇਟ ਰਾਜੀਵ ਮਦਾਨ ਤੇ ਹੋਰ ਆਗੂ।
ਰਮਦਾਸ 31 ਮਾਰਚ (ਸਾਹਿਬ ਖੋਖਰ) ਨੋਜਵਾਨਾਂ ਦੇ ਚਰਿੱਤਰ ਨਿਰਮਾਣ, ਸਰੀਰਕ ਤੌਰ ਤੇ ਵਿਕਸਤ ਕਰਨ ਲਈ ਤੇ ਉਨ੍ਹਾ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਸਾਨੂੰ ਸਾਰਿਆ ਨੂੰ ਰਲ ਕੇ ਹਬਲਾ ਮਾਰਨਾ ਪਵੇਗਾ ਤਾਂ ਹੀ ਸਾਡਾ ਦੇਸ਼, ਸੂਬਾ, ਸ਼ਹਿਰ ਤਰੱਕੀ ਕਰ ਸਕਦਾ ਹੈ। ਇਹ ਵਿਚਾਰ ਸਮਾਜਿਕ ਕਰਮੀ ਤੇ ਐਡਵੋਕੇਟ ਰਾਜੀਵ ਮਦਾਨ ਰਮਦਾਸ ਨੇ ਸਮਾਜਿਕ ਚੇਤਨਾ ਲਹਿਰ ਤਹਿਤ ਕਰਵਾਈ ਜਾਗਰੂਕਤਾ ਮੀਟਿੰਗ ਨੂੰ ਸੰਬੋਧਨ ਕਰਦਿਆ ਕਹੇ। ਸ੍ਰੀ ਮਦਾਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਧਰਮ ਨਿਰਪੱਖਤਾ, ਰਾਸ਼ਟਰੀ ਏਕਤਾ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨ ਲਈ ਵਿਦਿਆਕ ਅਦਾਰੇ ਵਿਸ਼ੇਸ਼ ਉਪਰਾਲੇ ਕਰਨ ਤਾਂ ਜੋ ਨੌਜਵਾਨਾਂ ਨੂੰ ਸਮੇਂ ਦਾ ਹਾਨੀ ਬਣਾ ਕੇ ਉਨ੍ਹਾਂ ਦੀ ਸ਼ਖਸੀਅਤ ਵਿੱਚ ਨਿਖਾਰ ਲਿਆ ਸਕੀਏ। ਇਸ ਮੌਕੇ ਸਮਾਜਿਕ ਚੇਤਨਾ ਲਹਿਰਾ ਦਾ ਪੂਰਨ ਸਮਰਥਨ ਕਰਦਿਆ ਗ੍ਰਾਮ ਵਿਕਾਸ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਹਰ ਪਿੰਡ ਵਿੱਚ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲੱਗਣੇ ਚਾਹੀਦੇ ਹਨ ਤਾਂ ਜੋ ਕੁਰਾਹੇ ਪਈ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕੀਏ ਉਨ੍ਹਾਂ ਵਿੱਚ ਸਮਾਜ ਸੇਵਾ ਦੀ ਲਲਕ ਪੈਦਾ ਕੀਤੀ ਜਾ ਸਕੇ। ਇਸ ਮੌਕੇ ਆਲ ਇੰਡੀਆ ਦਲਿਤ ਇਸਾਈ ਮੋਰਚੇ ਦੇ ਪ੍ਰਧਾਨ ਰੋਬਟ ਮਸੀਹ ਪੱਛੀਆ ਨੇ ਕਿਹਾ ਯੂਵਾ ਸੰਸਥਾਵਾ ਦਾ ਫਰਜ ਬਣਦਾ ਹੈ ਉਹ ਨੌਜਵਾਨਾਂ ਦੀ ਕਲ੍ਹਾਂ ਉਜਾਗਰ ਕਰਨ ਤੇ ਉਨ੍ਹਾਂ ਦੀ ਸ਼ਖਸੀਅਤ ਦੇ ਨਿਖਾਰ ਲਈ ਉਚਿਤ ਅਵਸਰ ਪ੍ਰਦਾਨ ਕਰਨ। ਇਸ ਮੌਕੇ ਹੋਰਨਾ ਤੋਂ ਇਲਾਵਾ ਜਗਬੀਰ ਸਿੰਘ ਢਿੱਲੋਂ, ਕੁਲਵੰਤ ਸੰਧੂ, ਗੁਰਲਾਲ ਸਿੰਘ, ਜਸਪਾਲ ਜੱਸ, ਸਾਹਿਬ ਖੋਖਰ, ਸੰਦੀਪ ਸਿੰਘ, ਵਿਜੇ ਕੁਮਾਰ, ਵੀਰ ਸਿੰਘ, ਵਿਜੇ ਮਸੀਹ, ਰਜਿੰਦਰ ਭਗਤ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉੱਘੇ ਸਮਾਜ ਸੇਵੀ ਤੇ ਪੱਤਰਕਾਰ ਸ੍ਰ: ਕੁਲਬੀਰ ਸਿੰਘ ਢਿੱਲੋਂ ਨੂੰ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਨਮਾਨਿਤ ਕੀਤਾ ਗਿਆ।

No comments: