BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰੋੜਾਂ ਦੀ ਰਾਸ਼ੀ ਨਾਲ ਹੋਣਗੇ ਪਿੰਡਾਂ ਦੇ ਵਿਕਾਸ ਕਾਰਜ ਪੂਰੇ-ਵਰਦੇਵ ਸਿੰਘ ਮਾਨ

ਵਰਦੇਵ ਸਿੰਘ ਮਾਨ ਅਤੇ ਹਾਜ਼ਰ ਵਰਕਰ
ਗੁਰੂਹਰਸਹਾਏ, 28 ਮਾਰਚ (ਮਨਦੀਪ ਸਿੰਘ ਸੋਢੀ): ਪੰਜਾਬ ਸਰਕਾਰ ਸੂਬੇ ਦਾ ਸਰਵ ਪੱਖੀ ਵਿਕਾਸ ਕਰਵਾਉਣ ਦੇ ਨਾਲ ਨਾਲ ਜਿੱਥੇ ਆਪਣੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ, ਉਥੇ ਪੰਜਾਬੀਆਂ ਦੇ ਚਾਅ-ਰੀਝਾਂ ਪੂਰੀਆਂ ਕਰਨ ਲਈ ਵੀ ਕੰਮ ਕਰ ਰਹੀ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਸੇ ਕੋਸ਼ਿਸ਼ ਦਾ ਇਕ ਹਿੱਸਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ ਨੇ ਪਿੰਡ ਕੇਸਰ ਸਿੰਘ ਵਾਲਾ, ਬਾਘੂ ਵਾਲਾ, ਚੁੱਘਾ, ਗੋਬਿੰਦਗੜ, ਕੋਹਰ ਸਿੰਘ ਵਾਲਾ, ਝਾਵਲਾ ਆਦਿ ਦਾ ਦੌਰੇ ਦੌਰਾਨ ਕੀਤਾ। ਇਸ ਮੌਕੇ ਉਹ ਆਪਣੇ ਵਰਕਰਾਂ ਦੇ 400 ਮੋਟਰਸਾਇਕਲਾਂ ਦੇ ਕਾਫ਼ਲੇ ਨਾਲ ਸ. ਵਰਦੇਵ ਸਿੰਘ ਮਾਨ ਪਿੰਡ ਪਿੰਡ ਜਾ ਕੇ ਵਿਕਾਸ ਕੰਮਾਂ ਦਾ ਜਾਇਜ਼ ਲੈ ਰਹੇ ਹਨ ਅਤੇ ਪਿੰਡਾਂ ਨੂੰ ਕਰੀਬ 1 ਕਰੋੜ ਤੋਂ ਵੱਧ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰੋਹਿਤ ਕੁਮਾਰ ਮੋਂਟੂ ਵੋਹਰਾ, ਸ੍ਰੀ ਬਲਦੇਵ ਰਾਜ ਕੰਬੋਜ ਚੇਅਰਮੈਨ ਜਿਲਾ ਪ੍ਰੀਸ਼ਦ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਬਲਜਿੰਦਰ ਸਿੰਘ ਮੰਗੇਵਾਲੀਆ, ਖਰੈਤ ਲਾਲ ਝਾਵਲਾ, ਹੈਪੀ ਬਰਾੜ ਪ੍ਰਧਾਨ ਕੋਆਪ੍ਰੇਟੀਵ ਸੁਸਾਇਟੀ ਝੰਡੂ ਵਾਲਾ, ਜਸਵਿੰਦਰ ਸਿੰਘ ਬਾਘੂ ਵਾਲਾ, ਹਰਦੇਵ ਸਿੰਘ ਸਰਪੰਚ ਨਿੱਝਰ, ਜਥੇਦਾਰ ਗੁਰਦਿੱਤ ਸਿੰਘ, ਸੁਖਚੈਨ ਸਿੰਘ ਸੇਖੋਂ, ਹਰੀ ਚੰਦ ਕੰਬੋਜ਼, ਸੋਨੂੰ ਕੰਬੋਜ਼ ਪੰਜੇ ਕੇ, ਸੋਨੂੰ ਰੱਤੇ ਵਾਲਾ, ਸੋਨੂੰ ਮਹੰਤ, ਹਰਵਿੰਦਰ ਸਿੰਘ ਸਰਪੰਚ ਨਿਧਾਨਾ, ਸੁਰਿੰਦਰ ਸਿੰਘ ਸਰਪੰਚ ਜੀਵਾਂ ਅਰਾਈਂ, ਅਸ਼ੋਕ ਸਾਮਾ ਸਰਪੰਚ ਸੈਦੇ ਕੇ ਮੋਹਣ, ਜਗਦੀਸ਼ ਥਿੰਦ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਗਠਜੋੜ ਦੇ ਆਗੂ ਅਤੇ ਇਲਾਕਾ ਨਿਵਾਸੀ ਵੀ ਹਾਜਰ ਸਨ।

No comments: