BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੀਨੂੰ ਨੇ ਪਿੰਡ ਬੋਲੀਨਾਂ ਵਿੱਚ ਧਰਮਸ਼ਾਲਾ ਬਣਾਉਣ ਲਈ ਤਿੰਨ ਲੱਖ ਦੇਣ ਦਾ ਐਲਾਨ ਕੀਤਾ

ਵਾਰਡ ਨੰਬਰ 3 ਪਿੰਡ ਬੋਲੀਨਾਂ ਦੀ ਕਾਲੋਨੀ ਵਿੱਚ ਬਨਣ ਵਾਲੀ ਧਰਮਸ਼ਾਲਾ ਦਾ ਸੀਪੀਐਸ ਪਵਨ ਟੀਨੂੰ ਨੇ ਨੀਂਹ ਪੱਥਰ ਰੱਖਿਆ
ਪਿੰਡ ਬੋਲੀਨਾਂ ਵਿੱਚ ਧਰਮਸਾਲਾਂ ਦਾ ਨੀਂਹ ਪੱਥਰ ਰੱਖਦੇ ਪਵਨ ਟੀਨੂੰ, ਸਰਪੰਚ ਗੁਰਦੀਪ ਸਿੰਘ, ਨੰਬਰਦਾਰ ਮੱਖਣ ਸਿੰਘ ਅਤੇ ਹੋਰ ਪਿੰਡ ਵਾਸੀ।
ਆਦਮਪੁਰ ਜੰਡੂ ਸਿੰਘਾ 31 ਮਾਰਚ (ਅਮਰਜੀਤ ਸਿੰਘ)- ਪਿੰਡ ਬੋਲੀਨਾਂ ਦੋਆਬਾ ਜਲੰਧਰ ਦੇ ਵਾਰਡ ਨੰਬਰ 3 ਵਿੱਚ ਬਨਣ ਵਾਲੀ ਧਰਮਸ਼ਾਲਾ ਦੀ ਨੀਂਹ ਪੱਥਰ ਸੀਪੀਐਸ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਰਖਿਆ। ਪਿੰਡ ਬੋਲੀਨਾਂ ਪੁੱਜਣ ਤੇ ਪਵਨ ਕੁਮਾਰ ਟੀਨੂੰ ਦਾ ਸਵਾਗਤ ਨੋਜਵਾਨ ਅਕਾਲੀ ਆਗੂ ਅਤੇ ਸਰਪੰਚ ਗੁਰਦੀਪ ਸਿੰਘ ਫੰਗੂੜਾ, ਨੰਬਰਦਾਰ ਮੱਖਣ ਸਿੰਘ, ਲਖਵੀਰ ਸਿੰਘ ਜਥੇਦਾਰ, ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਫੁੱਲਾਂ ਦੀਆਂ ਮਾਲਾਵਾਂ ਭੇਟ ਕਰਕੇ ਕੀਤਾ। ਇਸ ਮੋਕੇ ਤੇ ਵਿਧਾਇਕ ਟੀਨੂੰ ਨੇ ਪਿੰਡ ਬੋਲੀਨਾਂ ਨੂੰ ਧਰਮਸ਼ਾਲਾਂ ਬਣਾਉਣ ਲਈ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੋਕੇ ਤੇ ਸ਼ੋ.ਗੁ.ਪ੍ਰੰ.ਕਮੇਟੀ ਦੇ ਮੈਂਬਰ ਪਰਮਜੀਤ ਰਾਏਪੁਰ, ਬੀ.ਡੀ.ਪੀ.ਉ ਮਹੇਸ਼ ਕੁਮਾਰ ਵੀ ਪੁੱਜੇ। ਇਸ ਮੋਕੇ ਤੇ ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ, ਪੰਚ ਰਾਮ ਮੂਰਤੀ, ਪੰਚ ਗੁਰਜੀਤ ਬਾਘਾ, ਬਲਵਿੰਦਰ ਬਾਘਾ, ਸੋਹਣ ਲਾਲ, ਧਰਮਪਾਲ, ਕੁੰਦਨ ਲਾਲ, ਰਾਜ ਕੁਮਾਰ, ਨਿੰਦਰ ਸੁੱਚਾ ਰਾਮ, ਵਿਜੈ ਅਰੋੜਾ, ਆਦਿ ਪਤਵੰਤੇ ਤੇ ਹੋਰ ਪੰਚਾਇਤ ਮੈਂਬਰ ਹਾਜਰ ਸਨ।

No comments: